Zomato ਨੇ ਖਾਣੇ ਦੀ ਡਲਿਵਰੀ ‘ਤੇ ਲੱਗਣ ਵਾਲੇ ਆਪਣਾ ਚਾਰਜ 25 ਫੀਸਦੀ ਵਧਾ ਦਿੱਤਾ ਹੈ। NCR, ਬੇਂਗਲੁਰੂ, ਮੁੰਬਈ, ਹੈਦਰਾਬਾਦ ਤੇ ਲਖਨਊ ਵਰਗੇ ਵੱਡੇ ਸ਼ਹਿਰਾਂ ਵਿਚ ਲਾਗੂ ਹੋਵੇਗਾ। ਜੋਮੈਟੋ ਨੇ ਅਗਸਤ 2023 ਵਿਚ ਸਭ ਤੋਂ ਪਹਿਲਾਂ ਰੁ. 2 ਪ੍ਰਤੀ ਆਰਡਰ ਦਾ ਚਾਰਜ ਲੈਣਾ ਸ਼ੁਰੂ ਕੀਤਾ ਸੀ। ਇਸ ਦੇ ਬਾਅਦ ਅਕਤੂਬਰ ਵਿਚ ਕੰਪਨੀ ਨੇ ਇਹ ਵਧਾ ਕੇ 3 ਰੁਪਏ ਕਰ ਦਿੱਤਾ। ਜਨਵਰੀ 2024 ਵਿਚ ਜੋਮੈਟੋ ਨੇ ਇਕ ਵਾਰ ਫਿਰ ਤੋਂ ਚਾਰਜ ਵਧਾ ਕੇ 3 ਤੋਂ 4 ਰੁਪਏ ਕੀਤਾ ਸੀ ਤੇ ਹੁਣ ਇਹ 5 ਰੁਪਏ ਪ੍ਰਤੀ ਆਰਡਰ ਹੋ ਗਿਆ ਹੈ। Swiggy, ਜੋ Zomato ਦਾ ਮੁੱਖ ਕੰਪੀਟੀਟਰ ਹੈ, ਜੋ ਵੀ ਖਾਣੇ ਦੀ ਡਲਿਵਰੀ ‘ਤੇ 5 ਰੁਪਏ ਚਾਰਜ ਲੈਂਦਾ ਹੈ।
Zomato ਨੇ ਖਾਣੇ ਦੀ ਡਲਿਵਰੀ ‘ਤੇ ਲੱਗਣ ਵਾਲੇ ਆਪਣੇ ਚਾਰਜ ਨੂੰ ਵਧਾ ਕੇ ਰੁ. 5 ਰੁਪਏ ਕਰ ਦਿੱਤਾ ਹੈ। ਇਹ ਇਕ ਫਲੈਟ ਚਾਰਜ ਹੈ ਯਾਨੀ ਹਰ ਆਰਡਰ ‘ਤੇ ਲੱਗੇਗਾ। ਇਹ ਚਾਰਜ ਡਲਿਵਰੀ ਚਾਰਜ ਦੇ ਇਲਾਵਾ ਲੱਗਦਾ ਹੈ। ਡਲਿਵਰੀ ਚਾਰਜ ਤਾਂ ਉਂਝ ਵੀ Zomato Gold ਦੇ ਮੈਂਬਰਾਂ ਲਈ ਮਾਫ ਹੋ ਜਾਂਦਾ ਹੈ ਪਰ ਇਹ ਨਵਾਂ 5 ਰੁਪਏ ਵਾਲਾ ਚਾਰਜ ਉਨ੍ਹਾਂ ‘ਤੇ ਲਾਗੂ ਹੋਵੇਗਾ। ਗੌਰ ਕਰੋ ਕਿ Zomato Gold ਇਕ ਪੇਡ ਮੈਂਬਰਸ਼ਿਪ ਹੈ ਜਿਥੇ ਯੂਜਰਸ ਪਹਿਲਾਂ ਤੋਂ ਪੇਮੈਂਟ ਕਰਕੇ ਡਿਸਕਾਊਂਟ ਤੇ ਫ੍ਰੀ ਡਲਿਵਰੀ ਵਰਗੀਆਂ ਸਹੂਲਤਾਂ ਲੈਂਦੇ ਹਨ।
ਇਹ ਵੀ ਪੜ੍ਹੋ : ਚੱਲਦੀ ਗੱਡੀ ‘ਤੇ ਮੁੰਡਿਆਂ ਨੇ ਕੀਤੀ ਫਾਇ/ਰਿੰਗ, ਹਾਦਸੇ ‘ਚ ਇਕ ਨੌਜਵਾਨ ਦੀ ਗਈ ਜਾ/ਨ
ਜੋਮੈਟੋ ਨੂੰ ਉਮੀਦ ਹੈ ਕਿ ਖਾਣੇ ਉਤੇ ਲੱਗਣ ਵਾਲੇ ਇਸ 5 ਰੁ. ਦੇ ਚਾਰਜ ਤੋਂ ਉਨ੍ਹਾਂ ਦੀ ਕਮਾਈ ਵਧੇਗੀ। ਕਰੋੜਾਂ ਆਰਡਰ ਰੋਜ਼ਾਨਾ ਆਉਂਦੇ ਹਨ ਤਾਂ ਹਰ ਆਰਡਰ ‘ਤੇ ਥੋੜ੍ਹਾ ਜਿਹਾ ਚਾਰਜ ਵਧਾਉਣ ਤੋਂ ਵੀ ਕੰਪਨੀ ਦੀ ਕਮਾਈ ਵਿਚ ਚੰਗਾ ਫਰਕ ਪੈ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਹੈ Zomato ਨੇ ਕੁਝ ਮਹੀਨੇ ਪਹਿਲਾਂ ਹੀ 2 ਤੋਂ 3 ਰੁਪਏ ਤੇ ਫਿਰ 3 ਤੋਂ 4 ਰੁਪਏ ਚਾਰਜ ਵਧਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: