Corona goes out : ਪੰਜਾਬ ‘ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਤਾਂ ਰੋਜ਼ਾਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ ਤੇ ਦੂਜੇ ਪਾਸੇ ਮੌਤ ਦਰ ‘ਚ ਵੀ ਕਾਫੀ ਵਾਧਾ ਹੋ ਰਿਹਾ ਹੈ। ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ 2714 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਅਤੇ ਕੋਰੋਨਾ ਨਾਲ 72 ਮੌਤਾਂ ਹੋ ਗਈਆਂ। ਸਭ ਤੋਂ ਵੱਧ ਮੌਤਾਂ ਹੁਸ਼ਿਆਰਪੁਰ ਵਿੱਚ ਹੋਈਆਂ ਉਥੇ ਕੋਰੋਨਾ ਨਾਲ 11 ਲੋਕਾਂ ਦੀ ਜਾਨ ਚਲੀ ਗਈ, ਇਸ ਤੋਂ ਬਾਅਦ ਗੁਰਦਾਸਪੁਰ ਅਤੇ ਲੁਧਿਆਣਾ ਵਿੱਚ 8, ਜਲੰਧਰ ਅਤੇ ਕਪੂਰਥਲਾ ਵਿੱਚ 7, ਐਸ ਬੀ ਐਸ ਨਗਰ ਵਿੱਚ 6, ਅੰਮ੍ਰਿਤਸਰ ਅਤੇ ਐਸ ਏ ਐਸ ਨਗਰ ਵਿੱਚ 5 – 5 ਮੌਤਾਂ ਹੋਈਆ। , ਫਿਰੋਜ਼ਪੁਰ ਅਤੇ ਪਟਿਆਲਾ ਵਿਚ 4, ਫਤਿਹਗੜ੍ਹ ਸਾਹਿਬ ਵਿਚ 2 ਅਤੇ ਬਰਨਾਲਾ, ਮੁਕਤਸਰ, ਸੰਗਰੂਰ ਅਤੇ ਤਰਨਤਾਰਨ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ।
ਸੂਬੇ ‘ਚ ਹੁਣ ਤੱਕ 6101688 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 21605 ਸੈਂਪਲ ਇਕੱਠੇ ਕੀਤੇ ਗਏ। ਰਾਹਤ ਭਰੀ ਗੱਲ ਇਹ ਰਹੀ ਕਿ 221578 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਵੀ ਮਿਲ ਗਈ। ਪੰਜਾਬ ‘ਚ ਹਾਲ ਦੀ ਘੜੀ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 25419 ਤੱਕ ਜਾ ਪੁੱਜੀ ਹੈ। 367 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 26 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਪੰਜਾਬ ‘ਚ 7155 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵਧ ਕੇਸ ਅੱਜ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਹਨ ਜਿਥੇ 452 ਕੇਸ ਮਿਲੇ ਹਨ. ਇਸੇ ਤਰ੍ਹਾਂ ਲੁਧਿਆਣੇ ਤੋਂ 390, ਜਲੰਧਰ ਤੋਂ 370, ਅੰਮ੍ਰਿਤਸਰ ਤੋਂ 202, ਪਟਿਆਲੇ ਤੋਂ 177, ਬਠਿੰਡੇ ਤੋਂ 112, ਗੁਰਦਾਸਪੁਰ ਤੋਂ 98, ਕਪੂਰਥਲਾ ਤੋਂ 142 ਅਤੇ ਐੱਸ. ਬੀ. ਐੱਸ. ਨਗਰ ਤੋਂ 41 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਵਧਦੇ ਕੋਰੋਨਾ ਕੇਸ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਜੇਕਰ ਇਸੇ ਤਰ੍ਹਾਂ ਕੇਸ ਵਧਦੇ ਰਹੇ ਤਾਂ ਹੋ ਸਕਦਾ ਹੈ ਕਿ ਪੰਜਾਬ ‘ਚ ਲੌਕਡਾਊਨ ਵਰਗੀ ਸਥਿਤੀ ਦੁਬਾਰਾ ਤੋਂ ਨਾ ਪੈਦਾ ਹੋ ਜਾਵੇ। ਪੰਜਾਬ ‘ਚ ਕੋਰੋਨਾ ਕਾਰਨ 10 ਅਪ੍ਰੈਲ ਤੱਕ ਸਾਰੇ ਸਕੂਲ, ਕਾਲਜ ਤੇ ਵਿੱਦਿਅਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਭਾਵੇਂ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾ ਰਹੀ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਬਹੁਤ ਹੀ ਲਾਜ਼ਮੀ ਹੈ।