28 deaths due : ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ‘ਚ ਵੱਧਦੇ ਕੋਰੋਨਾ ਕੇਸਾਂ ‘ਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਪੰਜਾਬ ‘ਚ ਵੀ ਹੁਣ 1 ਦਸੰਬਰ ਤੋਂ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਮਾਸਕ ਨਾ ਪਹਿਣਨ ਵਾਲਿਆਂ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨ ਵਾਲਿਆਂ ‘ਤੇ ਜੁਰਮਾਨੇ ਨੂੰ ਵੀ ਡਬਲ ਕਰ ਦਿੱਤਾ ਗਿਆ ਹੈ। ਅੱਜ ਸੂਬੇ ‘ਚ 150086 ਵਿਅਕਤੀਆਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 137630 ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। ਪੰਜਾਬ ‘ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 7719 ਤੱਕ ਜਾ ਪੁੱਜੀ ਹੈ। 148 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 19 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ।
ਹੁਣ ਤੱਕ ਪੰਜਾਬ ਵਿਚ ਕੋਰੋਨਾ ਨਾਲ 4737 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਕੋਰੋਨਾ ਕਾਰਨ 28 ਮੌਤਾਂ ਹੋਈਆਂ। ਜਿਨ੍ਹਾਂ ‘ਚੋਂ ਮੋਗਾ, ਫਿਰੋਜ਼ਪੁਰ, ਮੁਕਤਸਰ, ਸੰਗਰੂਰ, ਤਰਨਤਾਰਨ ਤੋਂ 1-1, ਰੋਪੜ ਤੋਂ 2, ਲੁਧਿਆਣੇ ਤੇ ਹੁਸ਼ਿਆਰਪੁਰ ਤੋਂ 3-3, ਜਲੰਧਰ ਤੋਂ 4 ਤੇ ਅੰਮ੍ਰਿਤਸਰ ਤੋਂ 7 ਮਰੀਜ਼ਾਂ ਦੀ ਮੌਤ ਹੋ ਗਈ। 541 ਮਰੀਜ਼ਾਂ ਨੂੰ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਗਿਆ ਹੈ। ਲੁਧਿਆਣੇ ਤੋਂ 82, ਜਲੰਧਰ ਤੋਂ 77, ਪਟਿਆਲੇ ਤੋਂ 90, ਐੱਸ. ਏ. ਐੱਸ. ਨਗਰ ਤੋਂ 7, ਅੰਮ੍ਰਿਤਸਰ ਤੋਂ 48, ਗੁਰਦਾਸਪੁਰ ਤੋਂ 13, ਬਠਿੰਡਾ ਤੋਂ 15, ਹੁਸ਼ਿਆਰਪੁਰ ਤੋਂ 37, ਫਿਰੋਜ਼ਪੁਰਤੋਂ 10, ਪਠਾਨਕੋਟ ਤੋਂ 29, ਸੰਗਰੂਰ ਤੋਂ 10, ਕਪੂਰਥਲਾ ਤੋਂ 3, ਫਰੀਦਕੋਟ ਤੋਂ 21, ਮੁਕਤਸਰ ਤੋਂ 13, ਫਾਜ਼ਿਲਕਾ ਤੋਂ 33, ਰੋਪੜਾ ਤੋਂ 23, ਫਤਿਹਗੜ੍ਹ ਸਾਹਿਬ ਤੋਂ 8, ਬਰਨਾਲਾ ਤੋਂ 4, ਤਰਨਤਾਰਨ ਤੋਂ 1, ਐੱਸ. ਬੀ. ਐੱਸ. ਨਗਰ ਤੋਂ 8 ਤੇ ਮਾਨਸਾ ਤੋਂ ਸਨ।
ਜਿਲ੍ਹਾ ਜਲੰਧਰ ਤੋਂ ਅੱਜ ਕੋਰੋਨਾ ਦੇ ਸਭ ਤੋਂ ਵੱਧ ਕੇਸ 159 ਸਾਹਮਣੇ ਆਏ। ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ ਤੋਂ 156, ਪਟਿਆਲੇ ਤੋਂ 133, ਅੰਮ੍ਰਿਤਸਰ ਤੋਂ 69 ਕੇਸ ਸਾਹਮਣੇ ਆਏ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਵੇਂ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਤੇ ਹਰ ਅਹਿਤਿਆਤ ਵਰਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ‘ਚ SGPC ਲਗਾਤਾਰ ਕਰ ਰਹੀ ਮੋਰਚੇ ‘ਚ ਲੰਗਰ ਦੀ ਸੇਵਾ