shahrukh double prashant earningਇੰਡਸਟਰੀ ਵਿੱਚ ਹਰ ਕੋਈ ਇੱਕ ਦੂਸਰੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ।ਫ਼ਿਲਮ ਇੰਡਸਟਰੀ ਵਿੱਚ ਨਾਂਅ ਚਮਕਾਉਣ ਲਈ ਕਈ ਲੋਕ ਮੁੰਬਈ ਆਉਂਦੇ ਹਨ, ਹਰ ਇੱਕ ਦਾ ਇਹ ਹੀ ਸੁਪਨਾ ਹੁੰਦਾ ਹੈ ਕਿ ਉਹ ਵੀ ਰਾਤੋ ਰਾਤ ਸਟਾਰ ਬਣ ਜਾਵੇ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਸਿਤਾਰੇ ਦੇ ਪਰਛਾਵੇਂ ਦੀ ਤਰ੍ਹਾਂ ਹੁੰਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫ਼ਿਲਮੀ ਸਿਤਾਰਿਆਂ ਦੀ ਕਾਰਬਨ ਕਾਪੀ ਮਤਲਬ ਕਿ ਡੁਬਲੀਕੇਟ ਦੀ । ਬਾਲੀਵੁੱਡ ਸਿਤਾਰਿਆਂ ਦੇ ਇਹ ਡੁਬਲੀਕੇਟ ਭਾਵੇਂ ਆਪਣੇ ਅਸਲੀ ਨਾਂਅ ਤੋਂ ਪਹਿਚਾਣੇ ਨਹੀਂ ਜਾਂਦੇ ਪਰ ਇਨ੍ਹਾਂ ਦੀ ਕਮਾਈ ਕਿਸੇ ਸੁਪਰ ਸਟਾਰ ਤੋਂ ਘੱਟ ਨਹੀਂ ਹੁੰਦੀ।
ਵਧੀਆ ਸੈਲਰੀ ਵਾਲਾ ਵਿਆਕਤੀ ਵੀ ਏਨੇਂ ਪੈਸੇ ਨਹੀਂ ਕਮਾ ਪਾਉਂਦਾ ਜਿੰਨੇਂ ਪੈਸੇ ਇਹ ਇੱਕ ਦਿਨ ਵਿੱਚ ਕਮਾ ਲੈਂਦੇ ਹਨ। ਪ੍ਰਸ਼ਾਂਤ ਵਾਡਲੇ ਕਿੰਗ ਖ਼ਾਨ ਮਤਲਬ ਕਿ ਸ਼ਾਹਰੁਖ ਖ਼ਾਨ ਦੇ ਡੁਬਲੀਕੇਟ ਹਨ।
ਪ੍ਰਸ਼ਾਂਤ ਵਾਡਲੇ ਦੇ ਮੁਤਾਬਿਕ ਉਹਨਾਂ ਨੂੰ ਇੱਕ ਦਿਨ ਦੀ ਸ਼ੂਟਿੰਗ ਲਈ 30 ਹਜ਼ਾਰ ਰੁਪਏ ਮਿਲਦੇ ਹਨ। ਪ੍ਰਸ਼ਾਂਤ ਨੇ ਸ਼ਾਹਰੁਖ ਖ਼ਾਨ ਨਾਲ ਪਹਿਲੀ ਵਾਰ ਬਾਲੀਵੁਡ ਫਿਲਮ ਓਮ ਸ਼ਾਂਤੀ ਓਮ ਵਿੱਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਕਿੰਗ ਖ਼ਾਨ ਦੀ ਹਰ ਫ਼ਿਲਮ ਦਾ ਹਿੱਸਾ ਬਣਨ ਲੱਗੇ। ਪ੍ਰਸ਼ਾਂਤ ਨੇ ਸ਼ਾਹਰੁਖ ਦੇ ਨਾਲ ਰੱਬ ਨੇ ਬਨਾ ਦੀ ਜੋੜੀ, ਚੇਨਈ ਐਕਸਪ੍ਰੈਸ , ਡਾਨ 2, ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪ੍ਰਸ਼ਾਂਤ ਸ਼ਾਹਰੁਖ ਖ਼ਾਨ ਨੂੰ ਆਪਣਾ ਗਾਡ ਫਾਦਰ ਮੰਨਦੇ ਹਨ। ਦਸ ਦੇਈਏ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।








