Apple ਨੇ ਚੀਨ ਵਿਚ ਆਪਣੇ ਸਟੋਰ ਤੋਂ WhatsApp ਤੇ Threads ਐਪ ਨੂੰ ਹਟਾ ਦਿੱਤਾ ਹੈ। ਐਪਲ ਨੇ ਇਹ ਫੈਸਲਾ ਚੀਨੀ ਸਰਕਾਰ ਦੇ ਹੁਕਮ ਦੇ ਬਾਅਦ ਲਿਆ। ਸਰਕਾਰ ਵੱਲੋਂ ਇਨ੍ਹਾਂ ਐਪਸ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਸੀ। ਹਾਲਾਂਕਿ ਮੇਟਾ ਦੇ ਹੋਰ ਐਪਸ ਜਿਵੇਂ ਫੇਸਬੁੱਕ, ਫੇਸਬੁੱਕ ਮੇਸੈਂਜਰ ਅਤੇ ਇੰਸਟਾਗ੍ਰਾਮ ਅਜੇ ਵੀ ਐਪ ਸਟੋਰ ‘ਤੇ ਮੌਜੂਦ ਹਨ।
ਇਸ ਤੋਂ ਇਲਾਵਾ ਯੂਟਿਊਬ ਤੇ ਐਕਸ ਵਰਗੇ ਵਿਦੇਸ਼ੀ ਐਪਸ ਅਜੇ ਵੀ ਸਟੋਰ ‘ਤੇ ਮੌਜੂਦ ਹਨ ਤੇ ਯੂਜਰਸ ਇਨ੍ਹਾਂ ਨੂੰ ਡਾਊਨਲੋਡ ਕਰ ਸਕਦੇ ਹਨ। ਚੀਨ ਦੇ ਸਾਈਬਰਸਪੇਸ ਪ੍ਰਸ਼ਾਸਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਆਧਾਰ ‘ਤੇ ਇਨ੍ਹਾਂ ਐਪਸ ਨੂੰ ਚੀਨ ਸਟੋਰ ਤੋਂ ਹਟਾਉਣ ਦਾ ਹੁਕਮ ਦਿੱਤਾ। ਇਸ ਦੀ ਜਾਣਕਾਰੀ ਐਪਸ ਨੇ ਇਕ ਈ-ਮੇਲ ਵਿਚ ਦਿੱਤੀ ਹੈ।
ਐਪਲ ਵੱਲੋਂ ਬਿਆਨ ਵਿਚ ਕਿਹਾ ਗਿਆ ਕਿ ਅਸੀਂ ਉਨ੍ਹਾਂ ਦੇਸ਼ਾਂ ਦੇ ਕਾਨੂੰਨਾਂ ਦਾ ਪਾਲਣ ਕਰਨ ਲਈ ਵਚਨਬੱਧ ਹੈ ਜਿਥੇ ਅਸੀਂ ਕੰਮ ਕਰਦੇ ਹਾਂ, ਭਾਵੇਂ ਹੀ ਅਸੀਂ ਅਸਹਿਮਤ ਹੋਵੇ। ਹਾਲਾਂਕਿ ਮੇਟਾ ਨੇ ਇਸ ਮਸਲੇ ‘ਤੇ ਅਜੇ ਤੱਕ ਕੁਝ ਨਹੀਂ ਕਿਹਾ ਹੈ। ਇਸ ਤੋਂ ਇਲਾਵਾ ਸਾਈਬਰਸਪੇਸ ਪ੍ਰਸ਼ਾਸਨ ਨੇ ਵੀ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ।
ਉਂਝ ਇਹ ਮਾਮਲਾ ਪਿਛਲੇ ਸਾਲ ਅਗਸਤ ਤੋਂ ਹੀ ਚੱਲ ਰਿਹਾ ਹੈ। ਅਗਸਤ ਵਿਚ ਮੇਟਾ ਨੇ ਵ੍ਹਟਸਐਪ ਤੇ ਥ੍ਰੈਡ ਨੂੰ ਲੈ ਕੇ ਪਾਲਿਸੀ ਵਿਚ ਬਦਲਾਅ ਕੀਤੇ ਸਨ ਜਿਸ ਦੇ ਬਾਅਦ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕੰਪਨੀ ਨੂੰ ਆਪਣੀ ਪਾਲਿਸੀ ਬਦਲਣੀ ਹੋਵੇਗੀ ਨਹੀਂ ਤਾਂ ਐਪਸ ਨੂੰ ਬੈਨ ਕੀਤਾ ਜਾਵੇਗਾ। ਇਸ ਲਈ ਮੇਟਾ ਨੂੰ 1 ਅਪ੍ਰੈਲ 2024 ਤੱਕ ਦੀ ਮੌਹਲਤ ਦਿੱਤੀ ਸੀ ਪਰ ਮੇਟਾ ਨੇ ਆਪਣੀ ਪਾਲਿਸੀ ਨਹੀਂ ਬਦਲੀ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਮਹਿਲਾ ਕੋਲੋਂ 7 ਲੱਖ ਰੁਪਏ ਲੈ ਕੇ ਲੁਟੇਰੇ ਹੋਏ ਫਰਾਰ, ਘਟਨਾ ਹੋਈ CCTV ‘ਚ ਕੈਦ
ਸਾਲ 2017 ਵਿਚ ਵੀ ਐਪਸ ਨੇ ਸਰਕਾਰ ਦੇ ਹੁਕਮ ਦੇ ਬਾਅਦ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ। ਉਸ ਦੌਰਾਨ ਐਪਲ ਦੇ ਐਪ ਸਟੋਰ ਤੋਂ The New York Times ਨਿਊਜ਼ ਐਪ ਨੂੰ ਹਟਾਇਆ ਗਿਆ ਸੀ ਤੇ ਅੱਜ 6 ਸਾਲ ਬਾਅਦ ਵੀ ਐਪ ਸਟੋਰ ‘ਤੇ ਐਪਸ ਦੀ ਵਾਪਸੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਐਪਲ ਨੇ ChatGPT ਵਰਗੇ ਏਆਈ ਐਪਸ ਨੂੰ ਵੀ ਸਟੋਰ ਤੋਂ ਹਟਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: