Punjab Government promotes : ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 36 ਇੰਸਪੈਕਟਰਾਂ ਨੂੰ ਡੀਐਸਪੀ ਵਜੋਂ ਤਰੱਕੀ ਦਿੱਤੀ ਹੈ। ਇਹ ਇੰਸਪੈਕਟਰ ਪੁਲਿਸ ਫੋਰਸ ਦੇ ਵੱਖ-ਵੱਖ ਵਿੰਗਾਂ ਨਾਲ ਸਬੰਧਤ ਹਨ। ਗ੍ਰਹਿ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਹ ਤਰੱਕੀ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਤੱਰਕੀਆਂ ਵੱਖ-ਵੱਖ ਮਾਣਯੋਗ ਅਦਾਲਤ ਵਿਖੇ ਚੱਲਦੇ ਵੱਖ-ਵੱਖ ਕੇਸਾਂ ਦੇ ਆਖਰੀ ਫੈਸਲਿਆਂ ਦੇ ਆਧਾਰ ‘ਤੇ ਸੋਧਣ ਯੋਗ ਹੋਣਗੀਆਂ। ਮਾਣਯੋਗ ਸੁਪਰੀਮ ਕੋਰਟ ਵਿਖੇ ਸੰਵਿਧਾਨ ਦੀ 85ਵੀਂ ਸੋਧ ਸਬੰਧੀ ਫੈਸਲੇ ਦੇ ਆਧਾਰ ‘ਤੇ ਦੁਬਾਰਾ ਵਿਚਾਰਨਯੋਗ ਹੋਣਗੀਆਂ। ਜੇਕਰ ਕਿਸੇ ਕਾਰਨਵੱਸ ਵਿਭਾਗ ਦੇ ਇੰਸਪੈਕਟਰਾਂ ਦੀ ਸੀਨੀਆਰਤਾ ਸੂਚੀ ‘ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਆਉਂਦੀ ਹੈ ਤਾਂ ਉਸ ਅਨੁਸਾਰ ਇਨ੍ਹਾਂ ਤਰੱਕੀਆਂ ‘ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਇਹ ਤਰੱਕੀਆਂ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਲਾਗੂ ਹੋਣਗੀਆਂ।