ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦਾ ‘ਵਨ ਵ੍ਹੀਕਲ, ਵਨ ਫਾਸਟੈਗ’ ਨਿਯਮ ਲਾਈਵ ਹੋ ਚੁੱਕਾ ਹੈ। ਯੂਜਰਸ ਸਵੀਗੀ ਇੰਸਟਾਮਾਰਟ ਨੇ ਇੰਡਸਇੰਡ ਬੈਂਕ ਫਾਸਟੈਗ ਡਿਸਟ੍ਰੀਬਿਊਸ਼ਨ ਕਰਨ ਲਈ ਪਾਰਕ+ਦੇ ਨਾਲ ਹੱਥ ਮਿਲਾਇਆ ਹੈ। 29 ਸ਼ਹਿਰਾਂ ਵਿਚ ਸਵੀਗੀ ਇੰਸਟਾਮਾਰਟ ਯੂਜਰਸ ਹੁਣ ਆਪਣੇ ਇੰਡਸਇੰਡ ਬੈਂਕ ਫਾਸਟੈਗ ਨੂੰ ਸਿੱਧੇ ਆਪਣੇ ਡੋਰ ਸਟੈੱਪ ‘ਤੇ ਡਲਿਵਰ ਕਰਵਾ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ 10 ਮਿੰਟ ਤੋਂ ਘੱਟ ਸਮੇਂ ਵਿਚ ਯੂਜਰਸ ਨੂੰ ਡਲਿਵਰ ਕਰ ਦਿੱਤਾ ਜਾਵੇਗਾ।
ਪਹਿਲਾਂ ਕਾਰ ਮਾਲਕਾਂ ਨੂੰ ਫਾਸਟੈਗ ਡਲਿਵਰੀ ਲਈ ਕਾਫੀ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਵਿਚ ਜੇਕਰ ਉਨ੍ਹਾਂ ਨੂੰ ਐਮਰਜੈਂਸੀ ਵਿਚ ਕਿਤੇ ਜਾਣਾ ਪਵੇ ਤਾਂ ਕਾਫੀ ਪ੍ਰੇਸ਼ਾਨੀ ਹੁੰਦੀ ਸੀ ਹਾਲਾਂਕਿ ਨਵੀਂ ਸਰਵਿਸ ਦੇ ਆਉਣ ਨਾਲ ਕਾਰ ਮਾਲਕਾਂ ਨੂੰ ਪ੍ਰੇਸ਼ਾਨੀ ਦੇ ਬਗੈਰ ਘੱਟ ਸਮੇਂ ਵਿਚ ਹੀ ਫਾਸਟੈਗ ਡਲਿਵਰੀ ਉਨ੍ਹਾਂ ਦੇ ਡੋਰ ਸਟੈੱਪ ‘ਤੇ ਮਿਲ ਜਾਵੇਗੀ ਤੇ ਇਸ ਵਿਚ 10 ਮਿੰਟ ਜਾਂ ਉਸ ਤੋਂ ਘੱਟ ਸਮੇਂ ਲੱਗੇਗਾ। ਪਹਿਲਾਂ ਕਾਰ ਆਨਰਸ ਨੂੰ ਅਕਸਰ ਬੈਂਕ ਪੋਰਟਲ ਜਾਂ ਟੋਲ ਬੂਥਾਂ ‘ਤੇ ਜਾ ਕੇ ਲੰਬੀ ਲਾਈਨ ਲਗਾਉਣੀ ਪੈਂਦੀ ਸੀ ਜਿਸ ਵਿਚ ਕਾਫੀ ਸਮੇਂ ਬਰਬਾਦ ਹੁੰਦਾ ਸੀ ਉਦੋਂ ਜਾ ਕੇ ਉਨ੍ਹਾਂ ਨੂੰ ਫਾਸਟੈਗ ਦਿੱਤਾ ਜਾਂਦਾ ਸੀ। ਇੰਨਾ ਹੀ ਨਹੀਂ ਕਾਰਡ ਡਲਿਵਰੀ ਤੇ ਐਕਟੀਵੇਸ਼ਨ ਵਿਚ ਯੂਜਰਸ ਨੂੰ 7 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ।
ਇਹ ਵੀ ਪੜ੍ਹੋ : ਕਾਰ ਨੂੰ ਓਵਰਟੇਕ ਕਰਦਿਆਂ ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਪਲਟੀ, ਕਈ ਫੱਟ/ੜ
ਫਾਸਟੈਗ ਇਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਹੈ ਜੋ ਭਾਰਤ ਵਿਚ NHAI ਵੱਲੋਂ ਸੰਚਾਲਿਤ ਹੈ। ਇਹ ਵਾਹਨਾਂ ਦੇ ਵਿੰਡਸਕ੍ਰੀਨ ‘ਤੇ ਚਿਪਕਾਇਆ ਜਾਂਦਾ ਹੈ ਤੇ ਟੋਲ ਪਲਾਜ਼ਾ ‘ਤੇ ਟੋਲ ਭੁਗਤਾਨ ਲਈ ਰੇਡੀਓ ਫ੍ਰੀਕਵੈਂਸੀ ਆਈਡੈਂਟੀਫੀਕੇਸ਼ਨ ਤਕਨੀਕ ਦਾ ਇਸਤੇਮਾਲ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: