Apple ਨੇ ਭਾਰਤ ਸਣੇ 91 ਦੇਸ਼ਾਂ ਨੂੰ ਚੇਤਾਵਨੀ ਭਰੀ ਮੇਲ ਭੇਜੀ ਹੈ। ਆਈਫੋਨ ਯੂਜਰਸ ‘ਤੇ ਵੱਡਾ ਖਤਰਾ ਮੰਡਰਾ ਰਿਹਾ ਹੈ ਤੇ ਇਹ ਸਪਾਈਵੇਅਰ ਅਟੈਕ ਹੈ, ਜੋ ਤੁਹਾਡਾ ਬੈਂਕ ਅਕਾਊਂਟ ਤੱਕ ਖਾਲੀ ਕਰ ਸਕਦਾ ਹੈ। ਐਪਲ ਨੇ NSO-Groups ਦੇ ਪੈਗਾਸਸ ਸਪਾਈਵੇਅਰ ਵਰਗੇ ਹਮਲੇ ਦੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਟੂਲਸ ਦਾ ਇਸਤੇਮਾਲ ਕਰਦੇ ਆਈਫੋਨ ਯੂਜਰਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਨੋਟੀਫਿਕੇਸ਼ਨ ਵੀਰਵਾਰ ਨੂੰ ਜਾਰੀ ਕੀਤਾ ਗਿਆ ਹੈ।
ਐਪਲ ਨੇ ਅਜੇ ਤੱਕ ਅਟੈਕਰਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ,ਨਾ ਹੀ ਇਹ ਦੱਸਿਆ ਕਿ ਕਿਸ ਦੇਸ਼ ਨੂੰ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਮਿਲਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਐਪਲ ਨੇ ਸਪਾਈਵੇਅਰ ਅਟੈਕ ਨੂੰ ਡਿਟੈਕਟ ਕੀਤਾ ਹੈ ਜਿਸ ਦਾ ਮਕਸਦ ਰੁਪਏ ਲੁੱਟਣਾ ਹੁੰਦਾ ਹੈ। ਇਹ ਅਟੈਕ ਆਈਫੋਨ ਨੂੰ ਰਿਮੋਟਲੀ ਅਕਸੈਸ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ।
ਬੀਤੇ ਸਾਲ ਵੀ ਕੰਪਨੀ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਦੋਂ ਭਾਰਤ ਵਿਚ ਕਈ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਆਈਫੋਨ ਨੂੰ ਹੈ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਕੰਪਨੀ ਨੇ ਦੱਸਿਆ ਸੀ ਕਿ ਇਹ ਅਟੈਕ ਸਟੇਟ ਸਪਾਂਸਰਡ ਨਹੀਂ ਹੈ।
ਇਹ ਵੀ ਪੜ੍ਹੋ : ਨਹਿਰ ‘ਤੇ ਨਹਾਉਣ ਗਏ ਦੋਸਤਾਂ ਨਾਲ ਵਾਪਰਿਆ ਹਾ/ਦਸਾ, ਡੁੱਬਣ ਨਾਲ 4 ਦੀ ਮੌ.ਤ, ਇਕ ਦੀ ਭਾਲ ਜਾਰੀ
ਦੱਸ ਦੇਈਏ ਕਿ ਐਪਲ ਦਾ ਇਕ ਖਾਸ ਫੀਚਰ ਹੈ ਜਿਸ ਦੀ ਮਦਦ ਨਾਲ ਯੂਜਰਸ ਨੂੰ ਸਾਈਬਰ ਅਟੈਕ ਦਾ ਅਲਰਟ ਮਿਲਦਾ ਹੈ। ਅਜਿਹੀ ਸਥਿਤੀ ਵਿਚ ਯੂਜਰਸ ਨੂੰ ਐਪਲ ਦੇ Lockdown Mode ਨੂੰ ਆਨ ਕਰ ਲੈਣਾ ਚਾਹੀਦਾ ਹੈ। ਇਸ ਦੀ ਮਦਦ ਨਾਲ ਯੂਜਰਸ ਨੂੰ ਘੱਟ ਤੋਂ ਘੱਟ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: