Accused of waving : ਫਿਰੋਜ਼ਪੁਰ : 15 ਅਗਸਤ 2020 ਨੂੰ ਮੋਗਾ ਦੇ ਡੀ. ਸੀ. ਦਫਤਰ ਵਿਖੇ ਸਿੱਖਸ ਫਾਰ ਜਸਟਿਸ ਕੇਡਰਾਂ ਵੱਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਉਨ੍ਹਾਂ ਨੂੰ 19 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ NIA ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਵਿਖੇ 6 ਥਾਵਾਂ ਤੇ ਤਲਾਸ਼ੀ ਲਈ ਸੀ। ਛਾਪੇ ਦੌਰਾਨ ਵੱਖ ਵੱਖ ਇਲੈਕਟ੍ਰਾਨਿਕ ਚੀਜ਼ਾਂ ਜ਼ਬਤ ਕੀਤੀਆਂ ਸਨ।
ਪੰਜਾਬ ਦੇ ਫਿਰੋਜ਼ਪੁਰ, ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਛੇ ਥਾਵਾਂ ’ਤੇ ਤਲਾਸ਼ੀ ਲਈ ਗਈ। ਇਸ ਸਾਲ ਆਜ਼ਾਦੀ ਦਿਹਾੜੇ ‘ਤੇ ਮੌਕੇ SFJ ਦੇ ਕਾਡਰਾਂ ਵੱਲੋਂ ਖਾਲਿਸਤਾਨ ਝੰਡਾ ਲਹਿਰਾਇਆ ਗਿਆ ਸੀ, ਜਿਸ ਅਧੀਨ ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਸੀ। ਤਲਾਸ਼ੀ ਮੁਲਜ਼ਮ ਅਕਾਸ਼ਦੀਪ ਸਿੰਘ, ਜੋਗਵਿੰਦਰ ਸਿੰਘ, ਇੰਦਰਜੀਤ ਸਿੰਘ, ਜਸਪਾਲ ਸਿੰਘ ਅਤੇ ਰਾਮ ਤੀਰਥ ਨਾਲ ਸਬੰਧਤ ਹੈ। ਮੁਲਜ਼ਮ ਜਸਪਾਲ ਸਿੰਘ ਨਾਲ ਸਬੰਧਤ ਸਾਈਬਰ ਕੈਫੇ ਦੀ ਵੀ ਤਲਾਸ਼ੀ ਲਈ ਗਈ ਤੇ ਹੁਣ ਇਨ੍ਹਾਂ ਮੁਲਜ਼ਮਾਂ ਨੂੰ NIA ਦੇ ਜੱਜ ਕਰੂਨੇਸ਼ ਕੁਮਾਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਇਨ੍ਹਾਂ ਮੁਲਜ਼ਮਾਂ ਨੂੰ 19 ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ। ਤਲਾਸ਼ੀ ਦੌਰਾਨ ਵੱਖ-ਵੱਖ ਇਲੈਕਟ੍ਰਾਨਿਕ ਚੀਜ਼ਾਂ ਜਿਵੇਂ ਕਿ ਪੈੱਨ ਡ੍ਰਾਇਵ, ਲੈਪਟਾਪ, ਹਾਰਡ ਡਿਸਕ ਅਤੇ ਹੋਰ ਗੁੰਝਲਦਾਰ ਦਸਤਾਵੇਜ਼ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਸਬੰਧੀ ਜਾਂਚ ਪੜਤਾਲ ਲਈ ਪੁਲਿਸ ਰਿਮਾਂਡ ‘ਤੇ ਭੇਜੇ ਜਾਣਾ ਜ਼ਰੂਰੀ ਸੀ।