Farmers’ organizations said : ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਤੋਂ ਬਾਅਦ ਤੋਂ ਉਹ ਨੈਸ਼ਨਲ ਹਾਈਵੇ 44 ਦੇ ਸਿੰਘੂ ਬਾਰਡਰ ‘ਤੇ ਡੇਰਾ ਲਗਾਏ ਬੈਠੇ ਹਨ ਜਿਥੇ ਪਹਿਲਾਂ ਸਰਕਾਰ ਨੇ ਉੁਨ੍ਹਾਂ ਨੂੰ ਰੋਕਣ ਲਈ ਸਖਤ ਸੁਰੱਖਿਆ ਦੀ ਵਿਵਸਥਾ ਕੀਤੀ ਹੋਈ ਸੀ, ਉਥੇ ਹੁਣ ਕਿਸਾਨਾਂ ਨੂੰ ਦਿੱਲੀ ‘ਚ ਜਾਣ ਲਈ ਕਿਹਾ ਜਾ ਰਿਹਾ ਹੈ ਪਰ ਉਹ NH-44 ਤੋਂ ਹਟਣ ਲਈ ਤਿਆਰ ਨਹੀਂ ਹਨ। ਪੰਜਾਬ ਦੇ ਕਿਸਾਨਾਂ ਦੇ ਜਥੇ ਲਗਾਤਾਰ ਆ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਹਰਿਆਣਾ-ਯੂ. ਪੀ. ਦੇ ਕਿਸਾਨਾਂ ਨਾਲ ਵੀ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਸਿੰਘੂ ਬਾਰਡਰ ‘ਤੇ ਦੋਵੇਂ ਸੂਬਿਆਂ ਦੇ ਕਾਫੀ ਕਿਸਾਨ ਪੁੱਜੇ। ਉਥੇ ਹੁਣ ਕਿਸਾਨ ਨੇਤਾ ਸਰਕਾਰ ਨੂੰ ਨਰਮ ਪੈਂਦਾ ਦੇਖ ਕੇ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਚਾਹੁੰਦੇ ਹਨ।
ਕਿਸਾਨ ਨੇਤਾਵਾਂ ਨੇ ਇਹ ਸਾਫ ਕਹਿ ਦਿੱਤਾ ਹੈ ਕਿ ਉਹ ਸਿਰਫ ਪੀ. ਐੱਮ. ਤੇ ਗ੍ਰਹਿ ਮੰਤਰੀ ਨਾਲ ਹੀ ਗੱਲਬਾਤ ਕਰਾਂਗੇ ਤੇ ਉਸ ਦੇ ਨਾਲ ਵੀ ਸੱਦਾ ਲਿਖਿਤ ‘ਚ ਚਾਹੀਦਾ ਹੈ ਤਾਂ ਹੀ ਗੱਲਬਾਤ ਹੋ ਸਕਦੀ ਹੈ। ਸਿੰਘੂ ਬਾਰਡਰ ‘ਤੇ ਜਿਥੇ ਸ਼ੁੱਕਰਵਾਰ ਤੱਕ ਸਿਰਫ ਪੰਜਾਬ ਦੇ ਕਿਸਾਨਾਂ ਨੇ ਪੁੱਜ ਕੇ ਦਿੱਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨਾਲ ਝੜਪ ਹੋਣ ਤੋਂ ਬਾਅਦ ਉਹ NH-44 ‘ਤੇ ਧਰਨੇ ਲਈ ਬੈਠੇ ਹਨ। ਉਥੇ ਹੁਣ ਉਨ੍ਹਾਂ ਨੂੰ ਬੁਰਾੜੀ ਦੇ ਮੈਦਾਨ ‘ਚ ਜਾਣ ਨੂੰ ਕਿਹਾ ਜਾ ਰਿਹਾ ਹੈ ਅਤੇ ਇਸ ਲਈ ਦਿੱਲੀ ਦੇ ਅਧਿਕਾਰੀਆਂ ਦਾ ਕਈ ਵਾਰ ਸੰਦੇਸ਼ ਵੀ ਆ ਚੁੱਕਾ ਹੈ। ਉਸ ਦੇ ਬਾਵਜੂਦ ਵੀ ਕਿਸਾਨ NH-44 ਤੋਂ ਉਠਣ ਲਈ ਤਿਆਰ ਨਹੀਂ ਹਨ ਕਿਉਂਕਿ ਪੰਜਾਬ ਤੋਂ ਲਗਾਤਾਰ ਕਿਸਾਨ ਹੁਣ ਵੀ ਆ ਰਹੇ ਹਨ ਤੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਲਈ ਸ਼ਨੀਵਾਰ ਨੂੰ ਸੋਨੀਪਤ, ਰੋਹਤਕ, ਝੱਜਰ ਤੇ ਪਾਨੀਪਤ ਦੇ ਕਾਫੀ ਕਿਸਾਨ ਪੁੱਜ ਗਏ।
ਹਰਿਆਣਾ ਦੇ 1000 ਤੋਂ ਵੱਧ ਕਿਸਾਨ ਵੀ ਪੰਜਾਬਦੇ ਕਿਸਾਨਾਂ ਨਾਲ ਸਿੰਘੂ ਬਾਰਡਰ ‘ਤੇ ਇਕੱਠੇ ਹਨ। ਇਸ ਤੋਂ ਇਲਾਵਾ ਹਰਿਆਣਾ ਨਾਲ ਲੱਗਦੇ ਯੂ. ਪੀ. ਸਰਹੱਦ ਤੋਂ ਲਗਭਗ 100 ਤੋਂ ਵਧ ਕਿਸਾਨ ਵੀ ਸਿੰਘੂ ਬਾਰਡਰ ‘ਤੇ ਪੁੱਜੇ। ਕਿਸਾਨ ਲਗਾਤਾਰ ਵਧਦੇ ਜਾ ਰਹੇ ਹਨ ਤੇ ਉਹ ਕਿਸੇ ਵੀ ਤਰ੍ਹਾਂ ਤੋਂ ਪਿੱਛੇ ਹਟਦੇ ਦਿਖਾਈ ਨਹੀਂ ਦੇ ਰਹੇ। ਕਿਸਾਨ ਮਿਲ ਕੇ ਫੈਸਲਾ ਲੈਣਗੇ ਕਿ ਅੱਗੇ ਕੀ ਰਣਨੀਤੀ ਅਪਣਾਈ ਜਾਵੇ ਕਿਉਂਕਿ ਇਹ ਇੱਕ ਦੀ ਲੜਾਈ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ ਤੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣੀ ਹੋਵੇਗੀ। ਸਰਕਾਰ ਹੁਣ ਤੱਕ ਕਿਸਾਨਾਂ ਨੂੰ ਹਲਕੇ ਚ ਲੈ ਕੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਹੁਣ ਕਿਸਾਨਾਂ ਦੀ ਤਾਕਤ ਦੇਖ ਕੇ ਸਰਕਾਰ ਗੱਲ ਕਰਨ ਲਈ ਕਹਿ ਰਹੀ ਹੈ ਪਰ ਇਸ ਤਰ੍ਹਾਂ ਮੌਖਿਕ ਤੌਰ ‘ਤੇ ਕਹਿਣ ਨਾਲ ਕੋਈ ਗੱਲ ਨਹੀਂ ਹੋਵੇਗੀ। ਹੁਣ ਸਿਰਫ ਮੋਦੀ ਤੇ ਗ੍ਰਹਿ ਮੰਤਰੀ ਨਾਲ ਹੀ ਗੱਲਬਾਤ ਹੋਵੇਗੀ। ਸਰਕਾਰ ਨੂੰ ਗੱਲਬਾਤ ਲਈ ਲਿਖਤ ‘ਚ ਸੱਦਾ ਭੇਜਣਾ ਹੋਵੇਗਾ ਕਿਉਂਕਿ ਉਦੋਂ ਹੀ ਗੱਲਬਾਤ ਦੀ ਸੰਭਾਵਨਾ ਹੈ।