ਮੁੰਬਈ ਦੇ ਖਾਰ ਇਲਾਕੇ ‘ਚ ਬੁੱਧਵਾਰ ਰਾਤ 8 ਵਜੇ ਕੋਰੀਆਈ ਔਰਤ ਨਾਲ ਛੇੜਛਾੜ ਕੀਤੀ ਗਈ। ਦੱਖਣੀ ਕੋਰੀਆ ਦੀ ਔਰਤ YouTube ‘ਤੇ ਲਾਈਵ ਸਟ੍ਰੀਮ ਕਰ ਰਹੀ ਸੀ। ਅਚਾਨਕ 2 ਲੜਕੇ ਉੱਥੇ ਆਏ ਅਤੇ ਉਸ ਨੂੰ ਛੇੜਨ ਲੱਗੇ। ਇੱਕ ਲੜਕੇ ਨੇ ਉਸਦਾ ਹੱਥ ਫੜ ਕੇ ਉਸਨੂੰ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਇਨਕਾਰ ਕੀਤਾ ਤਾਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਸਾਹਮਣੇ ਆਉਂਦੇ ਹੀ ਮੁੰਬਈ ਪੁਲਿਸ ਨੇ ਛੇੜਛਾੜ ਕਰਨ ਵਾਲੇ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੇ ਨਾਂ ਮੁਬੀਨ ਚੰਦ ਮੁਹੰਮਦ ਸ਼ੇਖ ਅਤੇ ਮੁਹੰਮਦ ਨਕੀਬ ਸਦਰਿਆਲਮ ਅੰਸਾਰੀ ਹਨ। ਮੁੰਬਈ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜਦੋਂ ਉਨ੍ਹਾਂ ਇਸ ਘਟਨਾ ਦੀ ਵੀਡੀਓ ਦੇਖੀ ਤਾਂ ਉਨ੍ਹਾਂ ਵੱਲੋਂ ਖੁਦ ਦੋਸ਼ੀਆਂ ‘ਤੇ ਕਾਰਵਾਈ ਕੀਤੀ ਗਈ।
ਵਾਇਰਲ ਵੀਡੀਓ ‘ਚ ਇਕ ਲੜਕਾ ਉਸ ਦੇ ਕਾਫੀ ਕਰੀਬ ਆਉਂਦਾ ਹੈ। ਜਦੋਂ ਔਰਤ ਵਿਰੋਧ ਕਰਦੀ ਹੈ ਤਾਂ ਉਹ ਉਸ ਦਾ ਹੱਥ ਫੜ ਕੇ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਹੀ ਉਹ ਮੌਕੇ ਤੋਂ ਭੱਜਣ ਲੱਗਦੀ ਹੈ, ਉਹ ਆਦਮੀ ਫਿਰ ਇੱਕ ਦੋਸਤ ਦੇ ਨਾਲ ਬਾਈਕ ‘ਤੇ ਪਹੁੰਚਦਾ ਹੈ ਅਤੇ ਉਸਨੂੰ ਲਿਫਟ ਲੈਣ ਲਈ ਕਹਿੰਦਾ ਹੈ, ਪਰ ਔਰਤ ਫਿਰ ਇਨਕਾਰ ਕਰ ਦਿੰਦੀ ਹੈ।
ਇਹ ਵੀ ਪੜ੍ਹੋ : CM ਕੇਜਰੀਵਾਲ ਦੀ ਰੈਲੀ ‘ਚ 20 ਨੇਤਾਵਾਂ ਦੇ ਮੋਬਾਈਲ ਚੋਰੀ: MCD ਚੋਣਾਂ ਲਈ ਕਰ ਰਹੇ ਸਨ ਪ੍ਰਚਾਰ
ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ, ਖਾਰ ਪੁਲਿਸ ਨੇ IPC ਦੀ ਧਾਰਾ 354 ਦੇ ਤਹਿਤ FIR ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਮੁਬੀਨ ਦੀ ਉਮਰ 19 ਸਾਲ, ਨਕੀਬ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: