ਫਿਨਟੈੱਕ ਦੀ ਦਿੱਗਜ਼ ਕੰਪਨੀ Paytm ਨੂੰ ਸਰਕਾਰ ਤੋਂ ਵੱਡਾ ਝਟਕਾ ਲੱਗਾ ਹੈ। ਸਰਕਾਰ ਨੇ Paytm ਨੂੰ ਆਪਣੀ ਪੇਟੀਐੱਮ ਪੇਮੈਂਟ ਸਰਵਿਸ ਵਿਚ 50 ਕਰੋੜ ਰੁਪਏ ਦੇ ਨਿਵੇਸ਼ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਰਿਪੋਰਟ ਵਿਚ ਤਿੰਨ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਦੇਰੀ ਪੇਟੀਐੱਮ ਦੀ ਮੂਲ ਕੰਪਨੀ ਵਿਚ ਚੀਨ ਦੇ ਨਿਵੇਸ਼ਕ ਦੇ ਮਲਕੀਅਤ ਬਾਰੇ ਚਿੰਤਾਵਾਂ ਦੇ ਕਾਰਨ ਹੈ।
ਦਰਅਸਲ, Paytm ਨੇ ਪੇਮੈਂਟ ਗੇਟਵੇ ਬ੍ਰਾਂਚ ਵਿਚ ਨਿਵੇਸ਼ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ। ਭਾਰਤ ਦੇ ਗ੍ਰਹਿ ਮੰਤਰਾਲੇ ਨੇ ਜਨਵਰੀ ਵਿਚ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਸੈ ਪਰ ਵਿਦੇਸ਼ ਮੰਤਰਾਲੇ ਨੇ ਸਿਆਸੀ ਆਧਾਰ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਅਸਵੀਕਾਰ ਕਰ ਦਿੱਤਾ । ਇਸ ਵਜ੍ਹਾ ਤੋਂ Paytm ਦੇ ਨਿਵੇਸ਼ ‘ਤੇ ਰੋਕ ਲੱਗ ਗਈ ਹੈ। ਦੱਸ ਦੇਈਏ ਕਿ ਪੇਟੀਐੱਮ ਵਿਚ ਚੀਨ ਦੀਆਂ ਕੰਪਨੀਆਂ ਦੀ ਮਲਕੀਅਤ ਸਰਕਾਰ ਦੀ ਚਿੰਤਾ ਦਾ ਵਿਸ਼ਾ ਹੈ।
ਦੱਸ ਦੇਈਏ ਕਿ ਹੁਣ ਜਿਹੇ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਸੁਰਿੰਦਰ ਚਾਵਲਾ ਨੇ ਵਿਅਕਤੀਗਤ ਕਾਰਨਾਂ ਤੋਂ ਅਸਤੀਫਾ ਦੇ ਦਿੱਤਾ ਸੀ। ਪੇਟੀਐੱਮ ਪੇਮੈਂਟਸ ਬੈਂਕ ਦੀ ਪ੍ਰਮੋਟਰ ਕੰਪਨੀ ਵਨ97 ਕਮਿਊਨੀਕੇਸ਼ਨਸ ਲਿਮਟਿਡ ਹੈ। ਪੇਟੀਐੱਮ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸੁਰਿੰਦਰ ਚਾਵਲਾ ਨੂੰ 26 ਜੂਨ 2024 ਨੂੰ ਪੀਪੀਬੀਐੱਲ ਤੋਂ ਅਹੁਦਾ ਮੁਕਤ ਕਰ ਦਿੱਤਾ ਜਾਵੇਗਾ।
ਇਸ ਸਾਲ ਜਨਵਰੀ ਵਿਚ ਆਰਬੀਆਈ ਨੇ ਪੀਪੀਬੀਐੱਲ ਨੂੰ 29 ਫਰਵਰੀ ਦੇ ਬਾਅਦ ਗਾਹਕ ਖਾਤਿਆਂ, ਵਾਲੇਟ, ਫਾਸਟੈਗ ਤੇ ਹੋਰ ਉਪਕਰਣਾਂ ਵਿਚ ਜਮ੍ਹਾ ਜਾਂ ਟੌਪ-ਅੱਪ ਸਵੀਕਾਰ ਕਰਨਾ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਬਾਅਦ ਪੇਟੀਐੱਮ ਤੇ ਪੀਪੀਬੀਐੱਲ ਦੇ ਵਿਚ ਲਗਭਗ ਸਾਰੇ ਸਮਝੌਤੇ 1 ਮਾਰਚ 2024 ਤੋਂ ਖਤਮ ਕਰ ਦਿੱਤੇ ਗਏ ਤੇ ਪੀਪੀਬੀਐੱਲ ਦੇ ਬੋਰਡ ਨੂੰ ਇਕ ਆਜ਼ਾਦ ਪ੍ਰਧਾਨ ਸਣਏ 5 ਆਜ਼ਾਦ ਡਾਇਰੈਕਟਰਾਂ ਨਾਲ ਪੁਨਰ ਗਠਿਤ ਕੀਤਾ ਗਿਆ ਹੈ ਤੇ ਕੰਪਨੀ ਤੋਂ ਕੋਈ ਨਾਮਜ਼ਦ ਵਿਅਕਤੀ ਉਸ ਵਿਚ ਨਹੀਂ ਹੈ।
ਇਹ ਵੀ ਪੜ੍ਹੋ : ਬੱਸ ਹਾ.ਦਸੇ ਨੂੰ ਲੈ ਕੇ ਮੋਗਾ RTO ਸਖ਼ਤ, ਜ਼ਿਲ੍ਹੇ ਦੀਆਂ ਸਾਰੀਆਂ ਬੱਸਾਂ ਦਾ ਰੰਗ ਪੀਲਾ ਕਰਨ ਦੇ ਨਿਰਦੇਸ਼
ਦੱਸ ਦੇਈਏ ਕਿ ਰਿਜ਼ਰਵ ਬੈਂਕ ਨੇ ਪੇਟੀਐੱਮ ਦੀ ਸਹਿਯੋਗੀ ਇਕਾਈ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ ਨੂੰ 15 ਮਾਰਚ ਦੇ ਬਾਅਦ ਗਾਹਕਾਂ ਦੇ ਨਾਲ ਨਵੇਂ ਲੈਣ-ਦੇਣ ਕਰਨ ਤੋਂ ਰੋਕ ਦਿੱਤਾ ਹੈ।