EPFO ਵੱਲੋਂ ਗਾਹਕਾਂ ਨੂੰ ਇਕ ਵਿਸ਼ੇਸ਼ ਸਰਵਿਸ ਦਿੱਤੀ ਜਾਂਦੀ ਹੈ। ਇਸ ਸਰਵਿਸ ਦਾ ਇਸਤੇਮਾਲ ਕਰਕੇ ਕਰਮਚਾਰੀ ਆਪਣਾ ਪੀਐੱਮ ਫੰਡ ਬਿਨਾਂ ਯੂਨੀਵਰਸਲ ਅਕਾਊਂਟ ਨੰਬਰ (UAN) ਦੇ ਜਾਣ ਸਕਦੇ ਹਨ। ਦਰਅਸਲ ਕਈ ਵਾਰ ਅਜਿਹਾ ਹੋ ਜਾਂਦਾ ਹੈ ਜਦੋਂ ਮੁਲਾਜ਼ਮ ਆਪਣਾ UAN ਭੁੱਲ ਜਾਂਦੇ ਹਨ। ਅਜਿਹੇ ਵਿਚ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਮੁਲਾਜ਼ਮ ਬਹੁਤ ਆਸਾਨੀ ਨਾਲ ਇਕ ਮੈਸੇਜ ਭੇਜ ਕੇ ਆਪਣਾ ਪੀਐੱਮ ਅਕਾਊਂਟ ਦਾ ਬੈਲੇਂਸ ਜਾਣ ਸਕਦੇ ਹਨ।
ਦੱਸ ਦੇਈਏ ਕਿ EPFO ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਲੋਕਾਂ ਵੱਲੋਂ ਸਰਕਾਰ ਦੁਆਰਾ ਸਥਾਪਤ ਇਕ ਸੇਵਿੰਗਸ ਸਕੀਮ ਹੈ। EPF ਇੰਟਰਨੈਸਟ ਰੇਟ ਹਰ ਸਾਲ ਈਪੀਐੱਫਓ ਵੱਲੋਂ ਡਿਕਲੇ੍ਰ ਕੀਤਾ ਜਾਂਦਾ ਹੈ, ਜੋ EPFO 1956 ਤਹਿਤ ਇਕ ਸਟਟੂਟੋਰੀ ਬਾਡੀ ਹੈ।
ਜੇਕਰ ਤੁਹਾਨੂੰ ਆਪਣਾ ਯੂਏਐੱਨ ਨੰਬਰ ਯਾਦ ਨਹੀਂ ਹੈ ਤੇ ਤੁਸੀਂ ਆਪਣਾ ਨੰਬਰ ਭੁੱਲ ਗਏ ਹੋ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਆਪਣਾ ਯੂਏਐੱਨ ਨੰਬਰ ਭੁੱਲਣ ਦੇ ਬਾਅਦ ਵੀ ਤੁਸੀਂ ਆਸਾਨੀ ਨਾਲ ਈਪੀਐੱਫ ਬੈਲੇਂਸ ਚੈੱਕ ਕਰ ਸਕਦੇ ਹੋ। ਆਪਣਾ EPF ਬੈਲੇਂਸ ਚੈੱਕ ਕਰਨ ਲਈ ਤੁਹਾਨੂੰ ਬਸ 011-229014016 ਨੰਬਰ ਉਤੇ ਮਿਸਡ ਕਾਲ ਦੇਣੀ ਹੈ ਪਰ ਮੋਬਾਈਲ ਨੰਬਰ ਰਜਸਿਟਰਡ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ। ਇਸ ਪ੍ਰੋਸੈਸ ਵਿਚ ਯੂਏਐੱਨ ਨੰਬਰ ਦੇਣ ਦੀ ਲੋੜ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਯੂਏਐੱਨ ਪੋਰਟਲ ‘ਤੇ ਰਜਿਸਟਰਡ ਹੋਣਾ ਚਾਹੀਦਾ ਹੈ ਤੇ ਅਕਾਊਂਟ ਵਿਚ ਕੇਵਾਈਸੀ ਡਿਟੇਲਸ ਹੋਣੀ ਚਾਹੀਦੀਹੈ.
- ਤੁਸੀਂ EPFO ਬੈਲੇਂਸ ਇਸ ਦੀ ਅਧਿਕਾਰਕ ਵੈੱਬਸਾਈਟ ‘ਤੇ ਵੀ ਦੇਖ ਸਕਦੇ ਹੋ ਅਤੇ ਇਥੇ ਵੀ ਤੁਹਾਨੂੰ ਆਪਣਾ ਯੂਏਐੱਨ ਨੰਬਰ ਨਹੀਂ ਦੇਣਾ ਹੈ। ਮਤਲਬ
- ਤੁਸੀਂ ਬਿਨਾਂ ਯੂਏਐੱਨ ਨੰਬਰ ਦੇ ਆਪਣਾ EPFO ਬੈਲੇਂਸ ਚੈੱਕ ਕਰ ਸਕਦੇ ਹੋ।
- EPFO ਦੇ ਹੋਮਪੇਜ epfindia.gov.in ‘ਤੇ ਲਾਗਇਨ ਕਰੋ।
- ਹੋਮਪੇਜ ‘ਤੇ Click here to Know your EPF Balance ਆਪਸ਼ਨ ‘ਤੇ ਕਲਿੱਕ ਕਰੋ।
- ਇਸ ਦੇ ਬਾਅਦ ਤੁਸੀਂ epfoservices/epfo/ ‘ਤੇ ਰੇਡੀਰੈਕਟੇਡ ਹੋ ਜਾਓਗੇ ਤੇ ਤੁਸੀਂ Member Balance Information ‘ਤੇ ਜਾਓ।
- ਅਗਲੇ ਸਟੈੱਪ ‘ਚ ਤੁਸੀਂ ਆਪਣੇ ਸਟੇਟ ਦੀ ਚੋਣ ਕਰੋ ਤੇ ਆਪਣੇ EPFO ਆਫਿਸ ਲਿੰਕ ‘ਤੇ ਕਲਿੱਕ ਕਰੋ।
- ਇਸ ਦੇ ਬਾਅਦ ਤੁਸੀਂ ਆਪਣਾ ਪੀਐੱਫ ਅਕਾਊਂਟ ਨੰਬਰ, ਨਾਂ ਤੇ ਰਜਿਸਟਰਡ ਮੋਬਾਈਲਲ ਨੰਬਰ ਦਰਜ ਕਰੋ।
- ਇਸ ਦੇ ਬਾਅਦ ਤੁਸੀਂ ‘ਸਬਮਿਟ’ ‘ਤੇ ਕਲਿੱਕ ਕਰੋ ਤੇ ਇਸ ਦੇ ਬਾਅਦ ਤੁਹਾਡਾ ਪੀਐੱਫ ਬੈਲੇਂਸ ਡਿਸਪਲੇਅ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: