125 Pakistanis to : ਕੋਰੋਨਾ ਵਾਇਰਸ ਕਾਰਨ ਭਾਰਤ ‘ਚ ਲਗਭਗ ਪਿਛਲੇ 7 ਮਹੀਨਿਆਂ ਤੋਂ ਲੌਕਡਾਊਨ ਲੱਗਾ ਹੋਇਆ ਸੀ। ਇਸ ਦਰਮਿਆਨ ਜਿਹੜੇ ਪਾਕਿਸਤਾਨੀ ਭਾਰਤ ‘ਚ ਕਿਸੇ ਕੰਮ ਨੂੰ ਆਏ ਸਨ ਉਹ ਇਥੇ ਹੀ ਫਸ ਕੇ ਰਹਿ ਗਏ ਪਰ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਪਰਿਵਾਰ ਭਾਰਤ ‘ਚ ਹੀ ਫਸ ਗਏ ਸਨ ਉਹ ਅਟਾਰੀ-ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਆਪਣੇ ਵਤਨ ਵਾਪਸੀ ਲਈ ਰਵਾਨਾ ਹੋਏ। ਪੁਲਿਸ ਮੁਤਾਬਕ ਇਹ ਲੋਕ ਲੌਕਡਾਊਨ ਤੋਂ ਪਹਿਲਾਂ ਭਾਰਤ ਆਏ ਸਨ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਜਾ ਸਕੇ। ਅੱਜ 125 ਲੋਕ ਪਾਕਿਸਤਾਨ ਅਟਾਰੀ ਵਾਹਗਾ ਬਾਰਡਰ ਦੇ ਜ਼ਰੀਏ ਰਵਾਨਾ ਹੋਏ। ਭਾਰਤ ਵੱਲੋਂ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਇਨ੍ਹਾਂ ਦੀ ਵਤਨ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੋਵਿਡ-19 ਕਾਰਨ ਦੇਸ਼ ‘ਚ ਲੱਗੇ ਲੌਕਡਾਊਨ ਦੀ ਵਜ੍ਹਾ ਨਾਲ ਕਈ ਅਜਿਹੇ ਪਾਕਿਸਤਾਨੀ ਪਰਿਵਾਰ ਹਨ ਜੋ ਸਰਹੱਦ ਸੀਲ ਹੋਣ ਕਾਰਨ ਭਾਰਤ ‘ਚ ਫਸ ਗਏ ਸਨ। ਪਾਕਿਸਤਾਨ ਲਈ ਰਵਾਨਾ ਹੋਏ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਤੋਂ ਭਾਰਤ ਆਏ ਸਨ ਪਰ ਕੋਰੋਨਾ ਕਾਲ ਕਾਰਨ ਇਥੇ ਹੀ ਫਸ ਗਏ ਅਤੇ ਅੱਜ ਉਨ੍ਹਾਂ ਦਾ ਵਾਪਸ ਜਾਣ ਦਾ ਨੰਬਰ ਆਇਆ ਹੈ ਤੇ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਉਹ ਆਪਣੇ ਘਰ ਵਾਪਸ ਜਾ ਰਹੇ ਹਨ। ਇਨ੍ਹਾਂ ਸਾਰੇ 125 ਪਾਕਿਸਤਾਨੀਆਂ ਨੂੰ ਬਹੁਤ ਅਹਿਤਿਆਤ ਨਾਲ ਵਾਪਸ ਵਤਨ ਭੇਜਿਆ ਜਾ ਰਿਹਾ ਹੈ। ਕੋਰੋਨਾ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਦੀ ਵਤਨ ਵਾਪਸੀ ਕੀਤੀ ਜਾ ਰਹੀ ਹੈ ਤੇ ਸਕਰੀਨਿੰਗ ਤੋਂ ਬਾਅਦ ਹੀ ਭੇਜਿਆ ਜਾ ਰਿਹਾ ਹੈ।