ਇੰਸਟਾਗ੍ਰਾਮ ਨੇ ਆਪਣੇ ਸਿਸਟਮ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਲੋਕਪ੍ਰਿਯ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਆਪਣੇ ਅਲਗੋਰਿਦਨ ਵਿਚ ਅਪਡੇਟ ਕੀਤਾ ਹੈ ਜਿਸ ਤਹਿਤ ਜਲਦ ਹੀ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਤਹਿਤ ਕੰਪਨੀ ਓਰੀਜ਼ਨਲ ਕੰਟੈਂਟ ਨੂੰ ਜ਼ਿਆਦਾ ਤਰਜੀਹ ਦੇਵੇਗੀ ਜਦੋਂ ਕਿ ਡੁਬਲੀਕੇਟ ਕੰਟੈਂਟ ਪੋਸਟ ਕਰਨ ਵਾਲਿਆਂ ਨੂੰ ਰੀਚ ਘੱਟ ਹੋ ਸਕਦੀ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਚਲਾਉਂਦੇ ਹੋ ਤਾਂ ਤੁਹਾਨੂੰ ਨਵੇਂ ਅਲਗੋਰਿਦਨ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡੇ ਇੰਸਟਾਗ੍ਰਾਮ ਅਕਾਊਂਟ ‘ਤੇ ਗਲਤ ਅਸਰ ਪਾ ਸਕਦੀ ਹੈ।
ਸੋਸ਼ਲ ਮੀਡੀਆ ਕੰਪਨੀ ਨੇ ਇਕ ਬਲਾਗ ਪੋਸਟ ਵਿਚ ਨਵੇਂ ਐਲਗੋਰਿਦਮ ਦੀ ਜਾਣਕਾਰੀ ਦਿੱਤੀ ਹੈ। ਛੋਟੇ ਕੰਟੈਂਟ ਕ੍ਰੀਏਟਰਸ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ। ਜੇਕਰ ਤੁਸੀਂ ਪੁਰਾਣੀ ਪੋਸਟ ਨੂੰ ਰੀਪੋਸਟ ਕੀਤਾਤਾਂ ਅਜਿਹਾ ਕਰਨ ਦਾ ਫਾਇਦਾ ਨਹੀਂ ਮਿਲੇਗਾ। ਇੰਸਟਾਗ੍ਰਾਮ ਦੇ ਰਿਕਮੰਡੇਸ਼ਨ ਸਿਸਟਮ ਤੇ ਓਰੀਜ਼ਨਲ ਕੰਟੈਂਟ ਵਿਚ ਬਦਲਾਅ ਹੋਣ ਨਾਲ ਯੂਜਰਸ ਦੇ ਅਕਾਊਂਟ ਉਤੇ ਅਸਰ ਹੋ ਸਕਦਾ ਹੈ।
