confirmed in Jalandhar: ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਸਵੇਰੇ ਜਲੰਧਰ ਵਿਖੇ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ ਦੋ ਜਲੰਧਰ ਤੋਂ ਤੇ 2 ਕਪੂਰਥਲਾ ਦੇ ਹਨ। ਪੀੜਤਾਂ ਦੀ ਪਛਾਣ ਲਾਜਪਤ ਨਗਰ ਵਾਸੀ 75 ਸਾਲਾ ਬਜ਼ੁਰਗ ਤੇ ਦੂਸਰਾ ਸੋਡਲ ਰੋਡ ਦੀ ਰਹਿਣ ਵਾਲਾ 55 ਸਾਲ ਔਰਤ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਪਾਜੀਟਿਵ ਵਿਅਕਤੀਆਂ ਵਿਚੋਂ 2 ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਿਲ ਦੀ ਬਾਈਪਾਸ ਸਰਜਰੀ ਕਰਵਾਉਣ ਆਏ ਸਨ ਤੇ ਜਦੋ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਅੱਜ ਪਾਜੀਟਿਵ ਪਾਈ ਗਈ। ਦੋ ਮਰੀਜ਼ ਲਵਲੀ ਸੈਨੀਟੇਸ਼ਨ ਦੇ ਹਨ।
ਇਸੇ ਤਰ੍ਹਾਂ ਇਕ ਔਰਤ 60 ਸਾਲਾ ਬਜ਼ੁਰਗ ਔਰਤ ਜੋ ਜਲੰਧਰ ਦੇ ਹੀ ਪ੍ਰਾਈਵੇਟ ਹਸਪਤਾਲ ਵਿਖੇ ਗੋਡਿਆਂ ਦਾ ਇਲਾਜ ਕਰਵਾਉਣ ਲਈ ਪਹੁੰਚੀ ਹੈ, ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਉਕਤ ਔਰਤ ਬਹਾਦਰ ਨਗਰ ਮਹਾਵੀਰ ਮਾਰਗ ‘ਤੇ ਸਥਿਤ ਹਾਟਰ ਸੈਂਟਰ ਵਿਚ ਆਪਣਾ ਇਲਾਜ ਕਰਵਾਉਣ ਲਈ ਆਈ ਸੀ।
ਦੇਸ਼ ਵਿਚ ਕੋਰੋਨਾ ਮਾਮਲਿਆਂ ਵਿਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਪਿਛਲੇ 24 ਘੰਟਿਆਂ ਵਿੱਚ, ਲਗਭਗ 10,000 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 9 ਹਜ਼ਾਰ 851 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 273 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਸਿਰਫ 5 ਹਜ਼ਾਰ 355 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। ਹੁਣ ਦੇਸ਼ ਵਿਚ ਮਰੀਜ਼ਾਂ ਦੀ ਕੁਲ ਗਿਣਤੀ 2 ਲੱਖ 26 ਹਜ਼ਾਰ 770 ਹੈ, ਜਿਸ ਵਿਚ 6 ਹਜ਼ਾਰ 348 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਰਾਹਤ ਦੀ ਗੱਲ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਤਕ ਤਕਰੀਬਨ 50 ਪ੍ਰਤੀਸ਼ਤ ਭਾਵ 1 ਲੱਖ 9 ਹਜ਼ਾਰ 462 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਸਮੇਂ ਦੇਸ਼ ਵਿੱਚ 1 ਲੱਖ 10 ਹਜ਼ਾਰ 960 ਸਰਗਰਮ ਕੇਸ ਹਨ।