Salman recreate jamal kudu: ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੇ ਖਾਸ ਮੌਕੇ ‘ਤੇ ਸਲਮਾਨ ਖਾਨ ਨੇ ਆਪਣੇ ਸ਼ੋਅ ‘ਚ ਕਈ ਮਹਿਮਾਨਾਂ ਦਾ ਸਵਾਗਤ ਕੀਤਾ, ਜਿਨ੍ਹਾਂ ਨਾਲ ਉਹ ਖੂਬ ਮਸਤੀ ਕਰਦੇ ਨਜ਼ਰ ਆਏ।

Salman recreate jamal kudu
ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿੱਥੇ ਸਲਮਾਨ ਖਾਨ ਬੌਬੀ ਦਿਓਲ ਦੇ ‘ਜਮਾਲ ਕੁਡੂ’ ਡਾਂਸ ਸਟੈਪ ਨੂੰ ਧਰਮਿੰਦਰ ਨਾਲ ਰੀਕ੍ਰਿਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਦਾ ਐਨੀਮਲ ਵਿੱਚ ਐਂਟਰੀ ਦਾ ਗੀਤ ਅਤੇ ਸਿਗਨੇਚਰ ਸਟੈਪ ਪ੍ਰਸ਼ੰਸਕਾਂ ਵਿੱਚ ਕਾਫੀ ਵਾਇਰਲ ਹੋਇਆ ਸੀ। ਇਸ ਗੀਤ ‘ਤੇ ਲੋਕਾਂ ਨੇ ਕਾਫੀ ਰੀਲਜ਼ ਕੀਤੀ। ਹੁਣ ਬਾਲੀਵੁੱਡ ਦੇ ਦੋ ਦਿੱਗਜ ਸਿਤਾਰਿਆਂ ਨੇ ਬੌਬੀ ਦਿਓਲ ਦੇ ਇਸ ਸੁਪਰਹਿੱਟ ਗੀਤ ਦੇ ਸਿਗਨੇਚਰ ਸਟੈਪ ਨੂੰ ਕਾਪੀ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਲਮਾਨ ਅਤੇ ਧਰਮਿੰਦਰ ਡਾਂਸ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਇਸ ‘ਚ ਅਸਫਲ ਰਹਿੰਦੇ ਹਨ। ਉਥੇ ਹੀ ਉਨ੍ਹਾਂ ਦੇ ਨਾਲ ਸਟੇਜ ‘ਤੇ ਮੌਜੂਦ ਕ੍ਰਿਸ਼ਨਾ ਅਭਿਸ਼ੇਕ, ਅਰਬਾਜ਼ ਖਾਨ ਅਤੇ ਮੀਕਾ ਸਿੰਘ ਵੀ ਇਸ ਮਸ਼ਹੂਰ ਡਾਂਸ ਸਟੈਪ ਦੀ ਨਕਲ ਕਰਦੇ ਨਜ਼ਰ ਆਏ।
View this post on Instagram
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਦਾ ਇਹ ਮਜ਼ੇਦਾਰ ਐਪੀਸੋਡ 31 ਦਸੰਬਰ ਨੂੰ ਰਾਤ 9:30 ਵਜੇ ਕਲਰਸ ‘ਤੇ ਟੈਲੀਕਾਸਟ ਹੋਵੇਗਾ। ਇਸ ਪ੍ਰੋਮੋ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵੀਡੀਓ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ‘ਬਿੱਗ ਬੌਸ 17’ ਦੀ ਗੱਲ ਕਰੀਏ ਤਾਂ ਆਇਸ਼ਾ ਖਾਨ ਸ਼ੋਅ ਤੋਂ ਬਾਹਰ ਹੋ ਗਈ ਹੈ। ਦਰਅਸਲ ਆਇਸ਼ਾ ਦੀ ਤਬੀਅਤ ਅਚਾਨਕ ਵਿਗੜ ਜਾਣ ਕਾਰਨ ਮੇਕਰਸ ਨੇ ਮੈਡੀਕਲ ਐਮਰਜੈਂਸੀ ਕਾਰਨ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .






