7327 new corona : ਚੰਡੀਗੜ੍ਹ : ਕੋਰੋਨਾ ਨਾਲ ਪੂਰੀ ਦੁਨੀਆ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਵਿਚ ਵੀ ਕੋਰੋਨਾ ਨੇ ਰਫਤਾਰ ਫੜੀ ਹੋਈ ਹੈ ਤੇ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 157 ਮੌਤਾਂ ਹੋਈਆਂ ਹਨ ਜਦੋਂ ਕਿ 7327 ਨਵੇਂ ਕੇਸ ਆਏ ਸਾਹਮਣੇ ਹਨ। ਪੰਜਾਬ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 60108 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 385270 ਹੋ ਗਈ ਹੈ। ਇਸ ਦੇ ਨਾਲ ਹੀ ਰਾਹਤ ਭਰੀ ਗੱਲ ਇਹ ਵੀ ਹੈ ਕਿ 315845 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਪੰਜਾਬ ਵਿਚ ਅੱਜ ਜਿਹੜੇ 157 ਲੋਕ ਕੋਰੋਨਾ ਖਿਲਾਫ ਜੰਗ ਹਾਰ ਗਏ ਉਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 15, ਬਰਨਾਲੇ ਤੋਂ 1, ਬਠਿੰਡੇ ਤੋਂ 18, ਫਰੀਦਕੋਟ ਤੋਂ 5, ਫਾਜ਼ਿਲਕਾ ਤੋਂ 13, ਫਿਰੋਜ਼ਪੁਰ ਤੋਂ 4, ਫਤਿਹਗੜ੍ਹ ਸਾਹਿਬ ਤੋਂ 3, ਗੁਰਦਾਸਪੁਰਤੋਂ 11, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 8, ਲੁਧਿਆਣੇ ਤੋਂ 17, ਕਪੂਰਥਲੇ ਤੋਂ 2, ਮਾਨਸਾ ਤੋਂ 3, ਮੋਗੇ ਤੋਂ 5, ਐੱਸ. ਏ. ਐੱਸ. ਨਗਰ ਤੋਂ 7, ਮੁਕਤਸਰ ਤੋਂ 7, ਪਠਾਨਕੋਟ ਤੋਂ 3, ਪਟਿਆਲੇ ਤੋਂ 9, ਰੋਪੜ ਤੋਂ 3, ਸੰਗਰੂਰ ਤੋਂ 12, ਤਰਨਤਾਰਨ ਤੋਂ 4 ਦੇ ਸਨ।
ਪੰਜਾਬ ਦੇ ਜਿਲ੍ਹਾ ਲੁਧਿਆਣੇ ਤੋਂ 356, ਜਲੰਧਰ ਤੋਂ 448, ਐੱਸ. ਏ. ਐੱਸ. ਨਗਰ ਤੋਂ 975, ਪਟਿਆਲੇ ਤੋਂ 470, ਅੰਮ੍ਰਿਤਸਰ ਤੋਂ 460, ਹੁਸ਼ਿਆਰਪੁਰ ਤੋਂ 280, ਬਠਿੰਡੇ ਤੋਂ 477, ਗੁਰਦਾਸਪੁਰ ਤੋਂ 188, ਕਪੂਰਥਲੇ ਤੋਂ 54, ਐੱਸ. ਬੀ. ਐੱਸ. ਨਗਰ ਤੋਂ 41, ਪਠਾਨਕੋਟ ਤੋਂ 165, ਸੰਗਰੂਰ ਤੋਂ 176, ਫਿਰੋਜ਼ਪੁਰ ਤੋਂ 157, ਰੋਪੜ ਤੋਂ 136, ਫਰੀਦਕੋਟ ਤੋਂ 97, ਫਾਜ਼ਿਲਕਾ ਤੋਂ 131, ਮੁਕਤਸਰ ਤੋਂ 173, ਤਰਨਤਾਰਨ ਤੋਂ 66, ਮੋਗੇ ਤੋਂ 68, ਮਾਨਸੇ ਤੋਂ 257 ਤੇ ਬਰਨਾਲੇ ਤੋਂ 69 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗਈ।