In the last : ਪੰਜਾਬ ‘ਚ ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 336 ਪਾਜੀਟਿਵ ਕੇਸ ਦਰਜ ਕੀਤੇ ਗਏ। ਪੰਜਾਬ ‘ਚ ਹੁਣ ਤੱਕ 2493748 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਹੁਣ ਤੱਕ 131391 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਜਿਨ੍ਹਾਂ ਵਿੱਚੋਂ 123047 ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ। ਪੰਜਾਬ ‘ਚ ਮੌਜੂਦਾ ਸਮੇਂ ਕੋਰੋਨਾ ਕੇਸਾਂ ਦੀ ਗਿਣਤੀ 4219 ਤੱਕ ਹੋ ਗਈ ਹੈ ਜਿਨ੍ਹਾਂ ‘ਚੋਂ 98 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 19 ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਜਾ ਰਹੀ ਹੈ ਤੇ ਹੁਣ ਤੱਕ ਕੋਰੋਨਾ ਨਾਲ ਪੰਜਾਬ ‘ਚ 4125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਸੂਬੇ ਤੋਂ 15038 ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ।
ਸੂਬੇ ਤੋਂ ਅੱਜ ਜਿਹੜੇ 326 ਮਰੀਜ਼ ਡਿਸਚਾਰਜ ਕੀਤੇ ਗਏ ਉਨ੍ਹਾਂ ‘ਚੋਂ ਲੁਧਿਆਣੇ ਤੋਂ 63, ਜਲੰਧਰ ਤੋਂ 1, ਪਟਿਆਲੇ ਤੋਂ 18, ਐੱਸ. ਏ.ਐੱਸ. ਤੋਂ 45, ਅੰਮ੍ਰਿਤਸਰ ਤੋਂ 21, ਗੁਰਦਾਸਪੁਰ ਤੋਂ 12, ਹੁਸ਼ਿਆਰਪੁਰ ਤੋਂ 32, ਫਿਰੋਜ਼ਪੁਰ ਤੋਂ 1, ਪਠਾਨਕੋਟ ਤੋਂ 5,ਸੰਗਰੂਰ ਤੋਂ 10, ਕਪੂਰਥਲਾ ਤੋਂ 20, ਫਰੀਦਕੋਟ ਤੋਂ 12, ਮੁਕਤਸਰ ਤੋਂ 17, ਫਾਜ਼ਿਲਕਾ ਤੋਂ 38, ਫਤਿਹਗੜ੍ਹ ਸਾਹਿਬ ਤੋਂ 3, ਬਰਨਾਲਾ ਤੋਂ 5, ਤਰਨਤਾਰਨ ਤੋਂ 9, ਐੱਸ. ਬੀ. ਐੱਸ. ਨਗਰ ਤੋਂ 3 ਤੇ ਮਾਨਸਾ ਤੋਂ 11 ਮਰੀਜ਼ ਸਨ। ਅੱਜ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਜਿਲ੍ਹਾ ਜਲੰਧਰ ਤੋਂ ਦੇਖਣ ‘ਚ ਆਏ ਜਿਥੇ ਕੋਰੋਨਾ ਦੇ 58 ਨਵੇਂ ਕੇਸ ਦਰਜ ਕੀਤੇ ਗਏ।
ਸੂਬੇ ‘ਚ ਅੱਜ ਕੋਰੋਨਾ ਨਾਲ 8 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਜਲੰਧਰ, ਕਪੂਰਥਲਾ, ਲੁਧਿਆਣਾ, ਐੱਸ. ਏ. ਐੱਸ. ਨਗਰ ਤੇ ਮੁਕਤਸਰ ਤੋਂ 1-1 ਮਰੀਜ਼ ਦੀ ਮੌਤ ਹੋ ਗਈ। ਭਾਵੇਂ ਕੋਰੋਨਾ ਦੇ ਕੇਸ ਹੁਣ ਪੰਜਾਬ ‘ਚ ਘੱਟ ਰਹੇ ਹਨ ਪਰ ਇਸ ਦੇ ਨਾਲ ਹੀ ਸਾਨੂੰ ਅਹਿਤਿਆਤ ਰੱਖਣੀ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਕੋਰੋਨਾ ਦੀ ਲਾਗ ਨੂੰ ਹੋਰ ਘੱਟ ਕੀਤਾ ਜਾ ਸਕੇ।