The Chief Minister : ਅੱਜ ਤੋਂ ਦੇਸ਼ ਭਰ ‘ਚ ਨਰਾਤੇ ਸ਼ੁਰੂ ਹੋ ਗਏ ਹਨ। ਪੂਰੇ ਭਾਰਤ ‘ਚ ਨਰਾਤਿਆਂ ਦਾ ਤਿਓਹਾਰ ਬਹੁਤ ਹੀ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਪੂਰੇ 9 ਦਿਨਾਂ ਤੱਕ ਚੱਲਦੇ ਹਨ ਤੇ ਨਰਾਤਿਆਂ ਤੋਂ ਬਾਅਦ ਕੰਜਕਾਂ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਦਿਨ ਕੁਆਰੀਆਂ ਛੋਟੀਆਂ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਨ੍ਹਾਂ ਦਿਨਾਂ ‘ਚ ਭਗਤ ਲੋਕ ਬਹੁਤ ਸ਼ਰਧਾ ਨਾਲ ਮਾਤਾ ਰਾਣੀ ਦੀ ਪੂਜਾ ਕਰਦੇ ਹਨ ਤੇ ਇਨ੍ਹੀਂ ਦਿਨੀਂ ਮੰਦਰਾਂ ‘ਚ ਵੀ ਭਗਤਾਂ ਦੀ ਕਾਫੀ ਭੀੜ ਲੱਗੀ ਹੁੰਦੀ ਹੈ।
ਇਨ੍ਹਾਂ ਨਰਾਤਿਆਂ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਰਾਤੇ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਸਾਰੇ ਪਰਿਵਾਰਾਂ ਦੀ ਰੱਖਿਆ ਮਾਤਾ ਰਾਣੀ ਕਰੇ ਤੇ ਇਸ ਦੇ ਨਾਲ ਹੀ ਕੈਪਟਨ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਰਾਤੇ ਦਾ ਤਿਓਹਾਰ ਮੌਕੇ ਕੋਵਿਡ-19 ਲਈ ਰੱਖੇ ਗਏ ਨਿਯਮਾਂ ਦਾ ਪੂਰੀ ਤਰ੍ਹਾਂ ਤੋਂ ਪਾਲਣ ਕਰਨ ਤੇ ਬਿਨਾਂ ਮਾਸਕ ਤੋਂ ਘਰਾਂ ਦੇ ਬਾਹਰ ਨਾ ਨਿਕਲਣ ਤਾਂ ਜੋ ਕੋਰੋਨਾ ਦੀ ਇਸ ਮਹਾਮਾਰੀ ਤੋਂ ਅਸੀਂ ਆਪਣੀ ਤੇ ਪੂਰੇ ਪਰਿਵਾਰ ਦੀ ਰੱਖਿਆ ਕਰ ਸਕੀਏ।