ਵ੍ਹਟਸਐਪ ਇਸ ਇੰਸਟੈਂਟ ਮੈਸੇਜ ਐਪ ਹੈ ਜਿਸ ਦਾ ਇਸਤੇਮਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਕਰਦੇ ਹਨ। ਲੋਕਾਂ ਦੇ ਵਿਚ ਇਹ ਐਪ ਕਾਫੀ ਮਸ਼ਹੂਰ ਹੈ। ਇਸ ਦੀ ਪਾਪੂਲੈਰਿਟੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਦੇਸ਼ ਵਿਚ ਇਸ ਦੇ ਯੂਜਰ ਸਨ। ਇਸ ਦਾ ਯੂਜ਼ ਕਰਕੇ ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਚੈਟ ਕਰ ਸਕਦੇ ਹਨ। ਆਡੀਓ-ਵੀਡੀਓ ਕਾਲ ਕਰ ਸਕਦੇ ਹਨ। ਆਡੀਈ-ਵੀਡੀਓ ਫਾਈਲਸ ਸ਼ੇਅਰ ਕਰ ਸਕਦੇ ਹਨ। ਕੰਪਨੀ ਵੀ ਆਪਣੇ ਯੂਜਰਸ ਲਈ ਸਮੇਂ-ਸਮੇਂ ‘ਤੇ ਨਵੇਂ-ਨਵੇਂ ਫੀਚਰ ਲਿਆਉਂਦੀ ਰਹਿੰਦੀ ਹੈ, ਜੋ ਉਨ੍ਹਾਂ ਦੇ ਕਾਫੀ ਕੰਮ ਆਉਂਦੇ ਹਨ।
ਪਿਛਲੇ ਮਹੀਨੇ ਵ੍ਹਟਸਐਪ ਨੇ ਚੈਟ ਫਿਲਟਰ ਫੀਚਰ ਨੂੰ ਪੇਸ਼ ਕੀਤਾ ਸੀ। ਇਹ ਨਵਾਂ ਫੀਚਰ ਯੂਜਰਸ ਨੂੰ ਕਿਸੇ ਵੀ ਚੈਟ ਨੂੰ ਆਸਾਨੀ ਨਾਲ ਲੱਭਣ ਦੀ ਸਹੂਲਤ ਦਿੰਦਾ ਸੀ।ਹੁਣ ਤੁਹਾਨੂੰ ਆਪਣੇ ਜ਼ਰੂਰੀ ਮੈਸੇਜ ਲੱਭਣ ਲਈ ਪੂਰੀ ਚੈਟ ਲਿਸਟ ਨੂੰ ਸਕ੍ਰਾਲ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਫੀਚਰ ਦੀ ਮਦਦ ਨਲਾ ਤੁਸੀਂ ਆਸਾਨੀ ਨਾਲ ਜ਼ਰੂਰੀ ਮੈਸੇਜ ਲੱਭ ਸਕਦੇ ਹੋ।
ਹੁਣ ਵ੍ਹਟਸਐਪ ਨੇ ਇਸ ਫਚੀਰ ਨੂੰ iPhone ਯੂਜਰਸ ਲਈ ਵੀ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਆਈਫੋਨ ‘ਤੇ ਵ੍ਹਟਸਐਪ ਦਾ ਲੇਟੈਸਟ ਵਰਜ਼ਨ ਇੰਸਟਾਲ ਹੋਣਾ ਚਾਹੀਦਾ ਹੈ। ਇਹ ਚੈਟ ਫਿਲਟਰ ਫੀਚਰ ਆਈਫੋਨ ਯੂਜਰਸ ਲਈ ਕੰਮ ਦਾ ਸਾਬਤ ਹੋ ਸਕਦਾ ਹੈ। ਇਸ ਨਾਲ ਯੂਜਰਸ ਨੂੰ ਆਪਣੀ ਚੈਟ ਮੈਨੇਜ ਕਰਨ ਵਿਚ ਆਸਾਨੀ ਹੋਵੇਗੀ। ਚੈਟ ਫਿਲਟਰ ਫੀਚਰ ਵਿਚ ਆਈਫੋਨ ਯੂਜਰਸ ਨੂੰ All, Unread ਤੇ Groups ਦੇ ਤਿੰਨ ਆਪਸ਼ਨ ਮਿਲਦੇ ਹਨ।
ਇਹ ਵੀ ਪੜ੍ਹੋ : ਇਸ ਯੂਨੀਵਰਸਿਟੀ ਨੇ ਬਿੱਲੀ ਨੂੰ ਦਿੱਤੀ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ, ਜਾਣੋ ਵਜ੍ਹਾ
All : ਇਹ ਆਪਸ਼ਨ ਯੂਜਰਸ ਨੂੰ ਸਾਰੇ ਚੈਟਸ ਨੂੰ ਇਕੱਠੇ ਦਿਖਾਉਂਦਾ ਹੈ।
Unread : ਇਹ ਆਪਸ਼ਨ ਯੂਜਰਸ ਨੂੰ ਸਾਰੇ ਗਰੁੱਪ ਚੈਟਸ ਦੇ ਨਾਲ ਦਿਖਾਉਂਦਾ ਹੈ। ਇਸ ਨਾਲ ਸਬ-ਗਰੁੱਪਸ ਵੀ ਸ਼ਾਮਲ ਹਨ।
Groups : ਇਹ ਆਪਸ਼ਨ ਯੂਜ਼ਰ ਨੂੰ ਸਾਰੇ ਗਰੁੱਪ ਚੈਟਸ ਨੂੰ ਇਕੱਠੇ ਦਿਖਾਉਂਦਾ ਹੈ। ਇਸ ਨਾਲ ਸਬ-ਗਰੁੱਪਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵ੍ਹਟਸਐਪ ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰਿੰਗ ਵਿਚ ਹੁਣ ਵੀਡੀਓ ਸਪੋਰਟ ਵੀ ਦੇ ਰਿਹਾ ਹੈ। ਨਾਲ ਹੀ ਇੰਟਰਫੇਸ ਨੂੰ ਵੀ ਅਪਡੇਟ ਕੀਤਾ ਗਿਆ ਹੈ ਜਿਸ ਵਿਚ ਨਵੇਂ ਆਈਕਾਨ ਤੇ ਇਮੇਜ ਸ਼ਾਮਲ ਹਨ।