Uncontrolled corona in : ਪੰਜਾਬ ਵਿਚ ਕੋਰੋਨਾ ਕਾਰਨ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਭਾਵੇਂ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਪਾਜੀਟਿਵ ਕੇਸ ਵੱਧ ਰਹੇ ਹਨ ਤੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਅੱਜ ਪੰਜਾਬ ਵਿਚ ਅੱਜ ਰਿਕਾਰਡਤੋੜ ਮੌਤਾਂ ਹੋਈਆਂ। ਅੱਜ ਸੂਬੇ ਵਿਚ ਕੋਰਨਾ ਦੇ 6472 ਕੇਸ ਸਾਹਮਣੇ ਆਏ ਤੇ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿਚ 142 ਲੋਕਾਂ ਨੇ ਦਮ ਤੋੜ ਦਿੱਤਾ। ਲੁਧਿਆਣਾ ’ਚ 1052 ਨਵੇਂ ਕੇਸਾਂ ਦੀ ਪੁਸ਼ਟੀ, 15 ਮੌਤਾਂ ਹੋਈਆਂ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ’ਚ ਸਭ ਤੋਂ ਵੱਧ 22 ਮੌਤਾਂ, 337 ਕੇਸਾਂ ਦੀ ਪੁਸ਼ਟੀ ਹੋਈ। ਜਲੰਧਰ ’ਚ 570 ਨਵੇਂ ਕੇਸ, 8 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ’ਚ 501 ਕੇਸ ਸਾਹਮਣੇ ਆਏ ਅਤੇ 18 ਮੌਤਾਂ ਹੋਈਆਂ।
ਸੂਬੇ ਵਿਚ ਹੁਣ ਤੱਕ 7107801 ਸੈਂਪਲ ਲਏ ਜਾ ਚੁੱਕੇ ਹਨ। ਹਾਲ ਦੀ ਘੜੀ ਪੰਜਾਬ ਵਿਚ ਐਕਟਿਵ ਕੇਸਾਂ ਦੀ ਗਿਣਤੀ 53426 ਤੱਕ ਹੋ ਚੁੱਕੀ ਹੈ ਤੇ ਮਰਨ ਵਾਲਿਆਂ ਦਾ ਅੰਕੜਾ 8772 ਤੱਕ ਜਾ ਪੁੱਜਾ ਹੈ। 700 ਮਰੀਜ਼ ਐਕੀਸਜਨ ਸਪੋਰਟ ਉਤੇ ਹਨ। 97 ਮਰੀਜ਼ਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਰਾਹਤ ਭਰੀ ਗੱਲ ਇਹ ਵੀ ਰਹੀ ਕਿ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ 5272 ਮਰੀਜ਼ਾਂ ਨੇ ਕੋਰੋਨਾ ਖਿਲਾਫ ਆਪਣੀ ਜੰਗ ਜਿੱਤ ਲਈ। ਲੁਧਿਆਣੇ ਤੋਂ 546, ਜਲੰਧਰ ਤੋਂ 931, ਐੱਸ. ਏ. ਐੱਸ. ਨਗਰ ਤੋਂ 852, ਪਟਿਆਲੇਤੋਂ 254, ਅੰਮ੍ਰਿਤਸਰ ਤੋਂ 730, ਹੁਸ਼ਿਆਰਪੁਰ ਤੋਂ 50, ਬਠਿੰਡੇ ਤੋਂ 387 ਗੁਰਦਾਸਪੁਰ ਤੋਂ 263, ਕਪੂਰਥਲੇ ਤੋਂ 83, ਐੱਸ. ਬੀ. ਐੱਸ. ਨਗਰ ਤੋਂ 43, ਪਠਾਨਕੋਟ ਤੋਂ 101, ਸੰਗਰੂਰ ਤੋਂ 196, ਫਿਰੋਜ਼ਪੁਰ ਤੋਂ 104, ਰੋਪੜ ਤੋਂ 49, ਫਰੀਦਕੋਟ ਤੋਂ 69, ਫਾਜ਼ਿਲਕਾ ਤੋਂ 75, ਮੁਕਤਸਰ ਤੋਂ 162, ਫਤਿਹਗੜ੍ਹ ਸਾਹਿਬ ਤੋਂ 59, ਤਰਨਤਾਰਨ ਤੋਂ 37, ਮੋਗੇ ਤੋਂ 146, ਮਾਨਸੇ ਤੋਂ 115 ਤੇ ਬਰਨਾਲੇ ਤੋਂ 20 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ।
ਜਿਲ੍ਹਾ ਅੰਮ੍ਰਿਤਸਰ ਤੋਂ ਅੱਜ 18 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ 4-4, ਜਲੰਧਰ ਤੋਂ 8, ਲੁਧਿਆਣੇ ਤੋਂ 15, ਗੁਰਦਾਸਪੁਰ ਤੋਂ 22, ਬਰਨਾਲੇ ਤੋਂ 1, ਹੁਸ਼ਿਆਰਪੁਰ ਤੋਂ 5, ਮਾਨਸੇ ਤੋਂ 3, ਮੋਗੇ ਤੋਂ 1, ਐੱਸ. ਏ. ਐੱਸ. ਨਗਰ ਤੋਂ 12, ਮੁਕਤਸਰ ਤੋਂ 3, ਪਠਾਨਕੋਟ ਤੋਂ 1, ਪਟਿਆਲੇ ਤੋਂ 10, ਰੋਪੜ ਤੋਂ 6, ਸੰਗਰੂਰ ਤੋਂ 17, ਐੱਸ. ਬੀ. ਐੱਸ. ਨਗਰ ਤੋਂ 4 ਤੇ ਤਰਨਤਾਰਨ ਤੋਂ 3 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਦੱਸ ਦੇਈਏ ਕਿ ਕੋਰੋਨਾ ਨੇ ਹਾਲ ਕੀਤਾ ਬੇਹਾਲ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਖਤਰਨਾਕ ਸਾਬਤ ਹੋ ਰਹੀ ਹੈ। ਪਿਛਲੇ 24 ਘੰਟਿਆਂ ’ਚ ਭਾਰਤ ’ਚ 3285 ਲੋਕਾਂ ਦੀ ਜਾਨ ਚਲੀ ਗਈ ਹੈ। ਅੱਜ 3 ਲੱਖ 62 ਹਜ਼ਾਰ ਨਵੇਂ ਕੇਸ ਨਵੇਂ ਕੇਸ ਸਾਹਮਣੇ ਆਏ ਹਨ।