A special kit : ਕੋਰੋਨਾ ਦੇ ਨਾਲ ਹੀ ਹੁਣ ਹੋਰ ਰੋਗਾਂ ਨਾਲ ਲੜਨ ਲਈ ਪੰਜਾਬ ਦੇ ਲੋਕਾਂ ਦਾ ਇਮਿਊਨ ਸਿਸਟਮ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਆਯੁਰਵੈਦ ਵਿਭਾਗ ਨੇ ਚੁੱਕੀ ਹੈ। ਆਯੁਰਵੇਦ ਵਿਭਾਗ ਸੂਬੇ ਦੇ ਲੋਕਾਂ ਦੀ ਰੋਗ ਰੋਕੂ ਸਮਰੱਥਾ ਨੂੰ ਵਧਾਉਣ ਲਈ ਇੱਕ ਵਿਸ਼ੇਸ਼ ਕਿੱਟ ਤਿਆਰ ਕਰ ਰਿਹਾ ਹੈ। ਇਸ ਕਿੱਟ ‘ਚ ਖਾਸ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਤੇ ਹੋਰ ਦੁਰਲੱਭ ਦਵਾਈਆਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਜਲਦੀ ਹੀ ਜਿਲ੍ਹਾ ਪੱਧਰ ‘ਤੇ ਕਿੱਟਾਂ ਦੀ ਵੰਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਹੁਣੇ ਜਿਹੇ ਕੀਤੀਆਂ ਸੋਧਾਂ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਸਰੀਰ ਦੀ ਰੋਗ ਰੋਕੂ ਸਮਰੱਥਾ ਜਿਸ ਵਿਅਕਤੀ ਦੀ ਮਜ਼ਬੂਤੀ ਹੋਵੇਗੀ, ਉਹ ਕੀ ਬੀਮਾਰੀਆਂ ਤੋਂ ਬਚਿਆ ਰਹੇਗਾ। ਕੋਵਿਡ-19 ਦੇ ਦੌਰ ‘ਚ ਇਹ ਗੱਲ ਵੀ ਲਾਗੂ ਰਹੀ। ਕੋਵਿਡ ਇੰਫੈਕਸ਼ਨ ਤੋਂ ਉਹੀ ਵਿਅਕਤੀ ਬਚਿਆ ਜਿਸ ਦਾ ਇਮਿਊਨ ਸਿਸਟਮ ਮਜ਼ਬੂਤ ਸੀ।
ਤੱਥਾਂ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਆਯੁਰਵੇਦ ਵਿਭਾਗ ਨੇ ਸੂਬੇ ਦੇ ਲੋਕਾਂ ਦੀ ਰੋਗ ਰੋਕੂ ਸਮਰੱਥਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਉਹ ਇੱਕ ਕਿੱਟ ਤਿਆਰ ਕਰ ਰਿਹਾ ਹੈ, ਜਿਸ ‘ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਚਵਨਪ੍ਰਾਸ਼ਨ, ਗਿਲੋਯ ਘਨਵੱਟੀ, ਆਯੁਸ਼ 64, ਬ੍ਰਹਮਾ ਰਾਸਾਇਣ ਵਰਗੀਆਂ ਦੁਰਲੱਭ ਦਵਾਈਆਂ ਨੂੰ ਸ਼ਾਮਲ ਕੀਤਾ ਜਾਵੇਗਾ। ਵਿਭਾਗ ‘ਚ ਇਸ ਲਈ ਬਜ ਵੀ ਮਨਜ਼ੂਰ ਹੋ ਚੁੱਕਾ ਹੈ। ਇਨ੍ਹਾਂ ਕਿੱਟਾਂ ਨੂੰ ਤਿਆਰ ਕਰਕੇ ਪੰਜਾਬ ‘ਚ ਜਿਲ੍ਹਾ ਪੱਧਰ ‘ਤੇ ਫ੍ਰੀ ਵੰਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ‘ਤੇ 20 ਲੱਖ ਤੋਂ ਵੱਧ ਦਾ ਖਰਚ ਆਏਗਾ। ਆਯੁਸ਼ ਕਿੱਟ ‘ਚ ਰੋਗ ਰੋਕੂ ਸਮਰੱਥਾ ਵਧਾਉਣ ਵਾਲੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ‘ਚ ਖਾਸ ਤਰ੍ਹਾਂ ਦਾ ਕਾੜ੍ਹਾ ਅਤੇ ਆਯੁਰਵੇਦਿਕ ਗੋਲੀਆਂ ਸ਼ਾਮਲ ਹਨ। ਲੋਕਾਂ ਨੂੰ ਹਲਦੀ ਨਾਲ ਕੋਸਾ ਦੁੱਧ ਤੇ ਗਰਮ ਪਾਣੀ ਲੈਣ ਦੀ ਸਲਾਹ ਦਿੱਤੀ ਗਈ ਹੈ।
ਆਯੁਸ਼ ਕਿੱਟ ਨੂੰ ਕੋਰੋਨਾ ਵਾਰੀਅਰਸ ਤੱਕ ਪਹਿਲਾਂ ਹੀ ਪਹੁੰਚਾਇਆ ਜਾ ਰਿਹਾ ਹੈ। ਹੁਣ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਰੋਨਾ ਕਾਰਨ ਦੌਰਾਨ ਪੰਜਾਬ ਦਾ ਆਯੁਰਵੇਦ ਵਿਭਾਗ ਕੋਰੋਨਾ ਵਾਰੀਅਲਰਸ ‘ਚ ਸ਼ਾਮਲ ਸਰਕਾਰੀ ਮੁਲਾਜ਼ਮ ਤੇ ਅਧਿਕਾਰੀਆਂ ਲਈ 20 ਹਜ਼ਾਰ ਕਾੜ੍ਹੇ ਦੇ ਪੈਕੇਟ ਵੀ ਵੰਡ ਚੁੱਕਾ ਹੈ। ਕਾੜ੍ਹੇ ਦੇ ਨਾਲ ਹੀ ਆਯੁਰਵੇਦ ਦੀਆਂ ਦਵਾਈਆਂ ਦਾ ਵਣ ਵਿਭਾਗ, ਬੀ. ਐੱਸ. ਐੱਫ. ਸਮੇਤ ਪ੍ਰਸ਼ਾਸਨਿਕ ਵਿਭਾਗਾਂ ‘ਚ ਵੀ ਫ੍ਰੀ ਵੰਡਿਆ ਜਾ ਚੁੱਕਾ ਹੈ।