Paddy procurement pays : ਚੰਡੀਗੜ੍ਹ : ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਨੇ ਅੱਜ ਇਥੇ ਦੱਸਿਆ ਕਿ ਹੁਣ ਤੱਕ ਹੋਈ ਝੋਨੇ ਦੀ ਖਰੀਦ ਦੇ ਬਣਦੇ 5246.27 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਸ਼੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ‘ਚ 16 ਅਕਤੂਬਰ 2020 ਤੱਕ ਕੁੱਲ 47 ਲੱਖ 53 ਹਜ਼ਾਰ 651 ਮੀਟਿਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ । ਜਿਸ ਵਿੱਚੋਂ 35,42,122 ਮੀਟਰਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਰਾਜ ਦੀਆਂ ਮੰਡੀਆਂ ‘ਚ 4753651 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਜਿਸ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਨੇ 4734791 ਮੀਟਰਕ ਟਨ ਝੋਨਾ ਅਤੇ ਮਿਲਰਜ਼ ਵਲੋਂ 18860 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ।
ਸ਼੍ਰੀ ਆਸ਼ੂ ਨੇ ਦੱਸਿਆ ਕਿ 16 ਅਕਤੂਬਰ 2020 ਤੱਕ ਮਾਰਕਫੈੱਡ ਨੇ 12,80,861 ਮੀਟਰਕ ਟਨ, ਪਨਸਪ ਵੱਲੋਂ 9,93,825 ਮੀਟਰਕ ਟਨ,ਪੀ.ਐਸ.ਡਬਲਿਊ.ਸੀ. ਵਲੋਂ 5,16,700 ਮੀਟਰਕ ਟਨ, ਪਨਗਰੇਨ ਵੱਲੋਂ 18,67,950 ਮੀਟਰਕ ਟਨ ਅਤੇ ਐਫ.ਸੀ.ਆਈ. ਵਲੋਂ 75395 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮਿਲਰਜ਼ ਵਲੋਂ 18860 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਖ਼ਰੀਦ ਦਾ ਹੁਣ ਤੱਕ 3 ਲੱਖ 56 ਹਜ਼ਾਰ 516 ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ।