409 new cases : ਕੋਰੋਨਾ ਖਿਲਾਫ ਪੂਰਾ ਵਿਸ਼ਵ ਆਪਣੀ ਜੰਗ ਲੜ ਰਿਹਾ ਹੈ। ਸੂਬੇ ‘ਚ ਅੱਜ ਕੋਰੋਨਾ ਨਾਲ 19 ਮੌਤਾਂ ਹੋਈਆਂ ਤੇ 409 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਹੁਣ ਤੱਕ ਸੂਬੇ ‘ਚ 3558306 ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ 24450 ਵਿਅਕਤੀਆਂ ਦੇ ਸੈਂਪਲ ਭੇਜੇ ਗਏ ਜਿਨ੍ਹਾਂ ਵਿਚੋਂ 14430 ਪਾਜੀਟਿਵ ਪਾਏ ਗਏ। ਹੁਣ ਤੱਕ ਪੰਜਾਬ ‘ਚ 161053 ਦੀ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਜਿਨ੍ਹਾਂ ‘ਚੋਂ 149434 ਡਿਸਚਾਰਜ ਕੀਤੇ ਜਾ ਚੁੱਕੇ ਹਨ। ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 6502 ਤਕ ਜਾ ਪੁੱਜੀ ਹੈ। 127 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 19 ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ 754 ਵਿਅਕਤੀ ਡਿਸਚਾਰਜ ਕੀਤੇ ਗਏ ਜਿਨ੍ਹਾਂ ‘ਚੋਂ ਲੁਧਿਆਣੇ ਤੋਂ 130, ਜਲੰਧਰ ਤੋਂ 77, ਪਟਿਆਲੇ ਤੋਂ 47, ਐੱਸ. ਏ. ਐੱਸ. ਨਗਰ ਤੋਂ 134, ਅੰਮ੍ਰਿਤਸਰ ਤੋਂ 73, ਗੁਰਦਾਸਪੁਰ ਤੋਂ 33, ਬਠਿੰਡੇ ਤੋਂ 86, ਹੁਸ਼ਿਆਰਪੁਰ ਤੋਂ 7, ਫਿਰੋਜ਼ਪੁਰ ਤੋਂ 10, ਪਠਾਨਕੋਟ ਤੋਂ 38, ਸੰਗਰੂਰ ਤੋਂ 6, ਕਪੂਰਥਲਾ ਤੋਂ 22, ਫਰੀਦਕੋਟ ਤੋਂ 5, ਮੁਕਤਸਰ ਤੋਂ 12, ਫਾਜ਼ਿਲਕਾ ਤੋਂ 13, ਰੋਪੜ ਤੋਂ 16, ਫਤਿਹਗੜ੍ਹ ਸਾਹਿਬ ਤੋਂ 8, ਤਰਨਤਾਰਨ ਤੋਂ 3, ਐੱਸ. ਬੀ. ਐੱਸ. ਨਗਰ ਤੋਂ 19 ਤੇ ਮਾਨਸੇ ਤੋਂ 15 ਸਨ।
ਕੋਰੋਨਾ ਨਾਲ ਅੱਜ 19 ਲੋਕਾਂ ਦੀ ਜਾਨ ਚਲੀ ਗਈ। ਜਲੰਧਰ ਤੋਂ 3, ਐੱਸ. ਏ. ਐੱਸ. ਨਗਰ ਤੋਂ 4, ਲੁਧਿਆਣੇ ਤੋਂ 5, ਬਰਨਾਲਾ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ ਤੇ ਰੋਪੜ ਤੋਂ 1-1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਅੱਜ ਸਭ ਤੋਂ ਵੱਧ ਕੇਸ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ। ਇਥੇ 101 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਲੁਧਿਆਣੇ ਤੋਂ 70 ਤੇ ਜਲੰਧਰ ਤੋਂ 48 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਹੁਣ ਤੱਕ ਪੰਜਾਬ ‘ਚ Covid-19 ਨਾਲ 5117 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।