ਅੱਜਕੱਲ੍ਹ ਜ਼ਿਆਦਾਤਰ ਲੋਕ ਲੈਪਟਾਪ ਜਾਂ ਕੰਪਿਊਟਰ ਦਾ ਇਸਤੇਮਾਲ ਕਰਦੇ ਹਨ। ਇਹ ਸਾਡੀ ਜੀਵਨ ਦਾ ਅਨਿਖੜਵਾਂ ਅੰਗ ਬਣ ਗਏ ਹਨ। ਪ੍ਰੋਫੈਸ਼ਨਲਸ ਆਫਿਸ ਵਿਚ ਆਪਣਾ ਕੰਮ ਕਰਨ ਲਈ ਲੈਪਟਾਪ ਜਾਂ ਕੰਪਿਊਟਰ ਦਾ ਇਸਤੇਮਾਲ ਕਰਦੇ ਹਨ ਤੇ ਦੂਜੇ ਪਾਸੇ ਸਕੂਲ ਜਾਂ ਕਾਲਜ ਦੇ ਵਿਦਿਆਰਥੀ ਆਪਣੀ ਪੜ੍ਹਾਈ ਲਈ ਲੈਪਟਾਪ ਦਾ ਇਸਤੇਮਾਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਲੈਪਟਾਪ ਨੂੰ ਸ਼ਟਡਾਊਨ ਕਰਨ ਦੀ ਸ਼ਾਰਟਕੱਟ ਬਟਨ ਬਾਰੇ ਦੱਸਣ ਜਾ ਰਹੇ ਹਾਂ।
ਵਿੰਡੋਜ਼ ਪੀਸੀ ਜਾਂ ਲੈਪਟਾਪ ਇਸਤੇਮਾਲ ਕਰਨ ਵਾਲੇ ਲੋਕ ਇਸ ਸ਼ਾਰਟਕੱਟ ਬਾਰੇ ਜ਼ਰੂਰ ਜਾਣਦੇ ਹੋਣਗੇ। ਇਹ ਨਾ ਸਿਰਫ ਕੰਪਿਊਟਰ ਜਾਂ ਲੈਪਟਾਪ ਨੂੰ ਬੰਦ ਕਰਨ ਵਿਚ ਮਦਦ ਕਰਦਾ ਹੈ ਸਗੋਂ ਕਿਸੇ ਵੀ ਐਪਲੀਕੇਸ਼ਨ ਨੂੰ ਬੰਦ ਕਰਨ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਨ੍ਹਾਂ ਸ਼ਾਰਟਕੱਟ ਬਟਨ ਨੂੰ ਤੁਸੀਂ ਕਿਸੇ ਵੀ ਸਕ੍ਰੀਨ ‘ਤੇ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਤਿੰਨਾਂ ਬਟਨਾਂ ਨੂੰ ਇਕੱਠੇ ਦਬਾਉਂਦੇ ਹੀ ਲੈਪਟਾਪ ਜਾਂ ਕੰਪਿਊਟਰ ਦੀ ਸਕ੍ਰੀਨ ‘ਤੇ ਇਕ ਨਵੀਂ ਵਿੰਡੋ ਖੁੱਲ੍ਹਦੀ ਹੈ ਜਿਸ ਵਿਚ ਤੁਹਾਨੂੰ ਸ਼ਟਡਾਊਨ, ਰੀਸਟਾਰਟ ਜਾਂ ਸਲੀਪ ਦਾ ਆਪਸ਼ਨ ਮਿਲਦਾ ਹੈ।
ਇਹ ਸ਼ਾਰਟਕੱਟ ਬਟਨ ਲੈਪਟਾਪ ਜਾਂ ਕੰਪਿਊਟਰ ‘ਤੇ ਪਾਵਰ ਯੂਜ਼ਰ ਮੈਨਿਊ ਨੂੰ ਖੋਲ੍ਹਦਾ ਹੈ। ਇਨ੍ਹਾਂ ਦੋਵੇਂ ਬਟਨਾਂ ਨੂੰ ਦਬਾਉਣ ਦੇ ਬਾਅਦ U ਬਟਨ ਦਬਾਓ ਤਾਂ ਕਿ ਸ਼ਟਡਾਊਨ ਜਾਂ ਸਾਈਨ ਆਊਟ ਸੈਕਸ਼ਨ ਖੁੱਲ੍ਹ ਜਾਵੇ। ਫਿਰ ਕੰਪਿਊਟਰ ਜਾਂ ਲੈਪਟਾਪ ਨੂੰ ਬੰਦ ਕਰਨ ਲਈ ਫਿਰ ਤੋਂ U ਬਟਨ ਦਬਾਓ।
ਆਪਣੇ ਮੈਕਬੁੱਕ ਨੂੰ ਬੰਦ ਕਰਨ ਲਈ ਤੁਸੀਂ ਇਹ Comman+Option+Control+Power ਬਟਨ ਦਬਾ ਸਕਦੇ ਹੋ। ਇਸ ਨਾਲ ਤੁਸੀਂ ਆਸਾਨੀ ਨਾਲ ਆਪਣਾ ਮੈਕਬੁੱਕ ਸ਼ਟਡਾਊਨ ਕਰ ਸਕੋਗੇ।
ਕਦੇ-ਕਦੇ ਜਦੋਂ ਕੰਪਿਊਟਰ ਕੀਬੋਰਡ ਤੇ ਮਾਊਸ ਦੇ ਕਲਿੱਕ ਦਾ ਜਵਾਬ ਨਹੀਂ ਦਿੰਦਾ ਤਾਂ ਇਸ ਨੂੰ ਜ਼ਬਰਦਸਤੀ ਬੰਦ ਕਰਨਾ ਪੈ ਸਕਦਾ ਹੈ। ਅਜਿਹਾ ਕਰਨ ਲਈ ਪਾਵਰ ਬਟਨ ਨੂੰ ਉਦੋਂ ਤੱਕ ਦਬਾਏ ਰੱਖੋ ਜਦੋਂ ਤਕ ਸਕ੍ਰੀਨ ਬੰਦ ਨਾ ਹੋ ਜਾਵੇ।