ਵ੍ਹਟਸਐਪ ਆਪਣੇ ਐਪ ‘ਤੇ ਮੈਸੇਜਿੰਗ ਨੂੰ ਆਸਾਨ ਬਣਾਉਣ ਲਈ ਕਈ ਤਰ੍ਹਾਂ ਦੇ ਫੀਚਰਸ ਦਿੰਦਾ ਹੈ ਜਿਸ ਵਿਚ ਇਕ ਫੀਚਰ ਚੈਟ ਡਿਲੀਟ ਕਰਨ ਦਾ ਜਿਸ ਵਿਚ ਤੁਹਾਨੂੰ ਇਹ ਸਹੂਲਤ ਮਿਲਦੀ ਹੈ ਜੇਕਰ ਤੁਸੀਂ ਚੈਟ ਵਿਚ ਕੁਝ ਗਲਤੀਆਂ ਕਰਦੇ ਹੋ ਤਾਂ ਤੁਸੀਂ ਸਾਰਿਆਂ ਦੀ ਚੈਟ ਨਾਲ ਡਿਲੀਟ ਕਰ ਸਕਦੇ ਹੋ। ਕਦੇ-ਕਦੇ ਇਸ ਫੀਚਰ ਦਾ ਤੁਹਾਡੇ ਦੋਸਤ ਗਲਤ ਫਾਇਦਾ ਚੁੱਕਦੇ ਹਨ। ਉਹ ਤੁਹਾਨੂੰ ਚੈਟ ਭੇਜ ਕੇ ਫਿਰ ਉਸ ਚੈਟ ਨੂੰ ਡਿਲੀਟ ਕਰ ਦਿੰਦੇ ਹਨ ਜਿਸ ਦੇ ਬਾਅਦ ਤੁਸੀਂ ਸੋਚਦੇ ਹੋ ਕਿ ਇਸ ਨੇ ਅਜਿਹਾ ਕਿ ਭੇਜਿਆ ਹੋਵੇਗਾ ਜੋ ਇਸ ਨੂੰ ਡਿਲੀਟ ਕਰਨਾ ਪਿਆ।
ਵ੍ਹਟਸਐਪ ‘ਤੇ ਅਸੀਂ ਲੋਕ ਬਹੁਤ ਚੈਟਿੰਗ ਕਰਦੇ ਹਾਂ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਐਪ ਦੇ ਕਈ ਫੀਚਰਸ ਬਾਰੇ ਨਹੀਂ ਪਤਾ ਹੁੰਦਾ ਹੈ। ਅਜਿਹਾ ਹੀ ਵ੍ਹਟਸਐਪ ਦਾ ਇਕ ਫੀਚਰ ਹੈ ਚੈਟ ਡਿਲੀਟ ਕਰਨ ਦਾ। ਕੀ ਹੁੰਦਾ ਹੈ ਕਿ ਸਾਡੇ ਤੋਂ ਚੈਟ ਕਰਨ ਦੌਰਾਨ ਕੁਝ ਗਲਤੀ ਹੋ ਜਾਂਦੀ ਹੈ ਅਜਿਹੀ ਕੋਈ ਜਾਣਕਾਰੀ ਜੋ ਤੁਸੀਂ ਸਾਹਮਣੇ ਵਾਲਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਹੋ ਪਰ ਦੱਸ ਦਿੱਤਾ ਤਾਂ ਇਸ ਲਈ ਵ੍ਹਟਸਐਪ ਤੁਹਾਨੂੰ Delete From Everyone ਦਾ ਆਪਸ਼ਨ ਦਿੰਦਾ ਹੈ ਜਿਸ ਜ਼ਰੀਏ ਤੁਸੀਂ ਦੂਜੇ ਦੀ ਚੈਟ ਵਿੰਡੋ ਤੋਂ ਆਪਣਾ ਭੇਜਿਆ ਹੋਇਆ ਮੈਸੇਜ ਡਿਲੀਟ ਕਰ ਸਕਦੇ ਹੋ। ਕਈ ਲੋਕ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਲਈ ਯੂਜ ਕਰਦੇ ਹਨ ਤੇ ਮੈਸੇਜ ਭੇਜ ਕੇ ਡਿਲੀਟ ਕਰ ਦਿੰਦੇ ਹਨ।
- Whatsapp ‘ਤੇ ਡਿਲੀਟ ਮੈਸੇਜ ਨੂੰ ਪੜ੍ਹਨ ਲਈ ਸਭ ਤੋਂ ਪਹਿਲਾਂ ਸਮਾਰਟਫੋਨ ਦੀ ਸੈਟਿੰਗਸ ਨੂੰ ਖੋਲ੍ਹਣਾ ਹੋਵੇਗਾ।
- ਹੁਣ ਸੈਟਿੰਗਸ ਵਿਚ Apps & Notification ਵਾਲੇ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।
- ਇਸ ਦੇ ਬਾਅਦ Notification ਆਪਸ਼ਨ ‘ਤੇ ਟੈਪ ਕਰੋ।
- ਹੁਣ ਇਥੇ ਹੇਠਾਂ ਵੱਲ ਜਾ ਕੇ Notification History ਦੇ ਆਪਸ਼ਨ ਨੂੰ ਚੁਣਨਾ ਹੋਵੇਗਾ।
- Notification History ‘ਤੇ ਕਲਿੱਕ ਕਰਦੇ ਹੀ ਇਕ ਟਾਗਲ ਆਨ ਕਰ ਦਿਓ। ਇਨ੍ਹਾਂ ਸਟੈੱਪਸ ਨੂੰ ਤੁਸੀਂ ਫਾਲੋਅ ਕਰਕੇ ਡਿਲੀਟ ਮੈਸੇਜ ਨੂੰ ਪੜ੍ਹ ਸਕਦੇ ਹੋ।