ਇੰਸਟਾਗ੍ਰਾਮ ਇਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ ਦਾ ਇਸਤੇਮਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਕਰਦੇ ਹਨ। ਇਸ ਦੀ ਪਾਪੂਲੈਰਿਟੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਦੇਸ ਵਿਚ ਇਸ ਦੇ ਯੂਜਰਸ ਹਨ। ਇੰਸਟਾਗ੍ਰਾਮ ਦਾ ਯੂਜ ਲੋਕ ਆਪਣੇ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਨਾਲ ਕਨੈਕਡ ਕਰ ਸਕਦੇ ਹਨ। ਇਸ ਪਲੇਟਫਾਰਮ ‘ਤੇ ਲੋਕ ਆਪਣੀ ਫੋਟੋ, ਵੀਡੀਓ ਤੇ ਰੀਲਸ ਪੋਸਟ ਕਰ ਸਕਦੇ ਹਨ। ਨਾਲ ਹੀ ਇਥੇ ਦੂਜੇ ਲੋਕਾਂ ਦੀ ਪੋਸਟ ਦੇਖਣ ਲਈ ਲੋਕ ਉਨ੍ਹਾਂ ਨੂੰ ਫਾਲੋ ਵੀ ਕਰ ਸਕਦੇ ਹਨ। ਇਸ ਦੀ ਮਦਦ ਨਾਲ ਯੂਜਰ ਦੂਜਿਆਂ ਨਾਲ ਗੱਲ ਵੀ ਕਰ ਸਕਦੇ ਹਨ।
ਇੰਸਟਾਗ੍ਰਾਮ ‘ਤੇ ਲੋਕਾਂ ਨੂੰ ਆਪਣੇ ਸਟੋਰੀ ਪੋਸਟ ਕਰਨ ਦਾ ਫੀਚਰ ਮਿਲਦਾ ਹੈ। ਇਸ ਦੀ ਮਦਦ ਨਾਲ ਲੋਕ ਆਪਣੇ ਪ੍ਰੋਫਾਈਲ ‘ਤੇ ਟਾਈਮ ਟੂ ਟਾਈਮ ਆਪਣੀ ਸਟੋਰੀ ਪੋਸਟ ਕਰ ਸਕਦੇ ਹਨ। ਸਟੋਰੀ ਨੂੰ ਯੂਜ਼ਰ ਆਪਣੇ ਹਿਸਾਬ ਨਾਲ ਕਸਟਮਾਈਜ ਵੀ ਕਰ ਸਕਦੇ ਹਨ। ਯੂਜਰ ਸਟੋਰੀ ਨੂੰ ਆਕਰਸ਼ਕ ਬਣਾਉਣ ਲਈ ਆਪਣੀ ਪਸੰਦ ਦਾ ਗਾਣਾ ਲਗਾ ਸਕਦੇ ਹਨ। ਉਸ ਵਿਚ ਸਟਿੱਕਰ ਸਣੇ ਕਈ ਹੋਰ ਚੀਜ਼ਾਂ ਜੋੜ ਵੀ ਸਕਦੇ ਹਨ।
ਇੰਸਟਾਗ੍ਰਾਮ ‘ਤੇ ਸਟੋਰੀ ਪੋਸਟ ਕਰਨ ਤਾਂ 2 ਮਿੰਟ ਦਾ ਕੰਮ ਹੁੰਦਾ ਹੈ ਪਰ ਜੇਕਰ ਤੁਸੀਂ ਆਪਣੀ ਪੁਰਾਣੀ ਸਟੋਰੀ ਡਾਊਨਲੋਡ ਕਰਨੀ ਹੋਵੇ ਤਾਂ ਕੀ ਕਰੋ। ਇੰਸਟਾਗ੍ਰਾਮ ‘ਤੇ ਯੂਜ਼ਰ ਆਪਣੀ ਪੁਰਾਣੀ ਸਟੋਰੀ ਵੀ ਡਾਊਨਲੋਡ ਕਰ ਸਕਦੇ ਹਨ ਪਰ ਕਈ ਲੋਕਾਂ ਨੂੰ ਇਸ ਦਾ ਤਰੀਕਾ ਪਤਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇੰਸਟਾਗ੍ਰਾਮ ‘ਤੇ ਪੁਰਾਣੀ ਸਟੋਰੀ ਨੂੰ ਡਾਊਨਲੋਡ ਕਰਨ ਦਾ ਤਰੀਕਾ ਦੱਸਦੇ ਹਾਂ।
- ਸਭ ਤੋਂ ਪਹਿਲਾਂ ਡਾਊਨਲੋਡ ਐਪ ਖੋਲ੍ਹੋ ਤੇ ਆਪਣੀ ਪ੍ਰੋਫਾਈਲ ‘ਤੇ ਜਾਓ।
- ਇਸ ਦੇ ਬਾਅਦ ਉਪਰ ਸੱਜੇ ਕੋਨੇ ਵਿਚ ਤਿੰਨ ਲਾਈਨਾਂ ‘ਤੇ ਕਲਿੱਕ ਕਰੋ।
- ਇਥੇ Setting and Privacy ‘ਤੇ ਕਲਿੱਕ ਕਰੋ।
- ਇਸ ਦੇ ਬਾਅਦ Archiving and downloading ਆਪਸ਼ਨ ‘ਤੇ ਕਲਿੱਕ ਕਰੋ।
- ਇਥੇ Save Story to archive ਦਾ ਆਪਸ਼ਨ ਮਿਲਦਾ ਹੈ। ਜੇਕਰ ਇਹ ਆਪਸ਼ਨ ਆਨ ਹੈ ਤਾਂ ਤੁਹਾਡੀਆਂ ਸਾਰੀਆਂ ਸਟੋਰੀਜ਼ ਸੇਵ ਹੀ ਹੋਣਗੀਆਂ।
- ਸੇਵ ਹੋਈਆਂ ਸਟੋਰੀਆਂ ਦੇਖਣ ਲਈ ਵਾਪਸ ਆਪਣੇ ਪ੍ਰੋਫਾਈਲ ‘ਤੇ ਜਾਓ ਤੇ ਉਪਰ ਸੱਜੇ ਕੋਨੇ ਵਿਚ ਤਿੰਨ ਲਾਈਨਾਂ ‘ਤੇ ਕਲਿੱਕ ਕਰੋ।
ਇਥੇ Arvhived ਆਪਸ਼ਨ ‘ਤੇ ਜਾਓ। - ਇਥੇ ਤੁਹਾਡੀ ਸੇਵ ਕੀਤੀਆਂ ਸਾਰੀਆਂ ਸਟੋਰੀਆਂ ਤੇ ਪੋਸਟ ਮਿਲ ਜਾਣਗੀਆਂ।
- ਇਥੇ ਆਪਣੀ ਸਟੋਰੀ ਨੂੰ ਡਾਊਨਲੋਡ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –