In Punjab 63 : ਕੋਰੋਨਾ ਦੀ ਰਫਤਾਰ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ ਤੇ ਇਸ ਦੇ ਕਹਿਰ ਤੋਂ ਕੋਈ ਵੀ ਸੂਬਾ ਨਹੀਂ ਬਚ ਸਕਿਆ ਹੈ। ਪੰਜਾਬ ‘ਚ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਤੇ ਇਸ ਦੇ ਨਾਲ ਹੀ ਮੌਤ ਦਰ ‘ਚ ਵੀ ਕਾਫੀ ਵਾਧਾ ਹੋ ਰਿਹਾ ਹੈ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ। ਅੱਜ ਫਿਰ ਤੋਂ ਸੂਬੇ ‘ਚ ਕੋਰੋਨਾ ਨਾਲ 63 ਮੌਤਾਂ ਹੋ ਗਈਆਂ ਅਤੇ 3329 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਲ੍ਹਾ ਅੰਮ੍ਰਿਤਸਰ ‘ਚ ਅੱਜ ਕੋਰੋਨਾ ਨਾਲ ਸਭ ਤੋਂ ਵੱਧ 11 ਮੌਤਾਂ ਹੋਈਆਂ। ਇਸੇ ਤਰ੍ਹਾਂ ਬਰਨਾਲੇ ਤੋਂ 1, ਬਠਿੰਡੇ ਤੋਂ 3, ਫਾਜ਼ਿਲਕਾ ਤੋਂ 4, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 4, ਜਲੰਧਰ ਤੋਂ 7, ਕਪੂਰਥਲੇ ਤੋਂ 3, ਲੁਧਿਆਣੇ ਤੋਂ 6, ਮੋਗੇ ਤੋਂ 2, ਐੱਸ. ਏ. ਐੱਸ. ਨਗਰ ਤੋਂ 3, ਮੁਕਤਸਰ ਤੋਂ 1, ਪਠਾਨਕੋਟ ਤੋਂ 2, ਪਟਿਆਲੇ ਤੋਂ 6, ਸੰਗਰੂਰ ਤੋਂ 2, ਐੱਸ. ਬੀ. ਐੱਸ. ਨਗਰ ਤੋਂ 3, ਤਰਨਤਾਰਨ ਤੋਂ 2 ਮਰੀਜ਼ਾਂ ਦੀ ਮੌਤ ਹੋ ਗਈ।
ਪੰਜਾਬ ‘ਚ ਹੁਣ ਤੱਕ 6440181 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦਰਮਿਆਨ 32242 ਸੈਂਪਲ ਇਕੱਠੇ ਕੀਤੇ ਗਏ ਤੇ ਹਾਲ ਦੀ ਘੜੀ ਸੂਬੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 28250 ਹੋ ਚੁੱਕੀ ਹੈ। 374 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 51 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਹੁਣ ਤੱਕ ਕੋਰੋਨਾ ਨਾਲ ਪੂਰੇ ਪੰਜਾਬ ‘ਚ 7672 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਰਾਹਤ ਭਰੀ ਗੱਲ ਇਹ ਰਹੀ ਕਿ 3173 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗੀ।
ਲੁਧਿਆਣੇ ਤੋਂ 372, ਜਲੰਧਰ ਤੋਂ 316, ਐੱਸ. ਏ. ਐੱਸ. ਨਗਰ ਤੋਂ 1032, ਪਟਿਆਲੇ ਤੋਂ 229, ਅੰਮ੍ਰਿਤਸਰ ਤੋਂ 250, ਹੁਸ਼ਿਆਰਪੁਰ ਤੋਂ 129, ਬਠਿੰਡੇ ਤੋਂ 92, ਗੁਰਦਾਸਪੁਰ ਤੋਂ 54, ਕਪੂਰਥਲੇ ਤੋਂ 63, ਐੱਸ. ਬੀ. ਐੱਸ. ਨਗਰ ਤੋਂ 31, ਪਠਾਨਕੋਟ ਤੋਂ 32, ਸੰਗਰੂਰ ਤੋਂ 69, ਫਿਰੋਜ਼ਪੁਰ ਤੋੰ 22, ਰੋਪੜ ਤੋਂ 105 ਫਰੀਦਕੋਟ ਤੋਂ 64, ਫਾਜ਼ਿਲਕਾ ਤੋਂ 21, ਮੁਕਤਸਰ ਤੋਂ 60, ਫਤਿਹਗੜ੍ਹ ਸਾਹਿਬ ਤੋਂ 47, ਤਰਨਤਾਰਨ ਤੋਂ 21, ਮੋਗੇ ਤੋਂ 66, ਮਾਨਸੇ ਤੋਂ 26 ਤੇ ਬਰਨਾਲੇ ਤੋਂ 27 ਮਰੀਜ਼ਾਂ ਨੂੰ ਛੁੱਟੀ ਮਿਲ ਗਈ।