627 positive cases : ਪੰਜਾਬ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਫਿਰ ਤੋਂ ਕੋਰੋਨਾ ਕਾਰਨ ਸੂਬੇ ‘ਚ 20 ਮੌਤਾਂ ਹੋਈਆਂ ਤੇ 627 ਨਵੇਂ ਮਾਮਲੇ ਸਾਹਮਣੇ ਆਏ। ਅੱਜ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਭ ਤੋਂ ਵੱਧ ਕੇਸ 102 ਸਾਹਮਣੇ ਆਏ ਹਨ।ਇਸੇ ਤਰ੍ਹਾਂ ਲੁਧਿਆਣੇ ਤੋਂ 89 ਅਤੇ ਜਲੰਧਰ ਤੋਂ 75 ਕੋਰੋਨਾ ਕੇਸ ਪਾਏ ਗਏ। ਸੂਬੇ ‘ਚ ਹੁਣ ਤੱਕ ਕੋਰੋਨਾ ਦੇ 3522061 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 27668 ਸੈਂਪਲ ਅੱਜ ਲਏ ਹਏ। 28188 ਪਾਜੀਟਿਵ ਪਾਏ ਗਏ। ਹੁਣ ਤੱਕ ਪੰਜਾਬ ‘ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 160200 ਤੱਕ ਜਾ ਪੁੱਜੀ ਹੈ ਜਿਨ੍ਹਾਂ ‘ਚੋਂ 148047 ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 7076 ਹੈ। 129 ਆਕਸੀਜਨ ਸਪੋਰਟ ‘ਤੇ ਹਨ। 17 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਹੁਣ ਤੱਕ ਪੰਜਾਬ ‘ਚ ਕੋਰੋਨਾ ਕਾਰਨ 5077 ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
616 ਮਰੀਜ਼ ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ‘ਚੋਂ ਲੁਧਿਆਣੇ ਤੋਂ 70, ਜਲੰਧਰ ਤੋਂ 118, ਪਟਿਆਲੇ ਤੋਂ 44, ਐੱਸ. ਏ. ਐੱਸ. ਨਗਰ ਤੋਂ 150, ਅੰਮ੍ਰਿਤਸਰ ਤੋਂ 35, ਫਿਰੋਜ਼ਪੁਰ ਤੋਂ 5, ਪਠਾਨਕੋਟ 27, ਸੰਗਰੂਰ ਤੋਂ 3, ਕਪੂਰਥਲਾ ਤੋਂ 6, ਫਰੀਦਕੋਟ ਤੋਂ 11, ਮੁਕਤਸਰ ਤੋਂ 10, ਫਾਜ਼ਿਲਕਾ ਤੋਂ 10, ਰੋਪੜ ਤੋਂ 4, ਫਤਿਹਗੜ੍ਹ ਸਾਹਿਬ ਤੋਂ 4,ਬਰਨਾਲੇ ਤੋਂ 1, ਤਰਨਤਾਰਨ ਤੋਂ 2, ਐੱਸ. ਬੀ.ਐੱਸ. ਨਗਰ ਤੋਂ 7 ਤੇ ਮਾਨਸੇ ਤੋਂ 7 ਮਰੀਜ਼ਾਂ ਨੂੰ ਛੁੱਟੀ ਮਿਲੀ। ਅੱਜ ਪੂਰੇ ਸੂਬੇ ‘ਚ ਕੋਰੋਨਾ ਕਾਰਨ 20 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਅੰਮ੍ਰਿਤਸਰ ਤੋਂ 2, ਫਰੀਦਕੋਟ ਤੋਂ 1, ਗੁਰਦਾਸਪੁਰ ਤੋਂ 4, ਜਲੰਧਰ ਤੋਂ 2, ਲੁਧਿਆਣੇ ਤੋਂ 2, ਐੱਸ. ਏ. ਐੱਸ. ਨਗਰ ਤੋਂ 5, ਪਠਾਨਕੋਟ ਤੋਂ 1, ਰੋਪੜ ਤੋਂ 2 ਤੇ ਸੰਗਰੂਰ ਤੋਂ 1-1 ਸਨ।