OpenAI ਦੇ CEO ਸੈਮ ਆਲਟਮੈਨ ਤੇ ਉਨ੍ਹਾਂ ਦੇ ਪਾਰਟਨਰ ਓਲਿਵਰ ਮੁਲਹਰਿਨ ਨੇ ਗਿਵਿੰਗ ਪਲੇਜ ‘ਤੇ ਹਸਤਾਖਰ ਕਰਕੇ ਆਪਣੀ ਜਾਇਦਾਦ ਦਾਨ ਕਰਨ ਲਈ ਵਚਨਬੱਧਤਾ ਜ਼ਾਹਿਰ ਕੀਤੀ। 2010 ਵਿਚ ਬਿਲ ਗੇਸਟ, ਮੇਲਿੰਡਾ ਫ੍ਰੈਂਚ ਗੇਟਸ ਤੇ ਵਾਰੇਨ ਬਫੇ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਨੂੰ ਆਪਣੇ ਜੀਵਨ ਕਾਲ ਦੌਰਾਨ ਆਪਣੀ ਇੱਛਾ ਮੁਤਾਬਕ ਆਪਣੀ ਜ਼ਿਆਦਾਤਰ ਸੰਪਤੀ ਦਾਨ ਵਿਚ ਦੇਣ ਲਈ ਉਤਸ਼ਾਹਿਤ ਕਰਦਾ ਹੈ।
ਆਲਟਮੈਨ ਤੇ ਮੁਲਹੇਰਿਨ ਨੇ ਲਿਖਿਆ ਅਸੀਂ ਇਹ ਪ੍ਰਤੀਗਿਆ ਨਹੀਂ ਕਰ ਰਹੇ ਹੁੰਦੇ ਜੇਕਰ ਸਮਾਜ ਦੇ ਢਾਂਚੇ ਦਾ ਨਿਰਮਾਣ ਕਰਨ ਵਾਲੇ ਕਈ ਲੋਕਾਂ ਦੀ ਸਖਤ ਮਿਹਨਤ, ਪ੍ਰਤਿਭਾ, ਉਦਾਰਤਾ ਤੇ ਦੁਨੀਆ ਨੂੰ ਬੇਹਤਰ ਬਣਾਉਣ ਲਈ ਸਮਰਪਣ ਨਾ ਹੁੰਦਾ, ਜਿਸ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ।
ਇਹ ਵੀ ਪੜ੍ਹੋ : CM ਮਾਨ ਦਾ ਦਾਅਵਾ-‘ਪੰਜਾਬੀਆਂ ਨੂੰ ਦਿੱਤੀਆਂ 42,924 ਸਰਕਾਰੀ ਨੌਕਰੀਆਂ ਦਾ ਪੂਰਾ ਰਿਕਾਰਡ ਮੇਰੇ ਕੋਲ ਹੈ’
ਰਿਪੋਰਟ ਮੁਤਾਬਕ OpenAI ਵਿਚ ਆਲਟਮੈਨ ਕੋਲ ਸ਼ੇਅਰਾਂ ਦੀ ਕੋਈ ਹਿੱਸੇਦਾਰੀ ਨਹੀਂ ਹੈ ਪਰ ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂਆਤ ਵਿਚ ਫੋਬਰਸ ਤੇ ਬਲੂਮਬਰਗ ਦੇ ਅਰਬਪਤੀਆਂ ਦੀ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਹੈ।
ਆਲਟਮੈਨ ਨੇ ਵੱਖ-ਵੱਖ ਕੰਪਨੀਆਂ ਦੇ ਸਟਾਰਟਅੱਪ ਵਿਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਰੇਡਿਟ ਤੇ ਸਟ੍ਰਾਈਪ ਵਰਗੀਆਂ ਕੰਪਨੀਆਂ ਵਿਚ ਆਪਣਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਪ੍ਰਮਾਣੂ ਊਰਜਾ ਸਟਾਰਟਅੱਪ ਹੇਲੀਅਨ ਤੇ ਦੀਰਘਾਯੂ ਬਾਇਓਟੈੱਕ ਸਟਾਰਟਅੱਪ ਰੇਟ੍ਰੋ ਬਾਇਓਸਾਇੰਸਿਜ਼ ਵਿਚ ਵੀ ਹਿੱਸੇਦਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: