ਉਂਝ ਤਾਂ ਹੁਣ ਏਟੀਐੱਮ ਤੋਂ ਪੈਸੇ ਕਢਾਉਣ ਦਾ ਕੰਮ ਬਹੁਤ ਹੀ ਘੱਟ ਹੋ ਗਿਆ ਹੈ। ਲੋਕ ATM ਦੀ ਬਜਾਏ ਯੂਪੀਆਈ ਦਾ ਇਸਤੇਮਾਲ ਪਸੰਦ ਕਰ ਰਹੇ ਹਨ। ਹਾਲਾਂਕਿ ਕਈ ਵਾਰ ਜਦੋਂ ਕੈਸ਼ ਦੀ ਲੋੜ ਹੁੰਦੀ ਹੈ ਤਾਂ ਅਸੀਂ ਏਟੀਐੱਮ ਵੱਲ ਭੱਜਦੇ ਹਾਂ। ਏਟੀਐੱਮ ਤੋਂ ਪੈਸੇ ਕਢਾਉਂਦੇ ਸਮੇਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਏਟੀਐੱਮ ਵਿਚ ਵੀ ਕਈ ਤਰ੍ਹਾਂ ਦੇ ਫਰਾਡ ਹੋ ਰਹੇ ਹਨ।
ਮਸ਼ੀਨ ਵਿਚ ਲੋਕਾਂ ਦੇ ਕਾਰਡ ਫਸਣ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਕਈ ਵਾਰ ਕਾਰਡ ਮਸ਼ੀਨ ਵਿਚ ਫਸ ਜਾਂਦਾ ਹੈ ਤੇ ਘਬਰਾ ਕੇ ਅਸੀਂ ਉਥੇ ਲਿਖੇ ਹੋਏ ਕਸਟਮਰ ਕੇਅਰ ਦੇ ਨੰਬਰ ‘ਤੇ ਕਾਲ ਕਰ ਦਿੰਦੇ ਹਾਂ ਪਰ ਇਥੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਦਰਅਸਲ ਮਸ਼ੀਨ ਵਿਚ ਤੁਹਾਡਾ ਕਾਰਡ ਫਸਦਾ ਨਹੀਂ ਹੈ ਸਗੋਂ ਇਹ ਠੱਗ ਹੀ ਕਾਰਡ ਨੂੰ ਫਸਾਉਂਦੇ ਹਨ।
ਇਹ ਕਾਰਡ ਵਾਲੇ ਪੋਰਟ ਵਿਚ ਦੂਜੀ ਮਸ਼ੀਨ ਲਗਾ ਦਿੰਦੇ ਹਨ ਤੇ ਫਿਰ ਕਸਟਮਰ ਕੇਅਰ ਦੇ ਨੰਬਰ ਵਜੋਂ ਆਪਣਾ ਨੰਬਰ ਇਥੇ ਚਿਪਕਾ ਕੇ ਚਲੇ ਜਾਂਦੇ ਹਨ। ਬਾਅਦ ਵਿਚ ਜਦੋਂ ਤੁਸੀਂ ਸ਼ਿਕਾਰ ਹੋ ਕੇ ਇਨ੍ਹਾਂ ਨੂੰ ਕਾਲ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹੋ। ਕਾਲ ਕਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਕਿ ਨੰਬਰ ਕਿਸ ਤਰੀਕੇ ਤੋਂ ਉਥੇ ਲਿਖਿਆ ਹੈ। ਜੇਕਰ ਕਿਸੇ ਆਮ ਪੇਪਰ ‘ਤੇ ਨੰਬਰ ਚਿਪਕਾਇਆ ਗਿਆ ਹੈ ਤਾਂ ਉਸ ‘ਤੇ ਕਾਲ ਨਾ ਕਰੋ।
ATM ਤੋਂ ਪੈਸੇ ਕਢਵਾਉਣ ਤੋਂ ਪਹਿਲਾਂ ਤੇ ਏਟੀਐੱਮ ਦੇ ਅੰਦਰ ਜਾਂਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਉਸ ਨੂੰ ਚੰਗੀ ਤਰ੍ਹਾਂ ਤੋਂ ਚੈੱਕ ਕਰਨਾ ਹੈ। ਆਸ-ਪਾਸ ਨਜ਼ਰ ਘੁੰਮਾ ਲਓ ਤੇ ਸਰਸਰੀ ਨਜ਼ਰ ਤੋਂ ਦੇਖ ਲਓ ਕਿ ਕਿਤੇ ਕੋਈ ਹਿਡਨ ਕੈਮਰਾ ਤਾਂ ਨਹੀਂ ਹੈ। ਤੁਹਾਨੂੰ ਏਟੀਐੱਮ ਕਾਰਡ ਸਲਾਟ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਕਈ ਵਾਰ ਬਦਮਾਸ਼ ਕਾਰਡ ਸਲਾਟ ਦੇ ਆਸ-ਪਾਸ ਕਾਰਡ ਰੀਡਰ ਚਿਪ ਲਗਾ ਦਿੰਦੇ ਹਨ ਜੋ ਏਟੀਐੱਮ ਕਾਰਡ ਦੇ ਡਾਟਾ ਤੇ ਪਿਨ ਕੋਡ ਦੀ ਜਾਣਕਾਰੀ ਚੁਰਾ ਸਕਦੇ ਹਨ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਸੁਪਰੀਮ ਕੋਰਟ 10 ਮਈ ਨੂੰ ਸੁਣਾਏਗੀ ਫੈਸਲਾ
ਜੇਕਰ ਬਦਮਾਸ਼ਾਂ ਦੇ ਹੱਥ ਤੁਹਾਡਾ ਏਟੀਐੱਮ ਪਿਨ ਨਹੀਂ ਲੱਗਦਾ ਤਾਂ ਤੁਹਾਡੇ ਅਕਾਊਂਟ ਵਿਚ ਸੇਂਧ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਏਟੀਐੱਮ ਪਿਨ ਦਾ ਇਸਤੇਮਾਲ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਤੁਸੀਂ ਏਟੀਐੱਮ ਦੇ ਅੰਦਰ ਪੈਸਾ ਕਢਵਾਉਣ ਗਏ ਹੋ ਤਾਂ ਤੇ ਉਥੇ ਕੋਈ ਦੂਜਾ ਵਿਅਕਤੀ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਦੂਜਾ ਵਿਅਕਤੀ ਉਥੇ ਮੌਜੂਦ ਹੈ ਤਾਂ ਉਸ ਨੂੰ ਬਾਹਰ ਜਾਣ ਲਈ ਕਹੇ ਜਾਂ ਪਿਨ ਲੁਕਾ ਕੇ ਦਰਜ ਕਰੋ। ਪਿਨ ਦਰਜ ਕਰਦੇ ਸਮੇਂ ਆਪਣੇ ਹੱਥ ਨਾਲ ਏਟੀਐੱਮ ਦੇ ਕੀਬੋਰਡ ਨੂੰ ਢੱਕ ਲਓ ਤੇ ਮਸ਼ੀਨ ਦੇ ਜਿੰਨਾ ਕਰੀਬ ਹੋ ਸਕੇ, ਓਨਾ ਨੇੜੇ ਖੜ੍ਹੇ ਹੋਵੋ ਤਾਂ ਕਿ ਤੁਹਾਡਾ ਪਿਨ ਕੋਈ ਦੇਖ ਨਾ ਸਕੇ।