There were 18 : ਸੂਬੇ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਭਾਵੇਂ ਘੱਟ ਹੋ ਰਹੀ ਹੈ ਪਰ ਫਿਰ ਵੀ ਵੱਖ-ਵੱਖ ਜਿਲ੍ਹਿਆਂ ਤੋਂ ਕੋਰੋਨਾ ਦੇ ਨਵੇਂ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅੱਜ ਪੰਜਾਬ ਦੇ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਕੋਰੋਨਾ ਦੇ ਸਭ ਤੋਂ ਵੱਧ 76 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਜਿਲ੍ਹਾ ਲੁਧਿਆਣੇ ਤੋਂ 59 ਤੇ ਜਲੰਧਰ ਤੋਂ 52 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਹੁਣ ਤੱਕ 2650809 ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦਰਮਿਆਨ 20427 ਮਰੀਜ਼ਾਂ ਦੇ ਸੈਂਪਲ ਲੈ ਕੇ ਭੇਜੇ ਗਏ। ਪੰਜਾਬ ‘ਚ ਹੁਣ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 4226 ਤਕ ਜਾ ਪੁੱਜੀ ਹੈ। ਇਨ੍ਹਾਂ ਵਿੱਚੋਂ 117 ਆਕਸੀਜਨ ਸਪੋਰਟ ‘ਤੇ ਹਨ, 15 ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਪੰਜਾਬ ‘ਚ ਅੱਜ ਤੱਕ 134786 ਮਰੀਜ਼ ਪਾਜੀਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 126315 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ।
ਅੱਜ ਸੂਬੇ ‘ਚ ਕੋਰੋਨਾ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ। ਬਠਿੰਡਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਐੱਸ. ਏ. ਐੱਸ. ਨਗਰ ਤੇ ਸੰਗਰੂਰ ਤੋਂ 1-1 ਵਿਅਕਤੀ ਤੇ ਇਸੇ ਤਰ੍ਹਾਂ ਜਿਲ੍ਹਾ ਜਲੰਧਰ, ਰੋਪੜ, ਐੱਸ. ਬੀ. ਐੱਸ. ਨਗਰ, ਪਠਾਨਕੋਟ ਤੋਂ 2-2 ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ ‘ਚ ਜਿਹੜੇ 354 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਉਨ੍ਹਾਂ ਵਿੱਚੋਂ ਲੁਧਿਆਣੇ ਤੋਂ 13, ਜਲੰਧਰ ਤੋਂ 35, ਪਟਿਆਲੇ ਤੋਂ 38, ਐੱਸ. ਏ. ਐੱਸ. ਤੋਂ 35, ਅੰਮ੍ਰਿਤਸਰ ਤੋਂ 33, ਗੁਰਦਾਸਪੁਰ ਤੋਂ 26, ਬਠਿੰਡਾ ਤੋਂ 33, ਹੁਸ਼ਿਆਰਪੁਰ ਤੋਂ 19, ਪਠਾਨਕੋਟ ਤੋਂ 9, ਸੰਗਰੂਰ ਤੋਂ 8, ਕਪੂਰਥਲਾ ਤੋਂ 7, ਮੁਕਤਸਰ ਤੋਂ 15, ਫਾਜ਼ਿਲਕਾ ਤੋਂ 35, ਮੋਗੇ ਤੋਂ 5, ਫਤਿਹਗੜ੍ਹ ਸਾਹਿਬ ਤੋਂ 4, ਬਰਨਾਲਾ ਤੋਂ 12, ਤਰਨਤਾਰਨ ਤੋਂ 15, ਐੱਸ. ਬੀ. ਐੱਸ. ਨਗਰ ਤੋਂ 2 ਅਤੇ ਮਾਨਸੇ ਤੋਂ 10 ਕੋਰੋਨਾ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ।