ਇੰਟਰਨੈੱਟ ‘ਤੇ ਕੁਝ ਸਰਚ ਕਰਦੇ ਸਮੇਂ ਜਦੋਂ ਤੁਸੀਂ ਕਿਸੇ ਲਿੰਕ ‘ਤੇ ਕਲਿੱਕ ਕੀਤਾ ਹੋਵੇਗਾ ਤਾਂ ਤੁਹਾਨੂੰ ਸਕ੍ਰੀਨ ‘ਤੇ Error 404 ਮੈਸੇਜ ਦਿਖਿਆ ਹੋਵੇਗਾ। ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਹੋਵੇਗਾ ਕਿ ਆਖਿਰ ਇਹ ਐਰਰ ਕਿਉਂ ਹੈ ਪਰ ਹੁਣ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਆਖਿਰ Error 404 ਦੇ ਪਿੱਛੇ ਦਾ ਲਾਜਿਕ ਕੀ ਹੈ।
ਤੁਸੀਂ ਲੋਕ ਵੀ ਜੇਕਰ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਣੇ ਰਹੋ ਕਿਉਂਕਿ ਅੱਜ ਅਸੀਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਕਿ ਆਖਿਰ ਇਹ Error Code ਆਉਂਦਾ ਕਿਉਂ ਹੈ ਤੇ ਐਰਰ ਲਈ 404 ਨੰਬਰ ਹੀ ਕਿਉਂ ਚੁਣਿਆ ਗਿਆ।
Error 404 ਜੋ ਹੈ ਉਹ ਇਕ HTTP ਸਟੇਟਸ ਕੋਡ ਹੈ ਅਤੇ ਇਹ ਕੋਡ ਵੈੱਬ ਸਰਵਰ ਤੁਹਾਡੇ ਸਕ੍ਰੀਨ ‘ਤੇ ਭੇਜਦਾ ਹੈ ਪਰ ਸਵਾਲ ਹੈ ਕਿ ਭੇਜਦਾ ਕਿਉਂ ਹੈ, ਜਦੋਂ ਕੋਈ ਵੀ ਯੂਜ਼ਰ ਇੰਟਰਨੈੱਟ ‘ਤੇ ਕੁਝ ਸਰਚ ਕਰਦਾ ਹੈ ਤੇ ਜਦੋਂ ਵੈੱਬ ਸਰਵਰ ਉਸ ਨੂੰ ਯੂਆਰਐੱਲ ‘ਤੇ ਕੋਈ ਰਿਸੋਰਸ ਉਰਫ ਵੈੱਬਪੇਜ ਨੂੰ ਲੱਭ ਨਹੀਂ ਪਾਉਂਦਾ ਤਾਂ ਸਕ੍ਰੀਨ ‘ਤੇ ਇਹ ਐਰਰ ਕੋਡ ਨਜ਼ਰ ਆਉਂਦਾ ਹੈ।
ਇਹ ਐਰਰ ਕੋਡ ਤੁਸੀਂ ਲੋਕਾਂ ਨੂੰ ਉਦੋਂ ਨਜ਼ਰ ਆਉੰਦਾ ਹੈ ਜਦੋਂ ਤੁਸੀਂ ਕਿਸੇ ਅਜਿਹੇ ਪੇਜ ਨੂੰ ਓਪਨ ਕਰਨ ਦਾ ਟਰਾਈ ਕੀਤਾ ਹੈ ਜਿਸ ਨੂੰ ਹਟਾ ਲਿਆ ਗਿਆ ਹੈ ਜਾਂ ਫਿਰ ਜਿਸ ਯੂਆਰਐੱਲ ਨੂੰ ਤੁਸੀਂ ਲੱਭ ਰਹੇ ਹੋ, ਤੁਸੀਂ ਉਸ ਯੂਆਰਐੱਲ ਦੇ ਨਾਂ ਨੂੰ ਟਾਈਪ ਕਰਦੇ ਸਮੇਂ ਕੋਈ ਗਲਤੀ ਕੀਤੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ‘ਚ ਫਿਰ ਤੋਂ ਆਈ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਨਵੇਂ ਭਾਅ
ਇਸ ਤੋਂ ਇਲਾਵਾ ਐਰਰ 404 ਆਉਣ ਦੇ ਪਿੱਛੇ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਸ ਵੈੱਬਪੇਜ ਨੂੰ ਤੁਸੀਂ ਖੋਲ੍ਹਣ ਦਾ ਟਰਾਈ ਕਰ ਰਹੇ ਹੋ ਉਸ ਦਾ ਸਰਵਰ ਕੰਮ ਨਹੀਂ ਕਰ ਰਿਹਾ ਹੈ। ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਹਨ ਕਿ ਅਸੀਂ Eroro 404 Code ਨੂੰ ਠੀਕ ਕਰਨ ਲਈ ਕੁਝ ਕਰ ਸਕਦੇ ਹਨ? ਇਸ ਸਵਾਲ ਦਾ ਜਵਾਬ ਇਹ ਹੈ ਕਿ ਜੇਕਰ ਤੁਸੀਂ ਯੂਆਰਐੱਲ ਦਾ ਨਾਂ ਗਲਤ ਲਿਖਿਆ ਹੈ ਤਾਂ ਉਸ ਨੂੰ ਠੀਕ ਤਰ੍ਹਾਂ ਲਿਖ ਕਿ ਫਿਰ ਤੋਂ ਵੈੱਬਪੇਜ ਨੂੰ ਰਿਫ੍ਰੈਸ਼ ਕਰੋ। ਇਸ ਤੋਂ ਇਲਾਵਾ ਆਪਣੇ ਬਰਾਊਜਰ ਦੀ ਕੁਕੀਜ਼ ਤੇ ਕੈਸ਼ੇ ਨੂੰ ਕਲੀਅਰ ਕਰੋ।
ਐਰਰ ਕੋਡ ਦਿਖਾਉਣ ਲਈ 404 ਨੰਬਰ ਹੀ ਕਿਉਂ ਚੁਣਿਆ ਗਿਆ, ਬਹੁਤ ਸਾਰੇ ਲੋਕ ਇਸ ਸਵਾਲ ਦਾ ਜਵਾਬ ਲੱਭਦੇ ਹਨ। ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਵਾਲ ਅਜੇ ਤੱਕ ਰਾਜ਼ ਹੈ ਕਿਉਂਕਿ ਇਸ ਦਾ ਕੋਈ ਵੀ ਸਟੀਕ ਜਵਾਬ ਨਹੀਂ ਮਿਲਿਆ ਪਰ ਇਸ ਨੰਬਰ ਦੇ ਪਿੱਛੇ ਤੁਹਾਨੂੰ ਥਿਉਰੀਆਂ ਕਈ ਮਿਲ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: