Amid rising corona : ਕੋਰੋਨਾ ਦੇ ਵਧਦੇ ਕੇਸਾਂ ਕਾਰਨ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਨਾਈਟ ਕਰਫਿਊ ਦਾ ਸਮਾਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਾਰੀਆਂ ਦੁਕਾਨਾਂ ਸ਼ਾਮ ਪੰਜ ਵਜੇ ਤੱਕ ਬੰਦ ਕਰ ਦਿੱਤੀਆਂ ਜਾਣਗੀਆਂ। ਪੰਜਾਬ ਵਿਚ ਸਾਰੀਆਂ ਦੁਕਾਨਾਂ, ਮਾਲਸ, ਮਲਟੀਪਲੈਕਸ ਆਦਿ ਸ਼ਾਮ 5 ਵਜੇ ਤੱਕ ਬੰਦ ਹੋ ਜਾਣਗੇ। ਜਦੋਂ ਕਿ ਹੋਮ ਡਲਿਵਰੀ 9 ਵਜੇ ਤੱਕ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਵੀਕਐਂਡ ਕਰਫਿਊ ਸ਼ਨੀਵਾਰ ਸਵੇਰੇ 5 ਵਜ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ।
ਕੈਮਿਸਟ ਤੇ ਹੋਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਦੁੱਧ, ਡੇਅਰੀ ਉਤਪਾਦਾਂ, ਸਬਜ਼ੀਆਂ, ਫਲ ਆਦਿ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਰਵਿਸ ਇੰਡਸਟਰੀ ਸਮੇਤ ਸਾਰੇ ਪ੍ਰਾਈਵੇਟ ਅਦਾਰਿਆਂ ਨੂੰ ਸਿਰਫ ਘਰੋਂ ਕੰਮ ਕਰਨ ਦੀ ਇਜਾਜ਼ਤ ਹੈ ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਪੰਜਾਬ ਵਿਚ ਇੰਡਸਟਰੀਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਆਪਣੇ ਵਾਹਨਾਂ ‘ਤੇ ਜਾ ਸਕਦੇ ਹਨ। ਇਸ ਲਈ ਫੈਕਟਰੀਆਂ ਨਸ਼ਿਚਤ ਕਰਨ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕਿਵੇਂ ਰੱਖਿਆ ਜਾਵੇ। ਕੰਸਟ੍ਰਕਸ਼ਨ ਦਾ ਕੰਮ ਅਰਬਨ ਤੇ ਰੂਰਲ ਏਰੀਆ ਵਿਚ ਜਾਰੀ ਰਹਿ ਸਕਦਾ ਹੈ।