8 new positive cases : ਸੂਬੇ ਵਿਚ ਇਕ ਵਾਰ ਫਿਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਲੁਧਿਆਣਾ ਵਿਖੇ 8 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਪਾਜੀਟਿਵ ਮਾਮਲਿਆਂ ਵਿਚ ਇਕ 6 ਮਹੀਨੇ ਦੀ ਗਰਭਵਤੀ ਔਰਤ ਵੀ ਹੈ। ਉਸ ਦੇ ਸੈਂਪਲ ਸਿਵਲ ਹਸਪਤਾਲ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਵਿਚ ਰੈਗੂਲਰ ਚੈਕਅੱਪ ਦੌਰਾਨ ਲਏ ਗਏ ਸਨ ਜਿਸ ਦੀ ਰਿਪੋਰਟ ਅੱਜ ਪਾਜੀਟਿਵ ਆਈ ਹੈ। ਇਸੇ ਤਰ੍ਹਾਂ 29 ਮਈ ਨੂੰ ਦਿੱਲੀ ਤੋਂ ਵਾਪਰ ਪਰਤੇ 27 ਸਾਲਾ ਬਿਜਨੈਸਮੈਨ ਦੇ ਪਰਿਵਾਰ ਦੇ ਦੋ ਮੈਂਬਰ ਵੀ ਪਾਜੀਟਿਵ ਪਾਏ ਗਏ ਹਨ। ਇਕ 4 ਮਹੀਨੇ ਦਾ ਬੱਚਾ ਅਤੇ ਦੂਜੀ 45 ਸਾਲਾ ਔਰਤ ਹੈ। ਇਸ ਤੋਂ ਇਲਾਵਾ 20 ਮਈ ਨੂੰ ਦਿੱਲੀ ਤੋਂ ਪਰਤਿਆ 20 ਸਾਲਾ ਨੌਜਵਾਨ, ਚਾਰ ਅੰਡਰ ਟ੍ਰਾਇਲ ਕੈਦੀ ਵੀ ਕੋਰੋਨਾ ਦੀ ਲਪੇਟ ਵਿਚ ਆਏ ਹਨ।
ਇਨ੍ਹਾਂ ਸਾਰੇ ਮਾਮਲਿਆਂ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ ਹਨ। ਲੁਧਿਆਣੇ ਵਿਚ ਹੁਣ ਤਕ ਕੋਰੋਨਾ ਪਾਜੀਟਿਵ ਦੇ 201 ਮਾਮਲੇ ਸਾਹਮਣੇ ਆ ਚੁੱਕੇ ਹਨ ਹੁਣ ਤਕ ਕੋਰੋਨਾ ਦੇ 44 ਐਕਟਿਵ ਮਾਮਲੇ ਹਨ। ਐਤਵਾਰ ਨੂੰ ਪਾਜੀਟਿਵ ਪਾਏ ਗਏ ਖੰਨਾ ਦੇ ਦੋਵੇਂ ਡਾਕਟਰਾਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿਆਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਮਹਿਲਾ ਕਾਰਡੀਓਲਾਜਿਸਟ ਹੈ ਤੇ ਦੂਜਾ ਕੈਂਸਰ ਸਰਜਨ ਹੈ। ਇਹ ਦੋਵੇਂ ਪਤੀ-ਪਤਨੀ ਹਨ। ਵਿਭਾਗ ਵਲੋਂ 5 ਟੀਮਾਂ ਨੇ ਇਲਾਕੇ ਵਿਚ ਜਾ ਕੇ ਘਰਾਂ ਵਿਚ ਜਾ ਕੇ ਸਕਰੀਨਿੰਗ ਕੀਤੀ ਪਰ ਕਿਸੇ ਵਿਚ ਵੀ ਇਹ ਲੱਛਣ ਨਹੀਂ ਮਿਲੇ। ਟੀਮ ਨੇ 29 ਮਈ ਨੂੰ ਕੋਰੋਨਾ ਨਾਲ ਆਪਣੀ ਜਾਨ ਗੁਾਉਣ ਵਾਲੇ ਕਾਰੋਬਾਰੀ ਦੇ ਸੰਪਰਕ ਵਿਚ ਆਏ 30 ਲੋਕਾਂ ਨੂੰ ਵੀ ਲੱਭਿਆ।