In a village : ਹਰਿਆਣਾ : ਆਮ ਤੌਰ ‘ਤੇ ਸਾਡੇ ਸਮਾਜ ‘ਚ ਮੁੰਡਿਆਂ ਨੂੰ ਕੁੜੀਆਂ ਤੋਂ ਵੱਧ ਅਹਿਮਤੀਅਤ ਦਿੱਤੀ ਜਾਂਦੀ ਰਹੀ ਹੈ। ਘਰ ਦੇ ਬਾਹਰ ਨੇਮਪਲੇਟ ਵੀ ਮੁੰਡਿਆਂ ਦੇ ਨਾਂ ਦੀ ਹੀ ਲਗਾਈ ਜਾਂਦੀ ਹੈ ਪਰ ਹਰਿਆਣਾ ਦੇ ਨੂੰਹ ਜਿਲ੍ਹੇ ਦਾ ਭੂਤਲਾਕਾ ਪਿੰਡ ਦੇਸ਼ ਦਾ ਅਜਿਹਾ ਦੂਜਾ ਪਿੰਡ ਬਣ ਗਿਆ ਹੈ ਜਿਸ ਦੇ ਹਰੇਕ ਘਰ ਦੇ ਬਾਹਰ ਕੁੜੀ ਦੇ ਨਾਂ ਦੀ ਨੇਮਪਲੇਟ ਹੈ। ਇਸ ਪਿੰਡ ਦੇ ਹਰ ਘਰ ਦੀ ਪਛਾਣ ਬੇਟੀ ਦੇ ਨਾਂ ਨਾਲ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਦੀ ਸਵਾਮੀਤਵ ਯੋਜਨਾ ਤੋਂ ਪ੍ਰਭਾਵਿਤ ਹੋ ਕੇ ਸੈਲਫੀ ਵਿਦ ਡਾਟਰ ਫਾਊਂਡੇਸ਼ਨ ਨੇ ਘਰਾਂ ਦੇ ਬਾਹਰ ਕੁੜੀਆਂ ਦੀ ਨੇਮਪਲੇਟ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਕਿਰੂਰੀ ਪਿੰਡ ਦੇਸ਼ ਦਾ ਪਹਿਲਾ ਅਜਿਹਾ ਪਿੰਡ ਹੈ ਜਿਥੇ ਸੈਲਫੀ ਵਿਦ ਡਾਟਰ ਮੁਹਿੰਮ ਤਹਿਤ ਹਰ ਗਰ ਦੇ ਬਾਹਰ ਨੇਮਪਲੇਟ ਲੱਗ ਚੁੱਕੀ ਹੈ।
ਸੈਲਫੀ ਵਿਦ ਡਾਟਰ ਫਾਊਂਡੇਸ਼ਨ ਨੇ ਹਰਿਆਣਾ ਦੇ ਨੂੰਹ (ਮੇਵਾਤ) ਜਿਲ੍ਹੇ ਦੇ ਤਿੰਨ ਪਿੰਡਾਂ ਦੀ ਚੋਣ ਕੀਤੀ ਸੀ ਜਿਸ ‘ਚ ਹਰ ਗਰ ਦੇ ਬਾਹਰ ਬੇਟੀਆਂ ਦੀ ਨੇਮਪਲੇਟ ਲੱਗੇਗੀ। ਸੁਨੀਲ ਜਾਗਲਾਨ ਵੱਲੋਂ ਹਾਲਾਂਕਿ ਇਹ ਮੁਹਿੰਮ 2015 ਤੋਂ ਚੱਲ ਰਹੀ ਹੈ ਤੇ ਹੁਣ ਤੱਕ ਲਗਭਗ 12 ਹਜ਼ਾਰ ਲੋਕਾਂ ਦੇ ਘਰਾਂ ਦੇ ਬਾਹਰ ਕੁੜੀਆਂ ਦੇ ਨਾਂ ਦੀ ਨੇਮਪਲੇਟ ਲਗਾਈ ਜਾ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਦੀ ਸਵਾਮੀਤਵ ਯੋਜਨਾ ਤੋਂ ਪ੍ਰੇਰਣਾ ਹਾਸਲ ਕਰਕੇ ਫਾਊਂਡੇਸ਼ਨ ਨੇ ਹਰ ਪਿੰਡ ਨੂੰ ਬੇਟੀਆਂ ਨੂੰ ਸਮਰਿਪਤ ਕਰਨ ਦੀ ਮੁਹਿੰਮ ਵਿੱਢੀ ਹੈ। ਪ੍ਰਧਾਨ ਮੰਤਰੀ ਦੀ ਸਵਾਮੀਤਵ ਯੋਜਨਾ ਤਹਿਤ ਪਿੰਡਾਂ ‘ਚ ਲਾਲ ਡੋਰੇ ਦੇ ਅੰਦਰ ਆਉਣ ਵਾਲੀ ਪ੍ਰਾਪਰਟੀ ਦੀ ਡੀਡ ਹੋ ਸਕੇਗੀ ਤੇ ਜਾਇਦਾਦ ਦਾ ਮਾਲਕਾਨਾ ਹੱਕ ਮਿਲ ਸਕੇਗਾ। ਇਸ ਤੋਂ ਦੋ ਕਦਮ ਅੱਗੇ ਵਧਦੇ ਹੋਏ ਫਾਊਂਡੇਸ਼ਨ ਨੇ ਪਿੰਡਾਂ ਨੂੰ ਬੇਟੀਆਂ ਦੇ ਨਾਂ ਤੋਂ ਪਛਾਣ ਦਿਵਾਉਣ ਦਾ ਬੀੜਾ ਚੁੱਕਿਆ ਹੈ।
ਫਾਊਂਡੇਸ਼ਨ ਦੇ ਸੰਯੋਜਨਕ ਸੁਨੀਲ ਜਾਗਲਾਨ ਮੁਤਾਬਕ ਕਿਰੂਰੀ ਪਿੰਡ ਦੇਸ਼ ਦਾ ਪਹਿਲਾ ਅਤੇ ਭੂਤਲਾਕਾ ਦੇ ਦਾ ਦੂਜਾ ਅਜਿਹਾ ਪਿੰਡ ਹੈ ਜਿਥੇ ਹਰ ਘਰ ਦੇ ਬਾਹਰ ਬੇਟੀਆਂ ਦੀ ਨੇਮਪਲੇਟ ਹੋਵੇਗੀ। ਪੰਚ ਸਾਲ ਪਹਿਲਾਂ 2015 ‘ਚ ਸਾਰੀਆਂ ਥਾਵਾਂ ‘ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਬਾਕੀ ਸੰਸਥਾਵਾਂ ਨਾਲ ਮਹਿਲਾ ਤੇ ਬਾਲ ਵਿਕਾਸ ਵਿਭਾਗ ਹਰਿਆਣਾ ਨੇ ਵੀ ਇਸ ਮਾਡਲ ਨੂੰ ਅਪਣਾਇਆ ਅਤੇ ਕੰਨਿਆ ਦੇ ਨਾਂ ਦੀ ਨੇਮਪਲੇਟ ਲਗਾਉਣੀ ਸ਼ੁਰੂ ਕੀਤੀ ਪਰ ਸੈਲਫੀ ਵਿਦ ਡਾਟਰ ਫਾਊਂਡੇਸ਼ਨ ਹੁਣ ਬੇਟੀਆਂ ਨੂੰ ਸਮਰਿਪਤ ਪਿੰਡਾਂ ਦੀ ਇਕ ਸੂਚੀ ਤਿਆਰ ਕਰੇਗਾ। ਸੁਨੀਲ ਜਾਗਲਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹੁਣ ਪਿੰਡ ਧੀਆਂ ਨੂੰ ਸਵਾਮੀਤਵ ਵੱਲ ਲੈ ਜਾ ਰਿਹਾ ਹੈ। ਹੁਣ ਕੋਸ਼ਿਸ਼ ਹੋਵੇਗੀ ਕਿ ਇਸ ਮਾਡਲ ਨੂੰ ਭਾਰਤ ਸਰਕਾਰ ਸਾਡੀਆਂ ਦੂਜੀਆਂ ਮੁਹਿੰਮਾਂ ਦੀ ਤਰ੍ਹਾਂ ਪਾਇਲਟ ਪ੍ਰਾਜੈਕਟ ਦੀ ਤਰ੍ਹਾਂ ਲਾਗੂ ਕਰੇ।