34 deaths due : ਸੂਬੇ ‘ਚ ਹੁਣ ਤੱਕ ਕੋਰੋਨਾ ਦੇ 2189467 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 21736 ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜੇ ਗਏ ਜਿਨ੍ਹਾਂ ‘ਚੋਂ 125211 ਦੀ ਰਿਪੋਰਟ ਪਾਜੀਟਿਵ ਪਾਈ ਗਈ। 113105 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ। ਪੰਜਾਬ ‘ਚ ਹੁਣ Covid-19 ਐਕਟਿਵ ਕੇਸਾਂ ਦੀ ਗਿਣਤੀ 8212 ਹੋ ਗਈ ਹੈ ਜਿਨ੍ਹਾਂ ‘ਚੋਂ 186 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ, 38 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ 3894 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਸੂਬੇ ਵਿੱਚ ਕੋਰੋਨਾ ਨਾਲ ਅੱਜ 34 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ‘ਚੋਂ ਜਲੰਧਰ ਤੋਂ 2, ਅੰਮ੍ਰਿਤਸਰ ਤੋਂ 6, ਗੁਰਦਾਸਪੁਰ ਤੋਂ 3, ਲੁਧਿਆਣੇ ਤੋਂ 4, ਸੰਗਰੂਰ ਤੋਂ 3, ਹੁਸ਼ਿਆਰਪੁਰ ਤੋਂ 2, ਕਪੂਰਥਲਾ ਤੋਂ 2, SAS ਨਗਰ ਤੋਂ 2, ਮੁਕਤਸਰ ਤੋਂ 2, ਪਟਿਆਲੇ ਤੋਂ 2, ਰੋਪੜ ਤੋਂ 2, ਬਰਨਾਲਾ, ਫਾਜ਼ਿਲਕਾ, ਮੋਗਾ ਤੇ ਐੱਸ. ਬੀ. ਐੱਸ. ਨਗਰ ਤੋਂ 1-1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਤੇ ਰਾਹਤ ਭਰੀ ਖਬਰ ਇਹ ਵੀ ਹੈ ਕਿ ਸੂਬੇ ਭਰ ‘ਚੋਂ 1006 ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਜਿਨ੍ਹਾਂ ‘ਚੋਂ ਲੁਧਿਆਣੇ ਦੇ 70, ਜਲੰਧਰ ਤੋਂ 87, ਪਟਿਆਲੇ ਤੋਂ 86, ਅੰਮ੍ਰਿਤਸਰ ਤੋਂ 129, ਗੁਰਦਾਸਪੁਰ ਤੋਂ 41, ਬਠਿੰਡਾ ਤੋਂ 143, ਹੁਸ਼ਿਆਰਪੁਰ ਤੋਂ 58, ਪਠਾਨਕੋਟ ਤੋਂ 47, ਸੰਗਰੂਰ ਤੋਂ 12, ਕਪੂਰਥਲਾ ਤੋਂ 57, ਫਰੀਦਕੋਟ ਤੋਂ 48, ਮੁਕਤਸਰ ਤੋਂ 26, ਐੱਸ. ਏ. ਐੱਸ. ਨਗਰ ਤੋਂ 60, ਫਾਜ਼ਿਲਕਾ ਤੋਂ 14, ਮੋਗਾ ਤੋਂ 9, ਰੋਪੜ ਤੋਂ 25, ਫਤਿਹਗੜ੍ਹ ਸਾਹਿਬ ਤੋਂ 18, ਬਰਨਾਲਾ ਤੋਂ 12, ਤਰਨਤਾਰਨ ਤੋਂ 20, ਐੱਸ. ਬੀ. ਐੱਸ. ਨਗਰ ਤੋਂ 18 ਅਤੇ ਮਾਨਸਾ ਤੋਂ 26 ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਵਾਪਸ ਪਰਤੇ।
ਸੂਬੇ ਵਿੱਚ ਕੋਰੋਨਾ ਦੇ ਹੁਣ ਤੱਕ 692 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ ਸਭ ਤੋਂ ਵੱਧ ਜਿਲ੍ਹਾ ਲੁਧਿਆਣੇ ਤੋਂ 103 ਮਾਮਲਿਆਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਜਿਲ੍ਹਾ ਜਲੰਧਰ ਤੋਂ 95 ਨਵੇਂ ਕੇਸ ਆਏ। ਸੂਬਾ ਸਰਕਾਰ ਵੱਲੋਂ ਹੁਣ ਲੌਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ 15 ਅਕਤੂਬਰ ਤੋਂ 9ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਇਜਾਜ਼ਤ ਨਾਲ ਸਕੂਲ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਕੋਰੋਨਾ ਤੋਂ ਬਚਣ ਲਈ ਅਹਿਤਿਆਤ ਬਹੁਤ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਦਿਨਾਂ ‘ਚ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।