In Punjab 23 : ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ 2878477 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ 10199 ਮਰੀਜ਼ਾਂ ਦੇ ਸੈਂਪਲ ਲਏ ਗਏ। ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 142082 ਹੋ ਗਈ ਹੈ। 132001 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਮੌਜੂਦਾ ਸਮੇਂ 5601 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ ਜਿਨ੍ਹਾਂ ਵਿੱਚੋਂ 156 ਆਕਸੀਜਨ ਸਪੋਰਟ ‘ਤੇ ਹਨ। 18 ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ 4480 ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਦਰਮਿਆਨ ਐੱਸ. ਏ. ਐੱਸ. ਨਗਰ ਤੋਂ 118 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਤੇ ਇਸੇ ਤਰ੍ਹਾਂ ਜਿਲ੍ਹਾ ਲੁਧਿਆਣੇ ਤੋਂ ਵੀ 84 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।
ਅੱਜ ਜਿਹੜੇ 570 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚੋਂ ਲੁਧਿਆਣੇ ਤੋਂ 67, ਜਲੰਧਰ ਤੋਂ 48, ਪਟਿਆਲੇ ਤੋਂ 54, ਐੱਸ. ਏ. ਐੱਸ. ਨਗਰ ਤੋਂ 57, ਅੰਮ੍ਰਿਤਸਰ ਤੋਂ 18, ਗੁਰਦਾਸਪੁਰ ਤੋਂ 10, ਬਠਿੰਡਾ ਤੋਂ 73, ਹੁਸ਼ਿਆਰਪੁਰ ਤੋਂ 44, ਪਠਾਨਕੋਟ ਤੋਂ 21, ਸੰਗਰੂਰ ਤੋਂ 11, ਕਪੂਰਥਲਾ ਤੋਂ 11, ਫਰੀਦਕੋਟ ਤੋਂ 35, ਮੁਕਤਸਰ ਤੋਂ 22, ਫਾਜ਼ਿਲਕਾ ਤੋਂ 18, ਮੋਗੇ ਤੋਂ 7, ਰੋਪੜ ਤੋਂ 17, ਫਤਿਹਗੜ੍ਹ ਸਾਹਿਬ ਤੋਂ 9, ਬਰਨਾਲਾ ਤੋਂ 10, ਤਰਨਤਾਰਨ ਤੋਂ 11, ਐੱਸ. ਬੀ. ਐੱਸ. ਨਗਰ ਤੋਂ 8 ਤੇ ਮਾਨਤਾ ਤੋਂ 19 ਮਰੀਜ਼ ਸਨ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ।
ਅੱਜ ਸੂਬੇ ‘ਚ ਕੋਰੋਨਾ ਨਾਲ 23 ਮਰੀਜ਼ਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਤੋਂ 2, ਰੋਪੜ ਤੋਂ 4, ਜਲੰਧਰ ਤੋਂ 2 ਤੇ ਲੁਧਿਆਣੇ ਤੋਂ 7 ਮਰੀਜ਼ਾਂ ਦੀ ਕੋਰੋਨਾ ਨੇ ਜਾਨ ਲੈ ਲਈ। ਇਸੇ ਤਰ੍ਹਾਂ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਐੱਸ. ਬੀ. ਐੱਸ. ਨਗਰ, ਪਠਾਨਕੋਟ, ਪਟਿਆਲੇ ਤੋਂ 1-1 ਮਰੀਜ਼ ਦੀ ਮੌਤ ਹੋ ਗਈ। ਭਾਵੇਂ ਕੋਰੋਨਾ ਦੇ ਕੇਸ ਪਹਿਲਾਂ ਨਾਲੋਂ ਤਾਂ ਘੱਟ ਹੋਏ ਪਰ ਫਿਰ ਵੀ ਸੂਬਾ ਸਰਕਾਰ ਵੱਲੋਂ ਵਾਰ-ਵਾਰ ਗਾਈਡਲਾਈਜ਼ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਰੋਨਾ ਦੀ ਲਾਗ ਨੂੰ ਹੋਰ ਘਟਾਇਆ ਜਾ ਸਕੇ ਅਤੇ ਇਸ ਮਹਾਮਾਰੀ ਤੋਂ ਨਿਜਾਤ ਪਾਈ ਜਾ ਸਕੇ।
ਇਹੀ ਵੀ ਪੜ੍ਹੋ : Gol Gappe ਦੇ ਸ਼ੁਕੀਨਾਂ ਲਈ ਆਈ ਪੰਜਾਬ ‘ਚ ਪਹਿਲੀ Machine..