A young man : ਗੁਰਦਾਸੁਪਰ : ਖਾਲਿਸਤਾਨੀ ਸਮਰੱਥਕ ਗੁਰਪਤਵੰਤ ਸਿੰਘ ਪੰਨੂੰ ਦੇ ਬਹਿਕਾਵੇ ‘ਚ ਗੁਰਦਾਸਪੁਰ ਦੇ ਪਿੰਡ ਬੈਂਸ ਦਾ ਇੱਕ ਨੌਜਵਾਨ ਹਰਜੋਬਨ ਸਿੰਘ ਆ ਗਿਆ। ਖਾਲਿਸਤਾਨੀ ਲਹਿਰ ਚਲਾਉਣ ਲਈ ਗੁਰਪਤਵੰਤ ਸਿੰਘ ਪੰਨੂੰ ਨੇ ਨੌਜਵਾਨ ਦੇ ਅਕਾਊਂਟ ‘ਚ 5 ਹਜ਼ਾਰ ਰੁਪਏ ਪਾਏ। ਨੌਜਵਾਨ ਨੇ ਪਿੰਡ ਦੀਆਂ ਕੁਝ ਇਮਾਰਤਾਂ ‘ਤੇ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰੇ ਲਿਖੇ ਤੇ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਮੁਆਫੀ ਮੰਗੀ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਪੁਸ਼ਟੀ ਨਹੀਂ ਕਰ ਰਿਹਾ ਹੈ।