ਮੋਬਾਈਲ ਨੰਬਰ ਪੋਰਟ ਕਰਾਉਣਾ ਹੁਣ ਬੱਚਿਆਂ ਦਾ ਖੇਡ ਨਹੀਂ ਹੋਵੇਗਾ, ਨਾ ਹੀ ਤੁਸੀਂ ਜਦੋਂ ਮਨ ਆਇਆ ਉਦੋਂ ਨੰਬਰ ਬਦਲ ਸਕੋਗੇ। ਦਰਅਸਲ TRAI ਨੇ ਮੋਬਾਈਲ ਨੰਬਰ ਪੋਰਟ ਕਰਾਉਣ ਲਈ ਇਕ ਨਿਯਮ ਲਾਗੂ ਕੀਤਾ ਹੈ। ਇਹ ਨਿਯਮ ਦੇਸ਼ ਭਰ ਵਿਚ ਅੱਜ ਯਾਨੀ 1 ਜੁਲਾਈ 2024 ਤੋਂ ਲਾਗੂ ਹੋ ਜਾਵੇਗਾ।
ਨਿਯਮ ਮੁਤਾਬਕ ਮੋਬਾਈਲ ਯੂਜਰਸ ਨੂੰ ਆਪਣਾ ਨੰਬਰ ਪੋਰਟ ਕਰਾਉਣ ਲਈ ਘੱਟੋ-ਘੱਟ 7 ਦਿਨਾਂ ਦਾ ਇੰਤਜ਼ਾਰ ਕਰਨਾ ਹੋਵੇਗਾ। ਹੁਣ ਤੱਕ ਮੋਬਾਈਲ ਨੰਬਰ ਪੋਰਟ ਕਰਾਉਣ ਲਈ ਯੂਜਰਸ ਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ ਸੀ। ਦੂਜੇ ਪਾਸੇ ਇਸ ਨਿਯਮ ਨੂੰ ਲਾਗੂ ਕਰਨ ਪਿੱਛੇ TRAI ਨੇ ਫਰਜ਼ੀਵਾੜਾ ਰੋਕਣ ਦਾ ਤਰਕ ਦਿੱਤਾ ਹੈ। ਟਰਾਈ ਨੇ ਮੋਬਾਈਲ ਫੋਨ ਨੰਬਰ ਨਾਲ ਹੋਣ ਵਾਲੇ ਫਰਾਡ ਨੂੰ ਰੋਕਣ ਲਈ ਨਵਾਂ ਨਿਯਮ ਲਾਗੂ ਕੀਤਾ ਹੈ। ਸਿਮ ਕਾਰਡ ਸਵੈਪਿੰਗ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ TRAI ਵੱਲੋਂ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ।
TRAI ਨੇ ਮੋਬਾਈਲ ਨੰਬਰ ਪੋਰਟ ਦੀ ਰਿਕਵੈਸਟ ਨੂੰ 7 ਦਿਨਾਂ ਦੇ ਅੰਦਰ ਖਾਰਜ ਕਰਨ ਦਾ ਆਪਸ਼ਨ ਦਿੱਤਾ ਹੈ। ਇਸ ਲਈ ਯੂਨਿਕ ਪੋਰਟਿੰਗ ਕੋਡ ਯਾਨੀ UPC ਨੂੰ ਜਾਰੀ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ। ਨਵੇਂ ਨਿਯਮ ਤਹਿਤ ਜੇਕਰ ਸਿਮ ਕਾਰਡ ਸਵੈਪਿੰਗ ਤੇ ਸਿਮ ਬਦਲਣ ਦੇ 7 ਦਿਨਾਂ ਦੇ ਅੰਦਰ ਯੂਪੀਸੀ ਕੋਡ ਨਹੀਂ ਭੇਜਿਆ ਜਾਵੇਗਾ ਮਤਲਬ ਹੁਣ ਕੋਈ ਆਪਣੇ ਸਿਮ ਕਾਰਡ ਨੂੰ ਤੁਰੰਤ ਇਸ਼ੂ ਕਰਵਾ ਕੇ ਉਸ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ ਮਤਲਬ ਕੋਈ ਫਰਜ਼ੀ ਨਵਾਂ ਸਿਮ ਇਸ਼ੂ ਕਰਾ ਕੇ ਉਸ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਖਡੂਰ ਸਾਹਿਬ ਦੇ MP ‘ਤੇ ਵੱਡਾ ਬਿਆਨ ਆਇਆ ਸਾਹਮਣੇ
ਮੋਬਾਈਲ ਨੰਬਰ ਪੋਰਟਬਿਲਟੀ ਯਾਨੀ MNP ਟੈਲੀਕਾਮ ਸਰਵਿਸ ਪ੍ਰੋਵਾਈਡਰ ਵੱਲੋਂ ਆਫਰ ਕੀਤੀ ਜਾਣ ਵਾਲੀ ਸਰਵਿਸ ਹੈ ਜੋ ਆਪਣੇ ਯੂਜਰਸ ਨੂੰ ਦੂਜੇ ਟੈਲੀਕਾਮ ਸਰਵਿਸ ‘ਤੇ ਸ਼ਿਫਟ ਹੋਣ ਦੀ ਸਹੂਲਤ ਦਿੰਦੀ ਹੈ। ਇਸ ਪ੍ਰੋਸੈਸ ਵਿਚ ਯੂਜਰ ਨੂੰ ਆਪਣਾ ਮੋਬਾਈਲ ਨੰਬਰ ਨਹੀਂ ਬਦਲਣਾ ਹੁੰਦਾ ਹੈ। ਜੇਕਰ ਤੁਸੀਂ ਆਪਣੇ ਸਰਵਿਸ ਪ੍ਰੋਵਾਈਡਰ ਨਾਲ ਖੁਸ਼ ਨਹੀਂ ਹੋ ਤਾਂ ਤੁਸੀਂ ਆਪਣੇ ਮੋਬਾਈਲ ਨੰਬਰ ਨੂੰ ਪੋਰਟ ਕਰ ਸਕਦੇ ਹੋ।