ਐਲੋਨ ਮਸਕ ਦੀ ਕੰਪਨੀ ਐਕਸ ਇਕ ਡੈਡੀਕੇਟੇਡ ਟੀਵੀ ਐਪ ਲਾਂਚ ਦੇ ਨਾਲ ਟੈਲੀਵਿਜ਼ਨ ਇੰਡਸਟਰੀ ਵਿਚ ਐਂਟਰੀ ਕਰਨ ਲਈ ਤਿਆਰ ਹੈ। ਇਹ ਕਦਮ ਵੀਡੀਓ ਤੇ ਮਨੋਰੰਜਨ ਵਾਲੇ ਕੰਟੈਂਟ ਦੀ ਦੁਨੀਆ ਵਿਚ ਵੱਡਾ ਕਦਮ ਹੈ, ਜੋ ਐਕਸ ਨੂੰ ਅਲਫਾਬੇਟ ਇੰਕ ਦੇ ਯੂਟਿਊਬ ਵਰਗੀ ਇੰਡਸਟਰੀ ਦੀ ਟੱਕਰ ਵਿਚ ਲਿਆ ਕੇ ਖੜ੍ਹਾ ਕਰ ਦੇਵੇਗਾ।
Elon Musk ਇਸ ਟੀਵੀ ਐਪ ਨੂੰ ਕਦੋਂ ਮਾਰਕੀਟ ਵਿਚ ਉਤਾਰਨ ਜਾ ਰਹੇ ਹਨ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਐਕਸ ਨੇ ਯੂਜਰਸ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਸਮਾਰਟ ਟੀਵੀ ਲਈ ਜਲਦ ਹੀ ਆ ਰਿਹਾ ਹੈ। ਖਾਸ ਤੌਰ ‘ਤੇ ਪਲੇਟਫਾਰਮ ਐਪ ਰਾਹੀਂ ਸਮਾਰਟਫੋਨ ਤੋਂ ਵੱਡੀ ਟੀਵੀ ਸਕ੍ਰੀਨ ‘ਤੇ ਵੀਡੀਓ ਪਾਉਣ ਦੀ ਸਮਰੱਥਾ ਪ੍ਰਦਾਨ ਕਰੇਗਾ। ਆਪਣੀ ਵੀਡੀਓ ਸੇਂਟ੍ਰਿਕ ਸਟ੍ਰੈਟੇਜੀ ਦੇ ਅਨੁਰੂਪ ਐਕਸ ਨੇ ਆਪਣੇ ਕੰਟੈਂਟ ਦੀ ਪੇਸ਼ਕਸ਼ ਨੂੰ ਮਜ਼ਬੂਤ ਕਰਨ ਲਈ ਕਈ ਹਾਈ ਪ੍ਰੋਫਾਈਲ ਡੀਲ ਕੀਤੇ ਹਨ।
ਪਲੇਟਫਾਰਮ ‘ਤੇ ਆਉਣ ਵਾਲੇ ਵੀਡੀਓ ਕੰਟੈਂਟ ‘ਤੇ ਰੌਸ਼ਨੀ ਪਾਉਂਦੇ ਹੋਏ ਐਕਸ ਨੇ ਖੁਲਾਸਾ ਕੀਤਾ ਕਿ ਯੂਜਰਸ ਨੇ ਇਕੱਲੇ ਪਿਛਲੇ 30 ਦਿਨਾਂ ਵਿਚ ਸਮੂਹਿਕ ਤੌਰ ਤੋਂ 23 ਬਿਲੀਅਨ ਮਿੰਟ ਦਾ ਵੀਡੀਓ ਦੇਖਿਆ ਹੈ। ਇਹ ਅੰਕੜਾ ਐਕਸ ਲਈ ਆਪਣੇ ਯੂਜਰ ਬੇਸ ਦੇ ਵਿਚ ਵੀਡੀਓ ਆਧਾਰਿਤ ਸਮੱਗਰੀ ਦੀ ਖਪਤ ਦੀ ਲੋਕਪ੍ਰਿਯਤਾ ਦੀ ਸਮਰੱਥਾ ਨੂੰ ਦੱਸਦਾ ਹੈ।
ਇਹ ਵੀ ਪੜ੍ਹੋ : Rasmalai ਤੇ Chowmein ਖਾਣ ਨਾਲ ਵਿਆਹ ‘ਚ ਵਿਗੜੀ ਮਹਿਮਾਨਾਂ ਦੀ ਸਿਹਤ, ਕਰਵਾਇਆ ਗਿਆ ਹਸਪਤਾਲ ਭਰਤੀ
ਇਸ ਤੋਂ ਪਹਿਲਾਂ ਜਦੋਂ ਇਕ ਯੂਜ਼ਰ ਨੇ ਸਮਾਰਟ ਟੀਵੀ ‘ਤੇ ਲੰਬੇ ਫਾਰਮੇਟ ਵਾਲੇ ਵੀਡੀਓ ਦੀ ਸੰਭਾਵਨਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਤਾਂ ਮਸਕ ਨੇ ਐਕਸ ‘ਤੇ ਜਵਾਬ ਦਿੱਤਾ ਸੀ ਕਿ ਜਲਦ ਹੀ ਆ ਰਿਹਾ ਹੈ, ਜਿਸ ਤੋਂ ਸਾਫ ਹੈ ਕਿ ਇਸ ਖਾਸੀਅਤ ਨੂੰ ਜਲਦ ਹੀ ਯੂਜਰਸ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ ਤੇ ਉਹ ਇਸ ਦਾ ਮਜ਼ਾ ਲੈ ਸਕਣਗੇ। ਅਪਕਮਿੰਗ ਐਕਸ ਟੀਵੀ ਐਪ Google ਦੇ ਯੂਟਿਊਬ ਟੀਵੀ ਐਪ ਵਰਗਾ ਹੀ ਹੋ ਸਕਦਾ ਹੈ ਜੋ ਲੋਕਪ੍ਰਿਯ ਵੀਡੀਓ-ਸ਼ੇਅਰਿੰਗ ਪਲੇਟਫਾਰਮ ਨੂੰ ਚੁਣੌਤੀ ਦੇਣ ਦੇ ਮਸਕ ਦੇ ਇਰਾਦੇ ਨੂੰ ਦਿਖਾਉਂਦਾ ਹੈ। ਜਲਦ ਹੀ ਇਹ ਐਪ ਯੂਜਰਸ ਲਈ ਉਪਲਬਧ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: