ਦੇਸ਼ ਵਿਚ ਲਗਾਤਾਰ ਤਕਨੀਕ ਦਾ ਇਸਤੇਮਾਲ ਵਧ ਰਿਹਾ ਹੈ ਤਾਂ ਦੂਜੇ ਪਾਸੇ ਕੁਝ ਲੋਕ ਐਡਵਾਂਸ ਹੁੰਦੀ ਤਕਨੀਕ ਦਾ ਗਲਤ ਇਸਤੇਮਾਲ ਕਰ ਰਹੇ ਹਨ। ਸਾਈਬਰ ਠੱਗ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਲੈ ਕੇ ਆ ਰਹੇ ਹਨ। ਇਕ ਪਾਸੇ ਡਿਜੀਟਲ ਲੈਣ-ਦੇਣ ਦੀ ਵਜ੍ਹਾ ਨਾਲ ਲੋਕਾਂ ਨੂੰ ਕਾਫੀ ਆਸਾਨੀ ਹੋਈ ਹੈ, ਨਾਲ ਹੀ ਟ੍ਰੇਡਿੰਗ ਸਕੈਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡਿਜੀਟਲ ਸਿਸਟਮ ਨੇ ਲੈਣ-ਦੇਣ ਤੇ ਨਿਵੇਸ਼ ਨੂੰ ਜਿੰਨਾ ਆਸਾਨ ਬਣਾ ਦਿੱਤਾ ਹੈ, ਸਾਈਬਰ ਠੱਗ ਲੋਕਾਂ ਨੂੰ ਡਿਜੀਟਲ ਲੈਣ-ਦੇਣ ਤੇ ਨਿਵੇਸ਼ ਦੇ ਝਾਂਸੇ ਵਿਚ ਫਸਾ ਕੇ ਕੰਗਾਲ ਕਰ ਰਹੇ ਹਨ।
ਡਿਜੀਟਲ ਦੌਰ ਦਾ ਸਭ ਤੋਂ ਨਵਾਂ ਤੇ ਚਰਚਿਤ ਸਕੈਮ ਟ੍ਰੇਡਿੰਗ ਸਕੈਮ ਬਣ ਚੁਕਾ ਹੈ। ਇਸ ਨਵੇੰ ਸਕੈਮ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ। ਜਾਲਸਾਜ ਖੁਦ ਨੂੰ ਨਿਵੇਸ਼ ਬ੍ਰੋਕਰ ਦੱਸ ਕੇ ਲੋਕਾਂ ਨੂੰ ਆਪਣੀਆਂ ਗੱਲਾਂ ਵਿਚ ਫਸਾਉਂਦਾ ਹੈ। ਇਸ ਦੇ ਬਾਅਦ ਸਾਈਬਰ ਠੱਗ ਨਿਵੇਸ਼ ਕਰਨ ਦੇ ਨਾਂ ‘ਤੇ ਲੋਕਾਂ ਨੂੰ ਫਰਜ਼ੀ ਵੈੱਬਸਾਈਟ ‘ਤੇ ਲਿਜਾ ਕੇ ਨਕਲੀ ਟ੍ਰੇਡਿੰਗ ਕਰਾਈ ਜਾਂਦੀ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ, ਇਸ ਲਈ ਸਾਈਬਰ ਠੱਗ ਸਟਾਕ ਤੇ ਬਾਂਡ ਆਦਿ ਵਿਚ ਨਿਵੇਸ਼ ਕਰਵਾਉਂਦੇ ਹਨ।
ਡਿਜੀਟਲ ਯੁੱਗ ਵਿਚ ਜੇਕਰ ਕਿਸੇ ਨੂੰ ਆਸਾਨੀ ਨਾਲ ਨਿਵੇਸ਼ ਕਰਨ ਦੇ ਬਾਅਦ ਚੰਗਾ ਰਿਟਰਨ ਮਿਲ ਜਾਵੇ ਤਾਂ ਕੋਈ ਵੀ ਆਸਾਨੀ ਨਾਲ ਸਾਈਬਰ ਠੱਗਾਂ ਦੇ ਜਾਲ ਵਿਚ ਫਸ ਸਕਦਾ ਹੈ। ਟ੍ਰੇਡਿੰਗ ਸਕੈਮ ਵਿਚ ਸਾਈਬਰ ਠੱਗ ਲੋਕਾਂ ਨੂੰ ਬਿਨਾਂ ਕਿਸੇ ਜੋਖਿਮ ਦੇ ਚੰਗੇ ਮੁਨਾਫੇ ਦਾ ਲਾਲਚ ਦਿੰਦੇ ਹਨ। ਜਾਲਸਾਜ ਲੋਕਾਂ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਨਿਵੇਸ਼ ਲਈ ਉਤਸ਼ਾਹਿਤ ਕਰਦੇ ਹਨ। ਇਸ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਵੀ ਸਹਾਰਾ ਲੈਂਦੇ ਹਨ। ਇਸ ਤੋਂ ਇਲਾਵਾ ਠੱਗ ਫਰਜ਼ੀ ਟੈਕਸ, ਫੀਸ ਤੇ ਹੋਰ ਕਿਸੇ ਮਾਧਿਅਮ ਤੋਂ ਪੈਸੇ ਵਸੂਲ ਸਕਦਾ ਹੈ। ਜ਼ਿਆਦਾਤਰ ਟ੍ਰੇਡਿੰਗ ਸਕੈਮ ਕਿਸੇ ਐਪਲੀਕੇਸ਼ਨ ਜਾਂ ਫਿਰ ਮੈਸੇਜ ਐਪ ਜ਼ਰੀਏ ਅੰਜਾਮ ਦਿੱਤੇ ਜਾਂਦੇ ਹਨ।
