ਮੁੱਖ ਮੰਤਰੀ ਭਗਵੰਤ ਮਾਨ ਨੇ ਅਰੁਣਾਚਲ ਵਿੱਚ ਪੈਟਰੋਲਿੰਗ ਦੌਰਾਨ ਸ਼ਹੀਦ ਹੋਏ ਫੌਜ ਵਿੱਚ ਸੂਬੇਦਾਰ ਹਰਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਇਸ ਦੇ ਨਾਲ ਹੀ ਸੀ.ਐੱਮ. ਮਾਨ ਨੇ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਸਹਾਇਤਾ ਰਾਸ਼ੀ ਤੇ ਇੱਕ ਸਰਾਕਰੀ ਨੌਕਰੀ ਦੇਣ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਦੇ ਨਾਲ ਪੈਂਦੇ ਪਿੰਡ ਬਰਾਂਡਾ ਦੇ ਫੌਜੀ ਜਵਾਨ ਸੂਬੇਦਾਰ ਹਰਦੀਪ ਸਿੰਘ (47) ਪੁੱਤਰ ਸਵ. ਸੋਹਣ ਸਿੰਘ ਦੀ ਅਰੁਨਾਚਲ ਪ੍ਰਦੇਸ਼ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਕਰੀਬ ਡੇਢ ਮਹੀਨੇ ਪਹਿਲਾਂ ਸੂਬੇਦਾਰ ਹਰਦੀਪ ਸਿੰਘ 15 ਪੰਜਾਬ ਰੈਜ਼ੀਮੈਂਟ ਅਰੁਣਾਚਲ ਪ੍ਰਦੇਸ਼ ਡਿਊਟੀ ’ਤੇ ਤਾਇਨਾਤ ਹੋਏ ਸਨ ਤੇ ਕਰੀਬ ਦੋ ਸਾਲਾਂ ਤਕ ਉਨ੍ਹਾਂ ਨੇ ਸੇਵਾਮੁਕਤ ਹੋ ਜਾਣਾ ਸੀ। ਉਨ੍ਹਾਂ ਦੱਸਿਆ ਕਿ ਉਚਾਈ ‘ਤੇ ਹੋਣ ਨਾਲ ਆਕਸੀਜਨ ਦੀ ਕਮੀ ਹੋਣ ਕਰਕੇ ਸੂਬੇ ਹਰਦੀਪ ਸਿੰਘ ਦੀ ਬੀਪੀ ਘਟਣ ਕਰਕੇ ਮੌਤ ਹੋ ਗਈ।
ਅੱਜ ਐਤਵਾਰ ਦੁਪਹਿਰ 12 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਸੂਬੇਦਾਰ ਹਰਦੀਪ ਸਿੰਘ ਆਪਣੇ ਪਿੱਛੇ ਮਾਤਾ ਤੀਰਥ ਕੌਰ, ਪਤਨੀ ਰਵਿੰਦਰ ਕੌਰ, ਬੇਟਾ ਬਰਿੰਦਰ ਪਾਲ ਸਿੰਘ ਤੇ ਧੀ ਅਮਨੀਤ ਕੌਰ ਨੂੰ ਛੱਡ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: