6762 new corona : ਚੰਡੀਗੜ੍ਹ : ਪੰਜਾਬ ‘ਚ ਅੱਜ ਸ਼ੁੱਕਰਵਾਰ ਨੂੰ ਕੋਰੋਨਾ ਨਾਲ 76 ਮਰੀਜ਼ਾਂ ਦੀ ਮੌਤ ਹੋ ਗਈ ਜਦੋਂ ਕਿ 6762 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 43943 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 326447 ਹੋ ਗਈ ਹੈ ਜਦੋਂ ਕਿ 274240 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਤੱਕ 6848790 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। 572 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 44 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8264 ਤੱਕ ਜਾ ਪੁੱਜੀ ਹੈ।
ਸੂਬੇ ‘ਚ ਜਿਹੜੇ 76 ਮਰੀਜ਼ਾਂ ਦੀ ਮੌਤ ਹੋਈ ਉਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 8, ਬਰਨਾਲੇ ਤੋਂ 2, ਬਠਿੰਡੇ ਤੋਂ 6, ਫਰੀਦਕੋਟ ਤੋਂ 2, ਫਾਜ਼ਿਲਕਾ ਤੋਂ 1, ਗੁਰਦਾਸਪੁਰਤੋਂ 7, ਹੁਸ਼ਿਾਰਪੁਰ ਤੋਂ 5, ਜਲੰਧਰ ਤੋਂ 5, ਕਪੂਰਥਲੇ ਤੋਂ 7, ਲੁਧਿਆਣੇ ਤੋਂ 8, ਮਾਨਸੇ ਤੋਂ 1, ਮੋਹਾਲੀ ਤੋਂ 5, ਮੁਕਤਸਰ ਤੋਂ 3, ਪਠਾਨਕੋਟ ਤੋਂ 2, ਪਟਿਆਲੇ ਤੋਂ 6, ਰੋਪੜ ਤੋਂ 3, ਸੰਗਰੂਰ ਤੋਂ 3, ਐੱਸ. ਬੀ. ਐੱਸ. ਨਗਰ ਤੋਂ 2 ਵਿਅਕਤੀਆਂ ਨੇ ਦਮ ਤੋੜ ਦਿੱਤਾ।
ਰਾਹਤ ਭਰੀ ਗੱਲ ਇਹ ਰਹੀ ਕਿ ਪੰਜਾਬ ਬਰ ਤੋਂ 3294 ਮਰੀਜ਼ਾਂ ਨੂੰ ਠੀਕ ਹੋਣ ‘ਤੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗਈ। ਲੁਧਿਆਣੇ ਤੋਂ 564, ਜਲੰਧਰ ਤੋਂ 314, ਐੱਸ. ਏ. ਐੱਸ. ਨਗਰ ਤੋਂ 484, ਪਟਿਆਲੇ ਤੋਂ 308, ਅੰਮ੍ਰਿਤਸਰ ਤੋਂ 290, ਹੁਸ਼ਿਆਰਪੁਰ ਤੋਂ 65, ਬਠਿੰਡੇ ਤੋਂ 263, ਗੁਰਦਾਸਪੁਰ ਤੋਂ 187, ਕਪੂਰਥਲੇ ਤੋਂ 55, ਐੱਸ. ਬੀ. ਐੱਸ. ਨਗਰ ਤੋਂ 55, ਪਠਾਨਕੋਟ ਤੋਂ 101, ਸੰਗਰੂਰ ਤੋਂ 95, ਫਿਰੋਜ਼ਪੁਰ ਤੋਂ 70, ਰੋਪੜ ਤੋਂ 107, ਫਰੀਦਕੋਟ ਤੋਂ 102, ਮੁਕਤਸਰ ਤੋਂ 54, ਫਤਿਹਗੜ੍ਹ ਸਾਹਿਬ ਤੋਂ 35, ਮਾਨਸੇ ਤੋਂ 82, ਬਰਨਾਲੇ ਤੋਂ 63 ਮਰੀਜ਼ਾਂ ਨੂੰ ਛੁੱਟੀ ਮਿਲੀ। ਪੰਜਾਬ ਵਿਚ ਵੀ 18 ਤੋਂ ਵੱਧ ਉਮਰ ਸਮੂਹ ਦੇ ਲੋਕਾਂ ਲਈ ਫ੍ਰੀ ਵੈਕਸੀਨੇਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।