- ਟ੍ਰੇਡਿੰਗ ਸਕੈਮ ਤੋਂ ਇੰਝ ਬਚੋ
ਜੇਕਰ ਕੋਈ ਬ੍ਰੋਕਰ ਵਾਰ-ਵਾਰ ਕਿਸੇ ਖਾਸ ਤਰ੍ਹਾਂ ਦੇ ਨਿਵੇਸ਼ ਦੀ ਗੱਲ ਕਰ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਉਹ ਠਗਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਅਜਿਹੇ ਵਿਚ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। - ਸਾਈਬਰ ਠੱਗ ਲੋਕਾਂ ਦੇ ਪੈਸਿਆਂ ਨੂੰ ਨਿਵੇਸ਼ ਵਿਚ ਲਗਾਉਣ ਦੇ ਬਾਅਦ ਟੈਕਸ ਜਾਂ ਫੀਸ ਦੇ ਤੌਰ ‘ਤੇ ਕਈ ਵਾਰ ਪੈਸਿਆਂ ਦੀ ਮੰਗ ਕਰਦੇ ਹਨ। ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੀ ਫੀਸ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰੋ।
- ਜੇਕਰ ਤੁਸੀਂ ਕਿਸੇ ਧੋਖੇਬਾਜ਼ ਦੇ ਜਾਲ ਵਿਚ ਫਸ ਗਏ ਹੋ ਤਾਂ ਨਿਵੇਸ਼ ਕੀਤਾ ਪੈਸਾ ਦੁਬਾਰਾ ਨਹੀਂ ਮਿਲਦਾ ਹੈ। ਇਸ ਗੱਲ ਨੂੰ ਚੈੱਕ ਕਰਨ ਲਈ ਤੁਸੀਂ ਨਿਵੇਸ਼ ਕੀਤੀ ਗਈ ਰਕਮ ਨੂੰ ਮੰਗ ਕੇ ਦੇਖ ਸਕਦੇ ਹੋ।
- ਇਸ ਗੱਲ ਦਾ ਧਿਆਨ ਰੱਖੋ ਕਿ ਕੋਈ ਵੀ ਸਾਈਬਰ ਠੱਗ ਸੱਚਾਈ ਸਾਹਮਣੇ ਆਉਣ ਤੋਂ ਪਹਿਲਾਂ ਵੱਖ-ਵੱਖ ਤਰੀਕਿਆਂ ਤੋਂ ਪੈਸਿਆਂ ਦੀ ਮੰਗ ਕਰਦਾ ਰਹੇਗਾ।ਜਾਲਸਾਜ਼ ਧਮਕੀ ਜ਼ਰੀਏ ਵੀ ਪੈਸਿਆਂ ਦੀ ਮੰਗ ਕਰ ਸਕਦੇ ਹਨ।
- ਸਾਈਬਰ ਠੱਗੀ ਕਰਨ ਵਾਲੇ ਜਾਲਸਾਜ਼ ਅਕਸਰ ਤੁਹਾਡੀ ਪਹੁੰਚ ਤੋਂ ਦੂਰ ਰਹਿੰਦੇ ਹਨ, ਅਜਿਹੇ ਵਿਚ ਉਨ੍ਹਾਂ ਦੀ ਅਸਲੀ ਪਛਾਣ ਜਾਣਨ ਲਈ ਤੁਸੀਂ ਉਨ੍ਹਾਂ ਤੋਂ ਮਿਲਣ ਦੀ ਮੰਗ ਕਰ ਸਕਦੇ ਹੋ।
- ਜੇਕਰ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਹੋ ਤਾਂ ਤੁਰੰਤ ਸਾਈਬਰ ਸੈੱਲ ਦੀ ਹੈਲਪਲਾਈਨ 1930 ‘ਤੇ ਸ਼ਿਕਾਇਤ ਕਰੋ।
ਵੀਡੀਓ ਲਈ ਕਲਿੱਕ ਕਰੋ -: