ਸਰਚ ਇੰਜਣ ਦੇ ਨਾਂ ਨਾਲ ਮਸ਼ਹੂਰ ਗੂਗਲ ਹੁਣ ਯੂਜਰਸ ਨੂੰ ਇੰਗਲਿਸ਼ ਸਿਖਾਉਂਦੇ ਹੋਏ ਦੇਖਿਆ ਜਾਵੇਗਾ। ਇਸ ਲਈ ਗੂਗਲ ਦੀ ਲੈਬ ਵਿਚ ਟੈਸਟ ਸ਼ੁਰੂ ਹੋ ਗਿਆ ਹੈ। ਇੰਗਲਿਸ਼ ਸਿਖਾਉਣ ਲਈ ਗੂਗਲ ਏਆਈ ਚੈਟਬਾਟ ਦਾ ਇਸਤੇਮਾਲ ਕਰੇਗਾ ਜੋ ਆਸਾਨੀ ਨਾਲ ਯੂਜਰਸ ਨੂੰ ਇੰਗਲਿਸ਼ ਦੀ ਸਮਝ ਦੇਵੇਗਾ।
ਗੂਗਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਸਹੂਲਤ ਭਾਰਤ ਅਤੇ ਅਰਜਨਟੀਨਾ, ਕੋਲੰਬੀਆ, ਇੰਡੋਨੇਸ਼ੀਆ, ਮੈਕਸੀਕੋ ਤੇ ਵੇਂਜੁਏਲਾ ਸਣੇ ਹੋਰ ਦੇਸ਼ਾਂ ਵਿਚ ਉਨ੍ਹਾਂ ਯੂਜਰਸ ਨੂੰ ਦਿੱਤੀ ਜਾਵੇਗੀ ਜੋ ਇੰਗਲਿਸ਼ ਸਿਖਣਾ ਚਾਹੁੰਦੇ ਹਨ ਤੇ ਜੋ ਸਰਚ ਲੈਬਸ ਦਾ ਹਿੱਸਾ ਹਨ।
ਗੂਗਲ ਮੁਤਾਬਕ ਯੂਜਰਸ ਨੂੰ ਇੰਗਲਿਸ਼ ਸਿਖਾਉਣ ਲਈ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤੇ ਜਾਣਗੇ। ਜੋ AI ਤੋਂ ਆਪ੍ਰੇਟ ਹੋਣਗੇ ਤੇ ਰੋਜ਼ਾਨਾ ਯੂਜਰਸ ਨਵੇਂ-ਨਵੇਂ ਇੰਗਲਿਸ਼ ਦੇ ਸ਼ਬਦ ਤੇ ਉਨ੍ਹਾਂ ਦਾ ਇਸਤੇਮਾਲ ਸਮਝਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਨੇ ਅਕਤੂਬਰ 2023 ਵਿਚ ਸਪੀਕਿੰਗ ਪ੍ਰੈਕਟਿਸ ਐਕਸਪੀਰੀਅੰਸ ਪੇਸ਼ ਕੀਤਾ ਸੀ ਜਿਥੇ ਯੂਜਰਸ ਨੂੰ Sentence ਤੇ ਗ੍ਰਾਮਰ ਦੀ ਸਮਝ ਦਿੱਤੀ ਗਈ ਸੀ। ਜਿਸ ਤਰੀਕੇ ਨਾਲ ਗੂਗਲ ਨੇ ਸਪੀਕਿੰਗ ਐਕਸਪੀਰੀਅੰਸ ਵਿਚ ਟੂ-ਵੇ ਕਮਿਊਨੀਕੇਸ਼ਨ ਦੀ ਸਹੂਲਤ ਰੱਖੀ ਸੀ, ਠੀਕ ਉਸੇ ਤਰੀਕੇ ਨਾਲ ਗੂਗਲ ਏਆਈ ਚੈਟਬਾਟ ਦੀ ਮਦਦ ਨਾਲ ਯੂਜਰਸ ਦੀ ਇੰਗਲਿਸ਼ ਵਿਚ ਸੁਧਾਰ ਕਰੇਗਾ। ਇਸ ਟੈਕਨਾਲੋਜੀ ਦੀ ਮਦਦ ਨਾਲ ਯੂਜਰਸ ਰੋਜ਼ਾਨਾ ਨਵੇਂ ਸ਼ਬਦ ਤੇ ਉਸ ਦੇ ਇਸਤੇਮਾਲ ਬਾਰੇ ਆਸਾਨੀ ਨਾਲ ਸਮਝ ਸਕਣਗੇ।
ਗੂਗਲ ਮੁਤਾਬਕ ਇੰਗਲਿਸ਼ ਸਪੀਕਿੰਗ ਸਿੱਖਣ ਵਾਲੇ ਇਸ ਚੈਟਬਾਟ ਦਾ ਯੂਜ ਐਂਡ੍ਰਾਇਡ ਫੋਨ ‘ਤੇ ਕਰ ਸਕਦੇ ਹੋ ਜਿਥੇ ਉਨ੍ਹਾਂ ਨੂੰ ਜੇਰੇਟਿਵ ਏਆਈ ਦੀ ਮਦਦ ਨਾਲ ਨਵੇਂ-ਨਵੇਂ ਸਵਾਲਾਂ ਦਾ ਜਵਾਬ ਮਿਲੇਗਾ। ਨਾਲ ਹੀਯੂਜਰਸ ਇਸ ਤਰੀਕੇ ਨਾਲ ਆਸਾਨੀ ਨਾਲ ਇੰਗਲਿਸ਼ ਸਿੱਖ ਸਕਣਗੇ। ਫਿਲਹਾਲ ਗੂਗਲ ਵੱਲੋਂ ਸਾਫ ਨਹੀਂ ਕੀਤਾ ਗਿਆ ਹੈ ਕਿ ਇਸ ਸਹੂਲਤ ਨੂੰ ਕਦੋਂ ਤੱਕ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਰੁੜਿਆ 92 ਕਰੋੜ ਦਾ ਸੋਲਰ ਪ੍ਰਾਜੈਕਟ, 18 ਮਾਰਚ ਨੂੰ ਹੋਇਆ ਸੀ ਸ਼ੁਰੂ
ਗੂਗਲ ਨੇ ਹਾਲ ਹੀ ਵਿੱਚ ਜੇਮਿਨੀ ਐਡਵਾਂਸਡ ਸਰਵਿਸ ਜਾਰੀ ਕੀਤੀ ਹੈ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਹੈ, ਜੋ ਕਿ ਜੇਮਿਨੀ ਤੋਂ ਬਿਹਤਰ ਹੈ। ਇਹ ਕੋਈ ਮੁਫਤ ਸੇਵਾ ਨਹੀਂ ਹੈ, ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਪਵੇਗਾ। ਪ੍ਰਚਾਰ ਲਈ, Google 2 ਮਹੀਨਿਆਂ ਲਈ Gemini Advanced ਦੀ ਪੇਸ਼ਕਸ਼ ਕਰ ਰਿਹਾ ਹੈ। Gemini Advanced ਨੂੰ Google One ਸਬਸਕ੍ਰਿਪਸ਼ਨ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਕੰਪਨੀ ਦੋ ਮਹੀਨਿਆਂ ਲਈ 2TB ਸਟੋਰੇਜ ਮੁਫਤ ਦੇਵੇਗੀ।