ਹਰ ਐਂਡ੍ਰਾਇਡ ਸਮਾਰਟਫੋਨ ਵਿਚ Google Photos ਨਾਂ ਦਾ ਐਪ ਪ੍ਰੀ-ਇੰਸਟਾਲਾਡ ਹੁੰਦਾ ਹੈ। ਇਹ ਐਪ ਫੋਨ ਵਿਚ ਇਨ ਬਿਲਟ ਹੁੰਦਾ ਹੈ ਤੇ ਫੋਨ ਦੇ ਨਾਲ ਵੀ ਆਉਂਦਾ ਹੈ। ਇਸ ਐਪ ਵਿਚ ਤੁਸੀਂ ਜਾ ਕੇ ਆਪਣਾ ਸਮਾਰਟਫੋਨ ਵਿਚ ਮੌਜੂਦ ਸਾਰੀਆਂ ਫੋਟੋਆਂ ਤੇ ਵੀਡੀਓ ਨੂੰ ਦੇਖ ਸਕਦੇ ਹੋ ਤੇ ਨਾਲ ਹੀ ਫੋਟੋ ਨੂੰ ਐਡਿਟ ਵੀ ਕਰ ਸਕਦੇ ਹੋ ਪਰ ਇਹ ਐਪ ਸਿਰਫ ਫੋਟੋ ਦੇਖਣ ਅਤੇ ਐਡਿਟ ਕਰਨ ਤੱਕ ਹੀ ਸੀਮਤ ਨਹੀਂ ਹਨ ਸਗੋਂ ਇਹ ਯੂਜ਼ਰ ਦੇ ਬਹੁਤ ਕੰਮ ਆ ਸਕਦਾ ਹੈ।
ਇਸ ਵਿਚ ਅਜਿਹੇ ਫੀਚਰ ਮਿਲਦੇ ਹਨ ਜੋ ਯੂਜ਼ਰ ਲਈ ਬਹੁਤ ਕੰਮ ਦੇ ਸਾਬਤ ਹੋ ਸਕਦੇ ਹਨ ਪਰ ਕਈ ਲੋਕਾਂ ਨੂੰ ਇਸ ਐਪ ਦੇ ਫੀਚਰਸ ਬਾਰੇ ਪਤਾ ਨਹੀਂ ਹੁੰਦਾ। ਇਸ ਲਈ ਇਹ ਇਨ੍ਹਾਂ ਦਾ ਫਾਇਦਾ ਨਹੀਂ ਚੁੱਕ ਪਾਉਂਦੇ। ਅੱਜ ਅਸੀਂ ਤੁਹਾਨੂੰ ਇਸ ਐਪ ਦੀ ਅਜਿਹੀਆਂ ਹੀ ਤਿੰਨ ਖਾਸੀਅਤਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡਾ ਕੰਮ ਆਸਾਨ ਕਰ ਸਕਦੀ ਹੈ। ਜਾਣੋ ਇਸ ਦੇ ਫਾਇਦਿਆਂ ਬਾਰੇ-
ਇਸ ਐਪ ਦੀ ਮਦਦ ਨਾਲ ਤੁਸੀਂ ਕਿਸੇ ਇਮੇਜ ਵਿਚ ਲਿਖੇ ਹੋਏ ਟੈਕਸਟ ਨੂੰ ਸੁਣ ਸਕਦੇ ਹੋ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਐਪ ਵਿਚ ਜਾਓ ਤੇ ਉਸ ਇਮੇਜ ਨੂੰ ਸਿਲੈਕਟ ਕਰੋ ਜਿਸ ਵਿਚ ਕੁਝ ਟੈਕਸਟ ਲਿਖਿਆ ਹੋਵੇ। ਇਸ ਦੇ ਬਾਅਦ ਤੁਹਾਨੂੰ ਫੋਟੋ ਦੇ ਹੇਠਾਂ Lens ਦਾ ਆਪਸ਼ਨ ਮਿਲੇਗਾ ਉਸ ‘ਤੇ ਜਾਓ। ਇਸ ਦੇ ਬਾਅਦ Translate ‘ਤੇ ਕਲਿੱਕ ਕਰੋ ਤੇ ਫਿਰ Listen ‘ਤੇ ਟੈਪ ਕਰੋ। ਇਸ ਦੇ ਬਾਅਦ ਤੁਹਾਡਾ ਫੋਨ ਇਮੇਜ ਵਿਚ ਜੋ ਵੀ ਟੈਕਸਟ ਲਿਖਿਆ ਹੋਵੇਗਾ, ਉਸ ਨੂੰ ਪੜ੍ਹ ਕੇ ਸੁਣਾਏਗਾ।
ਐਪ ਦਾ ਦੂਜਾ ਫਾਇਦਾ ਇਹ ਹੈ ਕਿ ਜਿਵੇਂ ਹੀ ਤੁਸੀਂ ਐਪ ਵਿਚ ਇਮੇਜ ਨੂੰ ਖੋਲ੍ਹ ਕੇ Lens ‘ਤੇ ਕਲਿੱਕ ਕਰਨ ਦੇ ਬਾਅਦ ਟਰਾਂਸਲੇਟ ‘ਤੇ ਜਾਓਗੇ ਤਾਂ ਤੁਹਾਨੂੰ Select All ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਦੇ ਹੀ ਤੁਸੀਂ ਉਸ ਇਮੇਜ ਵਿਚ ਲਿਖੇ ਹੋਏ ਪੂਰੇ ਟੈਕਸਟ ਦੀ ਕਾਪੀ ਕਰਕੇ ਕਿਤੇ ਵੀ ਪੇਸਟ ਕਰ ਸਕੋਗੇ। ਇਸ ਦੇ ਬਾਅਦ ਕਾਪੀ ਕੀਤੇ ਹੋਏ ਟੈਕਸਟ ਨੂੰ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ। ਚਾਹੋ ਤਾਂ ਤੁਸੀਂ ਟੈਕਸਟ ਨੂੰ ਕਿਸੇ ਨੂੰ ਭੇਜ ਸਕਦੇ ਹੋ।
ਇਹ ਵੀ ਪੜ੍ਹੋ : ਰੇਲਵੇ ਨੇ ਲੱਖਾਂ ਯਾਤਰੀਆਂ ਨੂੰ ਦਿੱਤੀ ਰਾਹਤ, ਲੋਕਲ ਟ੍ਰੇਨਾਂ ਦਾ ਘੱਟੋ-ਘੱਟ ਕਿਰਾਇਆ 30 ਤੋਂ ਘਟਾ ਕੇ ਕੀਤਾ 10 ਰੁਪਏ
ਤੀਜਾ ਫਾਇਦਾ ਇਹ ਹੈ ਕਿ ਜਿਵੇਂ ਹੀ Lens ਦੇ ਬਾਅਦ Translate ਦੇ ਆਪਸ਼ਨ ‘ਤੇ ਕਲਿਕ ਕਰੋਗੇ ਤਾਂ ਤੁਹਾਨੂੰ Change Language ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਕੇ ਤੁਸੀਂ ਇਮੇਜ ਵਿਚ ਲਿਖੇ ਟੈਕਸਟ ਨੂੰ ਕਿਸੇ ਵੀ ਭਾਸ਼ਾ ਵਿਚ ਟਰਾਂਸਲੇਟ ਕਰ ਸਕੋਗੇ।