ਡੁਬਲੀਕੇਟ ਕੰਟੈਂਟ : ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਰਿਕਮੰਡੇਸ਼ਨ ਵਿਚੋਂ ਰੀਪੋਸਟ ਕੀਤੇ ਪੋਸਟ ਨੂੰ ਹਟਾਉਣ ਜਾ ਰਹੀ ਹੈ। ਇਹ ਐਲਾਨ ਉਨ੍ਹਾਂ ਲਈ ਹੈ ਜੋ ਦੂਜੇ ਦੇ ਅਕਾਊਂਟ ਦੇ ਪੋਸਟ ਨੂੰ ਵਾਰ-ਵਾਰ ਰੀਪੋਸਟ ਕਰਦੇ ਹਨ। ਹੁਣ ਜੇਕਰ ਕਿਸੇ ਨੇ 30 ਦਿਨ ਦੀ ਸਮਾਂ ਸੀਮਾ ਵਿਚ ਕਿਸੇ ਹੋਰ ਦਾ ਬਣਾਇਆ ਹੋਇਆ ਕੰਟੈਂਟ 10 ਵਾਰ ਤੋਂ ਜ਼ਿਆਦਾ ਸ਼ੇਅਰ ਕੀਤਾ ਤਾਂ ਉਸ ਨੂੰ ਰਿਕਮੰਡੇਸ਼ਨ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਯਾਨੀ ਦੂਜੇ ਯੂਜਰਸ ਨੂੰ ਤੁਹਾਡਾ ਸ਼ੇਅਰ ਕੀਤਾ ਪੋਸਟ ਇੰਸਟਾਗ੍ਰਾਮ ‘ਤੇ ਨਜ਼ਰ ਨਹੀਂ ਆਏਗਾ।
ਪੋਸਟ ਨੂੰ ਰੀਪੋਸਟ ਕਰਨਾ : ਇੰਸਟਾਗ੍ਰਾਮ ‘ਤੇ ਰੀਪੋਸਟ ਕਰਨ ਵਾਲੇ ਅਕਾਊਂਟ ਦਾ ਦਾਇਰਾ ਵੀ ਘੱਟ ਹੋਵੇਗਾ। ਜੋ ਪੋਸਟ ਰੀਪੋਟ ਕੀਤਾ ਜਾਵੇਗਾ ਉਸ ਨੂੰ ਸ਼ੇਅਰ ਕਰਨ ਵਾਲੇ ਓਰੀਜ਼ਨਲ ਅਕਾਊਂਟ ਨੂੰ ਵੀ ਰਿਕਮੰਡੇਸ਼ਨ ਵਿਚ ਦਿਖਾਇਆ ਜਾਵੇਗਾ। ਇਹ ਰੀਪੋਸਟ ਨੂੰ ਸਿਰਫ ਉਦੋਂ ਰਿਪਲੇਸ ਕਰੇਗਾ ਜਦੋਂ ਕੁਝ ਨਵਾਂ ਕੰਟੈਂਟ ਹੋਵੇਗਾ। ਇਹ ਬਦਲਾਅ ਸਿਰਫ ਰਿਕਮੰਡੇਸ਼ਨ ਲਈ ਹੈ।
ਓਰੀਜ਼ਨਲ ਕੰਟੈਂਟ ਕ੍ਰੀਏਟਰ ਦਾ ਲੇਬਲ : ਇੰਸਟਾਗ੍ਰਾਮ ਇਹ ਵੀ ਚਾਹੁੰਦਾ ਹੈ ਕਿਉਸ ਦੇ ਪਲੇਟਫਾਰਮ ‘ਤੇ ਓਰੀਜ਼ਨਲ ਕੰਟੈਂਟ ਕ੍ਰੀਏਟਰ ਦਾ ਲੇਬਲ ਦਿੱਤਾ ਜਾਵੇ ਜਿਸ ਅਕਾਊਂਟ ਤੋਂ ਓਰੀਜ਼ਨਲ ਕੰਟੈਂਟ ਸ਼ੇਅਰ ਕੀਤਾ ਗਿਆ ਉਸ ਨੂੰ ਲੇਬਲ ਮਿਲੇਗਾ ਤੇ ਇਹ ਲੇਬਲ ਰੀਪੋਟ ਕੀਤੇ ਪੋਸਟ ‘ਤੇ ਵੀ ਨਜ਼ਰ ਆਏਗਾ। ਇਸ ਨਾਲ ਸਾਰਿਆਂ ਨੂੰ ਪਤਾ ਰਹੇਗਾ ਕਿ ਅਸਲ ਵਿਚ ਓਰੀਜ਼ਨਲ ਕੰਟੈਂਟ ਕਿਸ ਦਾ ਹੈ।
ਸੈਲੀਬ੍ਰਿਟੀ ਫੈਨ ਪੇਜ : ਜੋ ਲੋਕ ਹਿਟ ਪਾਉਣ ਲਈ ਆਰਗੇਨਾਈਜੇਸ਼ਨ ਦੇ ਫੋਟੋ ਸ਼ੇਅਰ ਕਰਦੇ ਹਨ ਜਾਂ ਇੰਸਟਾਗ੍ਰਾਮ ‘ਤੇ ਸੈਲੀਬ੍ਰਿਟੀ ਫੈਨ ਪੇਜ ਜਾਂ ਅਕਾਊਂਟ ਲਈ ਵੱਖ-ਵੱਖ ਸੋਰਸ ਤੋਂ ਫੋਟੋ ਇਕੱਠਾ ਕਰਨ ਵਾਲਿਆਂ ਦੀ ਵੀ ਖੈਰ ਨਹੀਂ ਹੈ। ਅਜਿਹੇ ਸਾਰੇ ਲੋਕਾਂ ਨੂੰ ਕੰਪਨੀ ਪੋਸਟ ਪਬਲਿਸ਼ ਕਰਨ ਤੋਂ ਪਹਿਲਾਂ ਦੋ ਵਾਰ ਚੇਤਾਵਨੀ ਦੇਵੇਗੀ ਕਿਉਂਕਿ ਅਜਿਹਾ ਕਰਨ ਨਾਲ ਉਹ ਰਿਕਮੰਡੇਸ਼ਨ ਫੀਡ ਵਿਚ ਨਹੀਂ ਜਾ ਸਕਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ਸੜਕ ਹਾਦਸੇ ‘ਚ ਸਕਾਰਪੀਓ ਤੇ ਆਟੋ ਦੀ ਹੋਈ ਭਿਆ/ਨਕ ਟੱਕਰ, 2 ਦੀ ਮੌ.ਤ, 4 ਜ਼ਖਮੀ
ਛੋਟੋ ਕ੍ਰੀਏਟਰਸ ਨੂੰ ਮੌਕਾ : ਇੰਸਟਾਗ੍ਰਾਮ ਦੇ ਨਵੇਂ ਐਲਗੋਰਿਦਮ ਦਾ ਸਭ ਤੋਂ ਵਧ ਫਾਇਦਾ ਛੋਟੇ ਕ੍ਰੀਏਟਰਸ ਨੂੰ ਮਿਲੇਗਾ। ਜਿਹੜੇ ਲੋਕਾਂ ਦੇ ਘੱਟ ਫਾਲਰੋਅਰਸ ਹੁੰਦੇ ਹਨ, ਉਨ੍ਹਾਂ ਨੂੰ ਇੰਸਟਾਗ੍ਰਾਮ ਅੱਗੇ ਵਧਣ ਦਾ ਪੂਰਾ ਮੌਕਾ ਦੇਵੇਗਾ। ਪਹਿਲਾਂ ਖਾਸ ਤੌਰ ਰੀਲਸ ਦੇ ਮਾਮਲੇ ਵਿਚ ਦੇਖਿਆ ਜਾਂਦਾ ਸੀ ਕਿ ਅਕਾਊਂਟ ਦੇ ਫਾਲੋਅਰਸ ਕਿਵੇਂ ਦੇਖਦੇ ਹਨ। ਇਸ ਦੇ ਬੇਸ ‘ਤੇ ਪੋਸਟ ਰਿਕਮੰਡੇਸ਼ਨ ਕੰਟੈਂਟ ਵਿਚ ਆਉਂਦੀ ਪਰ ਹੁਣ ਛੋਟੇ ਕੰਟੇਟ ਕ੍ਰੀਏਟਸ ਦੇ ਪੋਸਟ ਛੋਟੀ ਆਡੀਅੰਸ ਨੂੰ ਨਜ਼ਰ ਆਉਣਗੇ ਜਿਸ ਦਾ ਕ੍ਰੀਏਟਰਸ ਨੂੰ ਫਾਇਦਾ ਮਿਲੇਗਾ।