In the last : ਸੂਬੇ ‘ਚ ਕੋਰੋਨਾ ਦੇ ਹੁਣ ਤੱਕ 2630382 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ 9596 ਸੈਂਪਲ ਲੈਬ ਵਾਸਤੇ ਭੇਜੇ ਗਏ। ਪੰਜਾਬ ‘ਚ ਹੁਣ ਤੱਕ 134371 ਮਰੀਜ਼ ਪਾਜੀਟਿਵ ਦੇਖੇ ਗਏ। 125961 ਲੋਕਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। 4183 ਐਕਟਿਵ ਕੇਸਾਂ ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ। 116 ਮਰੀਜ਼ ਆਕਸੀਜਨ ‘ਤੇ ਹਨ। 15 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਪੰਜਾਬ ‘ਚ ਹੁਣ ਤੱਕ 4227 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਦਿਨੋ-ਦਿਨ ਘੱਟ ਰਿਹਾ ਹੈ ਜੋ ਕਿ ਰਾਹਤ ਭਰੀ ਗੱਲ ਹੈ ਪਰ ਇਸ ਦੇ ਨਾਲ ਹੀ
ਜਿਹੜੇ 395 ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਉਨ੍ਹਾਂ ਵਿੱਚੋਂ ਜਲੰਧਰ ਤੋਂ 101, ਲੁਧਿਆਣੇ ਤੋਂ 12, ਪਟਿਆਲੇ ਤੋਂ 35, ਐੱਸ. ਏ. ਐੱਸ. ਨਗਰ ਤੋਂ 57, ਅੰਮ੍ਰਿਤਸਰ ਤੋਂ 31, ਗੁਰਦਾਸਪੁਰ ਤੋਂ 14, ਬਠਿੰਡੇ ਤੋਂ 23, ਹੁਸ਼ਿਆਰਪੁਰ ਤੋਂ 25, ਪਠਾਨਕੋਟ ਤੋਂ 9, ਸੰਗਰੂਰ ਤੋਂ 3, ਕਪੂਰਥਲੇ ਤੋਂ 24, ਮੁਕਤਸਰ ਤੋਂ 9, ਫਾਜ਼ਿਲਕਾ ਤੋਂ 12, ਮੋਗੇ ਤੋਂ 3, ਰੋਪੜ ਤੋਂ 15, ਫਤਿਹਗੜ੍ਹ ਸਾਹਿਬ ਤੋਂ 4, ਬਰਨਾਲੇ ਤੋਂ 8, ਤਰਨਤਾਰਨ ਤੋਂ 5, ਐੱਸ. ਬੀ.ਐੱਸ. ਨਗਰ ਤੋਂ 1 ਅਤੇ ਮਾਨਸੇ ਤੋਂ 4 ਦੇ ਸਨ।
ਪੂਰੇ ਪੰਜਾਬ ‘ਚ ਅੱਜ ਕੋਰੋਨਾ ਕਾਰਨ 16 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਸਭ ਤੋਂ ਵੱਧ ਜਿਲ੍ਹਾ ਅੰਮ੍ਰਿਤਸਰ ‘ਚੋਂ ਸਨ। ਉਥੇ ਕੋਰੋਨਾ ਕਾਰਨ 6 ਵਿਅਕਤੀਆਂ ਦੀ ਜਾਨ ਗਈ। ਇਸ ਤੋਂ ਇਲਾਵਾ ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣੇ, ਮੋਗਾ, ਐੱਸ. ਏ. ਐੱਸ. ਨਗਰ, ਮੁਕਤਸਰ ਸਾਹਿਬ, ਪਠਾਨਕੋਟ, ਪਟਿਆਲੇ ਤੇ ਰੋਪੜ ਤੋਂ 1-1 ਵਿਅਕਤੀ ਦੀ ਮੌਤ ਹੋ ਗਈ। ਜਿਲ੍ਹਾ ਜਲੰਧਰ ਤੋਂ ਕੋਰੋਨਾ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ। ਉਥੇ ਕੋਰੋਨਾ ਦੇ 58 ਨਵੇਂ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਲੁਧਿਆਣੇ ਤੋਂ ਵੀ 55 ਨਵੇਂ ਪਾਜੀਟਿਵ ਮਰੀਜ਼ ਸਾਹਮਣੇ ਆਏ ਹਨ।