Lunch Diplomacy in : ਚੰਡੀਗੜ੍ਹ : ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਚ ਲਈ ਸੱਦਿਆ ਸੀ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਨਿੱਘੀ ਦੁਪਹਿਰ ਦੀ ਬੈਠਕ ਸੀ । ਨਵਜੋਤ ਸਿੰਘ ਸਿੱਧੂ ਨੇ ਪੰਜਾਬ ਅਤੇ ਰਾਸ਼ਟਰੀ ਹਿੱਤ ਦੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਦੋਵਾਂ ਨੇਤਾਵਾਂ ਨੇ ਮਹੱਤਵਪੂਰਣ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਨ ਲਈ ਇਕ ਘੰਟਾ ਦਾ ਸੁਹਾਵਣਾ ਸਮਾਂ ਬਤੀਤ ਕੀਤਾ। ਕੁਝ ਲੋਕਾਂ ਵੱਲੋਂ ਇਸ ਨੂੰ ‘ਲੰਚ ਡਿਪਲੋਮੇਸੀ’ ਦਾ ਨਾਂ ਵੀ ਦਿੱਤਾ ਜਾ ਰਿਹਾ ਸੀ।
ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਮਤਭੇਦ ਚੱਲ ਰਹੇ ਸਨ। ਕਾਫੀ ਸਮਾਂ ਪਹਿਲਾਂ ਜਦੋਂ ਉਨ੍ਹਾਂ ਨੂੰ ਮਹਿਕਮਾ ਬਦਲਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵੀ ਕਿਆਸ ਲਗਾ ਜਾ ਰਹੇ ਹਨ ਕਿ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਲੰਚ ਦਾ ਸੱਦਾ ਦਿੱਤਾ ਹੈ। ਪਿਛਲੇ ਲਗਭਗ ਡੇਢ ਸਾਲ ਤੋਂ ਚੁੱਪੀ ਧਾਰੀ ਬੈਠੇ ਕਾਂਗਰਸ ਦੇ ਤੇਜ਼-ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਹੁਣ ਸੱਤਾ ‘ਚ ਵਾਪਸੀ ਹੋ ਚੁੱਕੀ ਹੈ ਤੇ ਹੁਣ ਕੈਪਟਨ ਵੱਲੋਂ ਨਾਰਾਜ਼ ਹੋਏ ਸਿੱਧੂ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਮੰਤਵ ਲਈ ਉਨ੍ਹਾਂ ਨੇ ਕੱਲ੍ਹ ਦੁਪਹਿਰ ਦੇ ਖਾਣੇ ‘ਤੇ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਹੈ। ਇਸ ਨੂੰ ‘ਡਿਪਲੋਮੇਸੀ ਲੰਚ’ ਵੀ ਕਿਹਾ ਜਾ ਸਕਦਾ ਹੈ। ਬੱਧਨੀ ਕਲਾਂ ਰੈਲੀ ਵਿਖੇ ਵੀ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਮੰਤਰੀਆਂ ਦਾ ਵਿਰੋਧ ਕੀਤਾ ਸੀ। ਉਦੋਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਸ ਨੂੰ ਰੋਕਿਆ ਨਾ ਜਾਵੇ, ਸਗੋਂ ਬੋਲਣ ਦੇ ਦਿੱਤਾ ਜਾਵੇ। ਉਸ ਸਮੇਂ ਸਟੇਜ ‘ਤੇ ਕੈਪਟਨ ਸਾਹਿਬ ਵੀ ਮੌਜੂਦ ਸਨ।
ਕੈਪਟਨ ਤੇ ਸਿੱਧੂ ਵਿਚਾਲੇ ਤਲਖੀ ਕਾਫੀ ਵਧੀ ਹੋਈ ਸੀ ਇਸੇ ਲਈ ਕੱਲ੍ਹ ਦਾ ਦਿਨ ਕਾਂਗਰਸ ਲਈ ਕਾਫੀ ਮਹੱਤਵਪੂਰਨ ਹੈ ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਮੀਟਿੰਗ ‘ਤੇ ਹਨ। ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ‘ਚ ਵੀ ਵਾਪਸੀ ਹੋ ਸਕਦੀ ਹੈ। ਹਰੀਸ਼ ਰਾਵਤ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡੇ ਚਿਹਰੇ ਦੇ ਤੌਰ ‘ਤੇ ਹੀ ਦੇਖਿਆ ਜਾਂਦਾ ਰਿਹਾ ਹੈ। ਕਾਂਗਰਸ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਭਵਿੱਖ ‘ਚ ਕਿਵੇਂ ਪਾਰਟੀ ਨੂੰ ਬਚਾਇਆ ਜਾਵੇ ਤੇ ਇਸ ਲਈ ਜੇਕਰ ਸਿੱਧੂ ਨੂੰ ਮਨਾਉਣਾ ਪਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ।