In the last : ਪੰਜਾਬ ‘ਚ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ ਕੋਰੋਨਾ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 338 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਪੰਜਾਬ ‘ਚ ਸਭ ਤੋਂ ਵੱਧ ਮਾਮਲੇ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆ ਰਹੇ ਹਨ। ਅੱਜ ਇਥੇ 74 ਨਵੇਂ ਕੇਸ ਰਿਪੋਰਟ ਹੋਏ। ਇਸੇ ਤਰ੍ਹਾਂ ਜਲੰਧਰ ਤੋਂ 35 ਤੇ ਲੁਧਿਆਣੇ ਤੋਂ 39 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਹੁਣ ਤੱਕ ਪੰਜਾਬ ‘ਚ 3687114 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 11621 ਵਿਅਕਤੀਆਂ ਦੇ ਸੈਂਪਲ ਲਏ ਗਏ। ਪਾਜੀਟਿਵ ਮਰੀਜ਼ਾਂ ਦੀ ਗਿਣਤੀ 163378 ਤੱਕ ਜਾ ਪੁੱਜੀ ਹੈ ਜਿਨ੍ਹਾਂ ‘ਚੋਂ 152758 ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਚੁੱਕਾ ਹੈ। ਫਿਲਹਾਲ ਐਕਟਿਵ ਕੇਸਾਂ ਦੀ ਗਿਣਤੀ ਸੂਬੇ ‘ਚ 5408 ਹੋ ਚੁੱਕੀ ਹੈ। 113 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 15 ਵਿਅਕਤੀ ਅਜਿਹੇ ਹਨ ਜਿਹੜੇ ਵੈਂਟੀਲੇਟਰ ‘ਤੇ ਹਨ ਤੇ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਹੁਣ ਤੱਕ 5212 ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਰਾਹਤ ਭਰੀ ਗੱਲ ਹੈ ਕਿ 535 ਮਰੀਜ਼ ਨੂੰ ਅੱਜ ਛੁੱਟੀ ਮਿਲ ਗਈ। ਲੁਧਿਆਣੇ ਤੋਂ 84, ਜਲੰਧਰ ਤੋਂ 55, ਪਟਿਆਲੇ ਤੋਂ 33, ਐੱਸ. ਏ. ਐੱਸ. ਨਗਰ ਤੋਂ 160, ਗੁਰਾਸਪੁਰ ਤੋਂ 10,ਬਠਿੰਡੇ ਤੋਂ 31, ਹੁਸ਼ਿਆਰਪੁਰ ਤੋਂ 14, ਫਿਰੋਜ਼ਪੁਰ ਤੋਂ 3, ਪਠਾਨਕੋਟ ਤੋਂ 38, ਸੰਗਰੂਰ ਤੋਂ 7, ਕਪੂਰਥਲਾ ਤੋਂ 8, ਫਰੀਦਕੋਟ ਤੋਂ 5, ਮੁਕਤਸਰ ਤੋਂ 27, ਫਾਜ਼ਿਲਕਾ ਤੋਂ 25, ਰੋਪੜ ਤੋਂ 24, ਫਤਿਹਗੜ੍ਹ ਸਾਹਿਬ ਤੋਂ 5, ਬਰਨਾਲੇ ਤੋਂ 1, ਤਰਨਤਾਰਨ ਤੋਂ 4, ਐੱਸ. ਬੀ. ਐੱਸ. ਨਗਰ ਤੋਂ 2 ਅਤੇ ਮਾਨਸੇ ਤੋਂ 9 ਮਰੀਜ਼ ਡਿਸਚਾਰਜ ਕੀਤੇ ਗਏ। ਪੰਜਾਬ ਤੋਂ ਪਿਛਲੇ 24 ਘੰਟਿਆਂ ਦਰਮਿਆਨ 11 ਮਰੀਜ਼ਾਂ ਦੀ ਅੱਜ ਮੌਤ ਹੋ ਗਈ। ਪਟਿਆਲੇ ਤੋਂ 3, ਪਠਾਨਕੋਟ ਤੋਂ 2, ਬਠਿੰਡੇ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੋਗਾ ਤੇ ਤਰਨਤਾਰਨ ਤੋਂ 1-1 ਵਿਅਕਤੀ ਦੀ ਕੋਰੋਨਾ ਕਾਰਨ ਜਾਨ ਚਲੀ ਗਈ।